ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਘਰ ਪਹੁੰਚੀ ED, ਵਿਧਾਇਕ ਨਹੀਂ ਖੋਲ੍ਹ ਰਹੇ ਦਰਵਾਜ਼ਾ || Political News

0
54
ED reached the house of Aam Aadmi Party MLA, the MLA is not opening the door

ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਘਰ ਪਹੁੰਚੀ ED, ਵਿਧਾਇਕ ਨਹੀਂ ਖੋਲ੍ਹ ਰਹੇ ਦਰਵਾਜ਼ਾ

ਈਡੀ ਨੇ ਸੋਮਵਾਰ ਸਵੇਰੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਾਨਤੁੱਲਾ ਖਾਨ ਦੇ ਘਰ ਛਾਪਾ ਮਾਰਿਆ। ਇਹ ਦਾਅਵਾ ਵਿਧਾਇਕ ਅਮਾਨਤੁੱਲਾ ਦਾ ਹੈ। ਉਨ੍ਹਾਂ ਐਕਸ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਐਕਸ ‘ਤੇ ਪੋਸਟ ਕਰਦੇ ਹੋਏ, ‘ਆਪ’ ਵਿਧਾਇਕ ਅਮਾਨਤੁੱਲਾ ਖਾਨ ਨੇ ਕਿਹਾ, ‘ਈਡੀ ਦੇ ਲੋਕ ਮੈਨੂੰ ਗ੍ਰਿਫਤਾਰ ਕਰਨ ਲਈ ਮੇਰੇ ਘਰ ਪਹੁੰਚੇ ਹਨ। ਤੁਹਾਨੂੰ ਦੱਸ ਦੇਈਏ ਕਿ ਅਮਾਨਤੁੱਲਾ ਆਪਣੇ ਬਿਆਨਾਂ ਨੂੰ ਲੈ ਕੇ ਲਗਾਤਾਰ ਸੁਰਖੀਆਂ ‘ਚ ਬਣੇ ਰਹਿੰਦੇ ਹਨ।

ਮੋਦੀ ਦੀ ਤਾਨਾਸ਼ਾਹੀ ਅਤੇ ਈਡੀ ਦਾ ਭ੍ਰਿਸ਼ਟਾਚਾਰ ਦੋਵੇਂ ਹੀ ਜਾਰੀ…

AAP ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਅਮਾਨਤੁੱਲਾ ਖਾਨ ਦੇ ਇਸ ਦਾਅਵੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ‘ਆਪ’ ਵਿਧਾਇਕ ਦੇ ਸਮਰਥਨ ‘ਚ ਐਕਸ ‘ਤੇ ਪੋਸਟ ਲਿਖੀ ਹੈ। ਉਨ੍ਹਾਂ ਨੇ ਆਪਣੀ ਪੋਸਟ ‘ਚ ਲਿਖਿਆ, ‘ਈਡੀ ਦੀ ਬੇਰਹਿਮੀ ਦੇਖੋ। ਅਮਾਨਤੁੱਲਾ ਖਾਨ ਪਹਿਲਾਂ ਈਡੀ ਦੀ ਜਾਂਚ ਵਿੱਚ ਸ਼ਾਮਲ ਹੋਏ ਅਤੇ ਹੋਰ ਸਮਾਂ ਮੰਗਿਆ। ਉਸਦੀ ਸੱਸ ਨੂੰ ਕੈਂਸਰ ਹੈ। ਉਸ ਦਾ ਆਪਰੇਸ਼ਨ ਹੋਇਆ ਹੈ। ਇਸ ਦੌਰਾਨ ਈਡੀ ਨੇ ਸਵੇਰੇ ਉਸ ਦੇ ਘਰ ਛਾਪਾ ਮਾਰਿਆ। ਅਮਾਨਤੁੱਲਾ ਖਾਨ ਖਿਲਾਫ ਕੋਈ ਸਬੂਤ ਨਹੀਂ ਹੈ। ਪਰ ਮੋਦੀ ਦੀ ਤਾਨਾਸ਼ਾਹੀ ਅਤੇ ਈਡੀ ਦਾ ਭ੍ਰਿਸ਼ਟਾਚਾਰ ਦੋਵੇਂ ਹੀ ਜਾਰੀ ਹਨ।

ਇੱਕ ਵੀਡੀਓ ਆਈ ਸਾਹਮਣੇ

ਅਮਾਨਤੁੱਲਾ ਖਾਨ ਦੇ ਘਰ ਜਦੋਂ ਈਡੀ ਨੇ ਛਾਪਾ ਮਾਰਿਆ, ਉਸ ਸਮੇਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਈਡੀ ਦੇ ਅਧਿਕਾਰੀ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਦੇ ਬਾਹਰ ਖੜ੍ਹੇ ਹਨ ਅਤੇ ਅਮਾਨਤੁੱਲਾ ਖਾਨ ਉਨ੍ਹਾਂ ਨੂੰ ਕਹਿ ਰਹੇ ਹਨ, ‘ਮੈਂ ਤੁਹਾਡੇ ਤੋਂ ਚਾਰ ਦਿਨਾਂ ਦਾ ਸਮਾਂ ਮੰਗਿਆ ਸੀ, ਮੇਰੀ ਸੱਸ ਦਾ ਤਿੰਨ ਦਿਨ ਪਹਿਲਾਂ ਅਪਰੇਸ਼ਨ ਹੋਇਆ ਸੀ ਅਤੇ ਤੁਸੀਂ ਮੈਨੂੰ ਗ੍ਰਿਫਤਾਰ ਕਰਨ ਆਏ ਹੋ। ਇਸ ‘ਤੇ ਅਧਿਕਾਰੀ ਨੇ ਕਿਹਾ, ‘ਤੁਸੀਂ ਇਹ ਕਿਵੇਂ ਮੰਨ ਲਿਆ ਕਿ ਅਸੀਂ ਤੁਹਾਨੂੰ ਗ੍ਰਿਫਤਾਰ ਕਰਨ ਆਏ ਹਾਂ?’

ਮਾਂ ਨੂੰ ਕੁਝ ਹੋਇਆ ਤਾਂ ਮੈਂ ਤੁਹਾਨੂੰ ਅਦਾਲਤ ਵਿੱਚ ਲੈ ਜਾਵਾਂਗੀ….

‘ਆਪ’ ਵਿਧਾਇਕ ਨੇ ਅੱਗੇ ਕਿਹਾ, ਜੇਕਰ ਤੁਸੀਂ ਗ੍ਰਿਫਤਾਰੀ ਕਰਨ ਨਹੀਂ ਆਏ ਤਾਂ ਕਿਉਂ ਆਏ ਹੋ। ਅਮਾਨਤੁੱਲਾ ਦੀ ਪਤਨੀ ਨੇ ਪੁੱਛਿਆ, ਤੁਸੀਂ ਤਿੰਨ ਕਮਰਿਆਂ ਵਾਲੇ ਘਰ ਵਿੱਚ ਕੀ ਲੱਭ ਰਹੇ ਹੋ? ਵਿਧਾਇਕ ਨੇ ਕਿਹਾ ਕਿ ਦੱਸੋ ਤੁਸੀਂ ਕੀ ਭਾਲ ਰਹੇ ਹੋ, ਮੇਰੇ ਘਰ ਖਰਚੇ ਲਈ ਪੈਸੇ ਨਹੀਂ ਹਨ। ਅਮਾਨਤੁੱਲਾ ਖਾਨ ਦੀ ਪਤਨੀ ਨੇ ਕਿਹਾ, ਉਨ੍ਹਾਂ ਦੀ ਮਾਂ ਨੂੰ ਕੈਂਸਰ ਹੈ ਅਤੇ ਉਨ੍ਹਾਂ ਦਾ ਅਪਰੇਸ਼ਨ ਹੋਇਆ ਹੈ, ਉਸਨੇ ਅੱਗੇ ਕਿਹਾ, ਜੇਕਰ ਮੇਰੀ ਮਾਂ ਨੂੰ ਕੁਝ ਹੋਇਆ ਤਾਂ ਮੈਂ ਤੁਹਾਨੂੰ ਅਦਾਲਤ ਵਿੱਚ ਲੈ ਜਾਵਾਂਗੀ।

ਇਹ ਵੀ ਪੜ੍ਹੋ : ਸ਼ੰਭੂ-ਖਨੌਰੀ ਸਰਹੱਦ ਨੂੰ ਖੋਲ੍ਹਣ ਨੂੰ ਲੈ ਕੇ ਸੁਪਰੀਮ ਕੋਰਟ ‘ਚ ਅੱਜ ਹੋਵੇਗੀ ਅਹਿਮ ਸੁਣਵਾਈ

ਮਨੀਸ਼ ਸਿਸੋਦੀਆ ਨੇ ਦਿੱਤਾ ਜਵਾਬ

ਉਥੇ ਹੀ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਈਡੀ ਦੇ ਛਾਪੇ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਈਡੀ ਲਈ ਇਹ ਹੀ ਕੰਮ ਬਚਿਆ ਹੈ। ਭਾਜਪਾ ਦੇ ਖਿਲਾਫ ਉੱਠੀ ਹਰ ਅਵਾਜ਼ ਨੂੰ ਦਬਾਓ, ਜੋ ਨਾ ਟੁੱਟੇ, ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ ਵਿੱਚ ਡੱਕੋ।

 

 

 

 

 

 

 

 

 

 

 

 

LEAVE A REPLY

Please enter your comment!
Please enter your name here