ਪੈਰਾਲੰਪਿਕ ‘ਚ ਪ੍ਰੀਤੀ ਪਾਲ ਦਾ ਇਤਿਹਾਸਕ ਪ੍ਰਦਰਸ਼ਨ, 2 ਤਗਮੇ ਜਿੱਤ ਕੇ ਭਾਰਤ ਦਾ ਨਾਂ ਕੀਤਾ ਰੌਸ਼ਨ || Sports News

0
28
Preeti Pal's historic performance in the Paralympics, Roshan named India by winning 2 medals

ਪੈਰਾਲੰਪਿਕ ‘ਚ ਪ੍ਰੀਤੀ ਪਾਲ ਦਾ ਇਤਿਹਾਸਕ ਪ੍ਰਦਰਸ਼ਨ, 2 ਤਗਮੇ ਜਿੱਤ ਕੇ ਭਾਰਤ ਦਾ ਨਾਂ ਕੀਤਾ ਰੌਸ਼ਨ

ਪੈਰਾਲੰਪਿਕ ‘ਚ ਪ੍ਰੀਤੀ ਪਾਲ ਵਧੀਆ ਪ੍ਰਦਰਸ਼ਨ ਕਰਕੇ ਭਾਰਤ ਦਾ ਨਾਂ ਰੌਸ਼ਨ ਕਰ ਦਿੱਤਾ ਹੈ | ਪ੍ਰੀਤੀ ਨੇ ਐਤਵਾਰ ਨੂੰ 30.01 ਸਕਿੰਟ ਦੇ ਨਿੱਜੀ ਸਰਵੋਤਮ ਸਮੇਂ ਨਾਲ ਮਹਿਲਾਵਾਂ ਦੇ 200 ਮੀਟਰ ਟੀ35 ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਪੈਰਿਸ ਪੈਰਾਲੰਪਿਕਸ ‘ਚ ਉਸਦਾ ਇਹ ਦੂਜਾ ਤਮਗਾ ਹੈ। ਪ੍ਰੀਤੀ (23) ਨੇ ਪੈਰਿਸ ‘ਚ ਭਾਰਤ ਦਾ ਦੂਜਾ ਪੈਰਾ ਐਥਲੈਟਿਕਸ ਮੈਡਲ ਵੀ ਹਾਸਲ ਕੀਤਾ ਹੈ।

ਭਾਰਤ ਦਾ ਪਹਿਲਾ ਅਥਲੈਟਿਕਸ ਮੈਡਲ ਜਿੱਤਿਆ

ਸ਼ੁੱਕਰਵਾਰ ਨੂੰ ਉਸ ਨੇ ਪੈਰਾਲੰਪਿਕ ਟ੍ਰੈਕ ਈਵੈਂਟ ਵਿੱਚ ਭਾਰਤ ਦਾ ਪਹਿਲਾ ਅਥਲੈਟਿਕਸ ਮੈਡਲ ਜਿੱਤਿਆ। ਉਸਨੇ ਮਹਿਲਾਵਾਂ ਦੇ ਟੀ35 100 ਮੀਟਰ ਮੁਕਾਬਲੇ ਵਿੱਚ 14.21 ਸਕਿੰਟ ਦੇ ਨਿੱਜੀ ਸਰਵੋਤਮ ਸਮੇਂ ਨਾਲ ਕਾਂਸੀ ਦਾ ਤਗਮਾ ਜਿੱਤਿਆ। ਪੈਰਾਲੰਪਿਕ ਦੇ 1984 ਐਡੀਸ਼ਨ ਤੋਂ ਬਾਅਦ ਭਾਰਤ ਨੇ ਜਿੰਨੇ ਵੀ ਐਥਲੈਟਿਕਸ ਮੈਡਲ ਜਿੱਤੇ ਹਨ, ਉਹ ਫੀਲਡ ਈਵੈਂਟਸ ਤੋਂ ਆਏ ਹਨ। ਤੁਹਾਨੂੰ ਦੱਸ ਦੇਈਏ ਕਿ ਪ੍ਰੀਤੀ ਪਾਲ ਕਈ ਪੈਰਾਲੰਪਿਕ ਮੈਡਲ ਜਿੱਤਣ ਵਾਲੀ ਸਿਰਫ 7ਵੀਂ ਭਾਰਤੀ ਬਣ ਗਈ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰੀਤੀ ਪਾਲ ਨੂੰ ਇਕ ਹੋਰ ਕਾਂਸੀ ਦਾ ਤਗਮਾ ਜਿੱਤਣ ‘ਤੇ ਵਧਾਈ ਦਿੱਤੀ ਅਤੇ ਉਸ ਦੀ ਭਰਪੂਰ ਤਾਰੀਫ਼ ਕੀਤੀ। ਪੀਐਮ ਮੋਦੀ ਨੇ ਟਵਿੱਟਰ ‘ਤੇ ਟਵੀਟ ਕੀਤਾ ਅਤੇ ਲਿਖਿਆ, ‘ਪ੍ਰੀਤੀ ਪਾਲ ਦੀ ਇਤਿਹਾਸਕ ਪ੍ਰਾਪਤੀ। ਜਿਵੇਂ ਕਿ ਉਸਨੇ ਪੈਰਿਸ ਪੈਰਾਲੰਪਿਕ 2024 ਵਿੱਚ ਔਰਤਾਂ ਦੇ 200 ਮੀਟਰ T35 ਈਵੈਂਟ ਵਿੱਚ ਕਾਂਸੀ ਦੇ ਤਗਮੇ ਨਾਲ ਆਪਣਾ ਦੂਜਾ ਤਮਗਾ ਜਿੱਤਿਆ। ਉਹ ਭਾਰਤ ਦੇ ਲੋਕਾਂ ਲਈ ਪ੍ਰੇਰਨਾ ਸਰੋਤ ਹਨ। ਉਸ ਦਾ ਸਮਰਪਣ ਸੱਚਮੁੱਚ ਹੀ ਕਮਾਲ ਦਾ ਹੈ।

ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਘਰ ਪਹੁੰਚੀ ED, ਵਿਧਾਇਕ ਨਹੀਂ ਖੋਲ੍ਹ ਰਹੇ ਦਰਵਾਜ਼ਾ

ਭਾਰਤ ਨੇ ਹੁਣ ਤੱਕ ਕੁੱਲ 6 ਤਮਗੇ ਜਿੱਤੇ

ਧਿਆਨਯੋਗ ਹੈ ਕਿ ਪੈਰਿਸ ਪੈਰਾਲੰਪਿਕ 2024 ਵਿੱਚ ਭਾਰਤ ਨੇ ਹੁਣ ਤੱਕ ਕੁੱਲ 6 ਤਮਗੇ ਜਿੱਤੇ ਹਨ। ਜਿਸ ਨਾਲ  ਹੁਣ ਤੱਕ ਭਾਰਤ ਨੇ 1 ਸੋਨ ਤਗਮਾ, 1 ਚਾਂਦੀ ਦਾ ਤਗਮਾ ਅਤੇ 4 ਕਾਂਸੀ ਦੇ ਤਗਮੇ ਜਿੱਤੇ ਹਨ। ਅਵਨੀ ਲੇਖਾਰਾ ਨੇ ਇਸ ਪੈਰਾਲੰਪਿਕ ਵਿੱਚ ਹੁਣ ਤੱਕ ਭਾਰਤ ਲਈ ਇੱਕਮਾਤਰ ਸੋਨ ਤਮਗਾ ਜਿੱਤਿਆ ਹੈ। ਉਥੇ ਹੀ ਭਾਰਤੀ ਸ਼ਟਲਰ ਨਿਤੀਸ਼ ਕੁਮਾਰ ਅਤੇ ਸੁਹਾਸ ਯਤੀਰਾਜ ਨੇ ਭਾਰਤ ਲਈ ਤਮਗਾ ਪੱਕਾ ਕੀਤਾ ਹੈ। ਨਿਤੇਸ਼ ਪੁਰਸ਼ ਸਿੰਗਲਜ਼ SL3 ਵਰਗ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ ਜਦਕਿ ਸੁਹਾਸ ਪੁਰਸ਼ ਸਿੰਗਲਜ਼ ਬੈਡਮਿੰਟਨ SL4 ਵਰਗ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਉਸਨੇ ਸੈਮੀਫਾਈਨਲ ਵਿੱਚ ਆਪਣੇ ਹਮਵਤਨ ਸੁਕਾਂਤ ਕਦਮ ਨੂੰ ਹਰਾਇਆ।

 

 

 

 

 

 

 

 

 

 

 

 

 

 

 

 

 

 

 

 

 

 

LEAVE A REPLY

Please enter your comment!
Please enter your name here