ਕੋਰੋਨਾ ਮਹਾਂਮਾਰੀ ਕਾਰਨ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ। ਇਸ ਵਾਇਰਸ ਨੇ ਹਰ ਪਾਸੇ ਆਪਣਾ ਜਾਲ ਵਿਛਾਇਆ ਹੋਇਆ ਹੈ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿੱਚ ਜਿੱਥੇ ਲੋਕ ਆਕਸੀਜਨ ਅਤੇ ਹੋਰ ਜ਼ਰੂਰੀ ਦਵਾਈਆਂ ਲਈ ਸੰਘਰਸ਼ ਕਰ ਰਹੇ ਸਨ, ਉਥੇ ਮਨੁੱਖਤਾ ਨੂੰ ਸ਼ਰਮਿੰਦਾ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।

ਉੱਤਰ ਪ੍ਰਦੇਸ਼ ਦੇ ਆਗਰਾ ਦੇ ਇੱਕ ਹਸਪਤਾਲ ਨੇ ਇਹ ਪਤਾ ਲਗਾਉਣ ਲਈ ਕਿ ਕਿੰਨੇ ਮਰੀਜ਼ਾਂ ਦੀ ਗੰਭੀਰ ਹਾਲਤ ਹੈ, ਆਕਸੀਜਨ ਬੰਦ ਕਰਕੇ ਇੱਕ ਮੌਕ ਡ੍ਰਿਲ ਕੀਤੀ ਹੈ। ਹਸਪਤਾਲ ਦੇ ਆਪਰੇਟਰ ਦੀ ਗੱਲਬਾਤ ਸਾਹਮਣੇ ਆਉਣ ਤੋਂ ਬਾਅਦ ਹੁਣ ਹੰਗਾਮਾ ਹੋ ਗਿਆ ਹੈ। ਇਸ ਘਟਨਾ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਜਪਾ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਇਸਦੀ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਆਪਣੇ ਟਵੀਟ ਵਿੱਚ ਲਿਖਿਆ  ਕਿ ਭਾਜਪਾ ਸ਼ਾਸਨ ਵਿੱਚ ਆਕਸੀਜਨ ਅਤੇ ਮਾਨਵਤਾ ਦੋਵਾਂ ਦੀ ਭਾਰੀ ਘਾਟ ਹੈ। ਇਸ ਖ਼ਤਰਨਾਕ ਅਪਰਾਧ ਲਈ ਜ਼ਿੰਮੇਵਾਰ ਸਾਰੇ ਲੋਕਾਂ ਖਿਲਾਫ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਦੁੱਖ ਦੀ ਘੜੀ ਵਿੱਚ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨਾਲ ਮੇਰੀ ਹਮਦਰਦੀ। ਉੱਤਰ ਪ੍ਰਦੇਸ਼ ਦੇ ਆਗਰਾ ਦੇ ਇੱਕ ਹਸਪਤਾਲ ਦੇ ਆਪਰੇਟਰ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਹੰਗਾਮਾ ਹੋ ਗਿਆ ਹੈ। ਵਾਇਰਲ ਆਡੀਓ ਵਿੱਚ ਆਪਰੇਟਰ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ,ਕਿ ਉਸਨੇ ਪੰਜ ਮਿੰਟਾਂ ਲਈ ਆਕਸੀਜਨ ਬੰਦ ਕਰਕੇ ਆਪਣੇ ਹਸਪਤਾਲ ਵਿੱਚ ਇੱਕ ਮੌਕ ਡਰਿਲ ਕੀਤੀ ਹੈ। ਉਸ ਡਰਿਲ ਤੋਂ ਬਾਅਦ, ਅਜਿਹੇ 22 ਮਰੀਜ਼ਾਂ ਦੀ ਪਛਾਣ ਕੀਤੀ ਗਈ, ਜਿਨ੍ਹਾਂ ਦੀ ਆਕਸੀਜਨ ਦੀ ਘਾਟ ਕਾਰਨ ਮੌਤ ਹੋ ਸਕਦੀ ਸੀ

LEAVE A REPLY

Please enter your comment!
Please enter your name here