ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਯੁੱਧਿਆ ਦੇ ਵਿਕਾਸ ਕਾਰਜਾਂ ਦਾ ਜ਼ਾਇਜਾ ਲੈਣਗੇ। ਪ੍ਰਧਾਨ ਮੰਤਰੀ ਮੋਦੀ ਅਤੇ ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਨਗੇ । ਪੀਐਮ ਮੋਦੀ ਇਸ ਸਮੀਖਿਆ ਬੈਠਕ ਵਿੱਚ ਅਯੁੱਧਿਆ ਦੇ ਵਿਕਾਸ ਦਾ ਵਿਜ਼ਨ ਦਸਤਾਵੇਜ਼ ਰਿਕਾਰਡ ਦੇਖਣ ਦੇ ਨਾਲ-ਨਾਲ ਹੁਣ ਤੱਕ ਕੀਤੇ ਗਏ ਵਿਕਾਸ ਕੰਮਾਂ ਦੀ ਸਮੀਖਿਆ ਕਰਨਗੇ । ਇਹ ਬੈਠਕ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਵੇਗੀ ।

ਇਸ ਬੈਠਕ ਵਿੱਚ ਪੀਐਮ ਮੋਦੀ ਤੋਂ ਇਲਾਵਾ 13 ਮੈਂਬਰ ਸ਼ਾਮਿਲ ਹੋਣਗੇ । ਸੀਐਮ ਯੋਗੀ ਲਖਨਊ ਸਥਿਤ ਆਪਣੀ ਰਿਹਾਇਸ਼ ਤੋਂ ਵਰਚੁਅਲ ਮਾਧਿਅਮ ਰਾਹੀਂ ਜੁੜਨਗੇ। ਦੋਵੇਂ ਡਿਪਟੀ ਸੀ.ਐਮ ਕੇਸ਼ਵ ਮੌਰਿਆ ਅਤੇ ਦਿਨੇਸ਼ ਸ਼ਰਮਾ, ਵਿੱਤ ਮੰਤਰੀ ਸੁਰੇਸ਼ ਖੰਨਾ, ਨਗਰ ਵਿਕਾਸ ਮੰਤਰੀ ਆਸ਼ੂਤੋਸ਼ ਟੰਡਨ, ਸੈਰ ਸਪਾਟਾ ਮੰਤਰੀ ਨੀਲਕੰਠ ਤਿਵਾਰੀ, ਸਿੰਜਾਈ ਮੰਤਰੀ ਮਹਿੰਦਰ ਸਿੰਘ, ਅਯੁੱਧਿਆ ਵਿਕਾਸ ਅਥਾਰਟੀ ਦੇ ਉਪ ਚੇਅਰਮੈਨ ਵਿਸ਼ਾਲ ਸਿੰਘ, ਪ੍ਰਮੁੱਖ ਸਕੱਤਰ ਤੋਂ ਇਲਾਵਾ ਸੈਰ ਸਪਾਟਾ, ਵਧੀਕ ਮੁੱਖ ਸਕੱਤਰ ਸਿਟੀ ਪ੍ਰਿੰਸੀਪਲ ਵਿਕਾਸ ਸਮੇਤ ਹੋਰ ਵਿਭਾਗਾਂ ਦੇ ਸਕੱਤਰ ਮੌਜੂਦ ਰਹਿਣਗੇ । ਪ੍ਰਮੁੱਖ ਸਕੱਤਰ ਹਾਊਸਿੰਗ ਵਿਕਾਸ ਪ੍ਰੇਜ਼ੇਂਟੇਸ਼ਨ ਦੇਣਗੇ ।

ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਉਸਾਰੀ ਕਮੇਟੀ ਦੇ ਚੇਅਰਮੈਨ ਨ੍ਰਿਪੇੰਦਰ ਮਿਸ਼ਰਾ ਨੇ ਪਿਛਲੇ ਦਿਨੀਂ ਅਯੁੱਧਿਆ ਦਾ ਦੌਰਾ ਕੀਤਾ ਸੀ । ਉਨ੍ਹਾਂ ਨੇ ਅਯੁੱਧਿਆ ਦੇ ਵਿਕਾਸ ਕਾਰਜਾਂ ਅਤੇ ਮੰਦਿਰ ਨਿਰਮਾਣ ਦੀ ਪ੍ਰਗਤੀ ਨੂੰ ਲੈ ਕੇ ਇੱਕ ਰਿਪੋਰਟ ਤਿਆਰ ਕੀਤੀ ਸੀ । ਇਹ ਰਿਪੋਰਟ ਪ੍ਰਧਾਨ ਮੰਤਰੀ ਤੱਕ ਵੀ ਪਹੁੰਚਾਈ ਗਈ ਹੈ।

LEAVE A REPLY

Please enter your comment!
Please enter your name here