ਹਿਮਾਚਲ ਪ੍ਰਦੇਸ਼ ਵਿਚ ਖੱਡ ਵਿਚ ਕਾਰ ਡਿੱਗਣ ਕਰਕੇ ਹੋਈ ਚਾਰ ਦੀ ਮੌਤ

0
28
Himachal Accident

ਹਿਮਾਚਲ ਪ੍ਰਦੇਸ਼, 12 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਜਿਲਾ ਸਿਰਮੌਰ ਵਿਖੇ ਕਾਰ ਦੇ ਖੱਡ ਵਿਚ ਡਿੱਗਣ ਕਾਰਨ ਚਾਰ ਦੀ ਮੌਤ (Death) ਤੇ 9 ਵਿਅਕਤੀ ਜਖਮੀ ਹੋ ਗਏ ਹਨ ।

ਕਿਵੇਂ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਜਿਲਾ ਸਿਰਮੌਰ (Sirmaur District) ਦੇ ਰੇਣੁਕਾਜੀ ਖੇਤਰ ਵਿਖੇ ਜੋ ਬੀਤੀ ਦੇਰ ਰਾਤ ਸੰਗਰਾਹ-ਪਾਲਰ ਸੜਕ ‘ਤੇ ਇਕ ਕਾਰ ਦੇ ਡੂੰਘੀ ਖੱਡ ਵਿਚ ਡਿੱਗ ਜਾਣ ਦੇ ਕਾਰਨ ਚਾਰ ਵਿਅਕਤੀਆਂ ਦੀ ਹੋ ਗਈ ਹੈ ਤੇ 9 ਵਿਅਕਤੀ ਜਖਮੀ ਹੋ ਗਏ ਹਨ ਵਾਲਾ ਸੜਕ ਹਾਦਸਾ (Road accident) ਕਾਰ ਦੇ ਬੇਕਾਬੂ ਹੋ ਕੇ ਖੱਡ ਵਿਚ ਡਿੱਗਣ ਕਾਰਨ ਵਾਪਰਿਆ ਹੈ ।

ਜਖਮੀਆਂ ਦਾ ਚੱਲ ਰਿਹਾ ਹਸਪਤਾਲ ਵਿਚ ਇਲਾਜ

ਉਪਰੋਕਤ ਸੜਕ ਹਾਦਸੇ ਵਿਚ ਜ਼ਖਮੀ (Injured) ਹੋਏ ਜਿਨ੍ਹਾਂ 9 ਵਿਅਕਤੀਆਂ ਨੂੰ ਸੰਗਰਾਹ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਵਿਚੋਂ ਗੰਭੀਰ ਜਖਮੀ ਹੋਏ ਤਿੰਨ ਵਿਅਕਤੀਆਂ ਨੂੰ ਨਾਹਨ ਮੈਡੀਕਲ ਕਾਲਜ ਅਤੇ ਇਕ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕੀਤਾ ਗਿਆ ਹੈ ।

ਪੁਲਸ ਨੇ ਮੌਕੇ ‘ਤੇ ਪਹੁੰਚ ਕੀਤੀ ਕਾਰਵਾਈ ਸ਼਼ੁਰੂ

ਬੁਲੈਰੋ ਕੈਂਪਰ ਗੱਡੀ ਦੇ ਬੇਕਾਬੂ ਹੋ ਕੇ ਡੂੰਘੀ ਖੱਡ ਵਿਚ ਡਿੱਗਣ ਦਾ ਪਤਾ ਚਲਦਿਆਂ ਹੀ ਰੌਲਾ ਰੱਪਾ ਪਾ ਗਿਆ ਤੇ ਸਥਾਨਕ ਲੋਕਾਂ ਵਲੋਂ ਹਾਦਸੇ ਸਬੰਧੀ ਤੁਰੰਤ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਨ੍ਹਾਂ ਫੌਰੀ ਕਾਰਵਾਈ ਕਰਦਿਆਂ ਤੁਰੰਤ ਮੌਕੇ ‘ਤੇ ਪਹੁੰਚ ਕੇ ਰਾਤ ਵੇਲੇ ਹੀ ਬਚਾਅ ਕਾਰਜ ਸ਼ੁਰੂ ਕੀਤੇ । ਜਿਸਦੇ ਚਲਦਿਆਂ ਸਭ ਤੋਂ ਪਹਿਲਾਂ ਜਖਮੀਆਂ ਨੂੰ ਖੱਡ ਵਿਚੋਂ ਕੱਢ ਕੇ ਉਪਰ ਲਿਆਂਦਾ ਗਿਆ ਤੇ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਅਤੇ ਇਸ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ।

LEAVE A REPLY

Please enter your comment!
Please enter your name here