ਪੰਜਾਬ ‘ਚ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਹੋਇਆ ਗਠਬੰਧਨ

0
52

ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਤੋਂ ਬਿਗੁਲ ਵੱਜ ਚੁੱਕਾ ਹੈ। ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਅਤੇ ਮਾਇਆਵਤੀ ਦੀ ਅਗਵਾਈ ਵਾਲੀ ਬੀਐੱਸਪੀ ਨੇ ਇਕੱਠੇ ਅਤੇ ਬਾਕੀ ਬਚੀਆਂ 97 ਸੀਟਾਂ ‘ਤੇ ਸ਼੍ਰੋਮਣੀ ਅਕਾਲੀ ਦਲ ਚੋਣਾਂ ਲੜੇਗੀ। ਬੀਐੱਸਪੀ ਦੇ ਹਿੱਸੇ ‘ਚ ਜਲੰਧਰ ਦਾ ਕਰਤਾਰਪੁਰ ਸਾਹਿਬ, ਜਲੰਧਰ ਪੱਛਮੀ, ਜਲੰਧਰ ਉੱਤਰ, ਫਗਵਾੜਾ,ਹੁਸ਼ਿਆਰਪੁਰ ਸਦਰ, ਦਸੂਹਾ, ਰੂਪਨਗਰ ਜ਼ਿਲੇ ‘ਚ ਚਮਕੌਰ ਸਾਹਿਬ, ਪਠਾਨਕੋਟ ਜ਼ਿਲੇ ‘ਚ ਬੱਸੀ ਪਠਾਨਾ,ਸੁਜਾਨਪੁਰ, ਅੰਮ੍ਰਿਤਸਰ ਉੱਤਰ ਅਤੇ ਅੰਮ੍ਰਿਤਸਰ ਮੱਧ ਆਦਿ ਸੀਟਾਂ ਆਈਆਂ ਹਨ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰੈੱਸ ਕਾਨਫ੍ਰੰਸ ਕਰ ਕੇ ਕਿਹਾ ਹੈ ਕਿ ‘ਦੋਵਾਂ ਪਾਰਟੀਆਂ ਦੀ ਸੋਚ ਦੂਰਦਰਸ਼ੀ ਹੈ।ਦੋਵੇਂ ਹੀ ਪਾਰਟੀਆਂ ਗਰੀਬ ਕਿਸਾਨ ਮਜ਼ਦੂਰਾਂ ਦੇ ਅਧਿਕਾਰਾਂ ਦੀ ਲੜਾਈ ਲੜਦੀਆਂ ਰਹੀਆਂ ਹਨ। ਇਹ ਪੰਜਾਬ ਦੀ ਸਿਆਸਤ ਲਈ ਇਤਿਹਾਸਕ ਦਿਨ ਹੈ। ਇਸ ਤੋਂ ਪਹਿਲਾਂ,ਸਾਲ 1996 ਲੋਕਸਭਾ ਚੋਣਾਂ ‘ਚ ਵੀ ਅਕਾਲੀ ਦਲ ਅਤੇ ਬੀਐੱਸਪੀ ਦੋਵੇਂ ਦਲ ਨਾਲ ਮਿਲ ਕੇ ਲੜੇ ਸਨ।ਉਦੋਂ ਬੀਐੱਸਪੀ ਸੁਪਰੀਮੋ ਕਾਂਸੀਰਾਮ ਪੰਜਾਬ ਤੋਂ ਚੋਣਾਂ ਜਿੱਤ ਗਏ ਸਨ।

ਇੱਕ ਦਿਨ ਪਹਿਲਾਂ, ਅਕਾਲੀ ਦਲ ਦੇ ‘ਮੁਲਾਜਮ ਮੋਰਚੇ’ (ਕਰਮਚਾਰੀਆਂ ਦੇ ਮੋਰਚੇ) ਦੀ ਇੱਕ ਮੀਟਿੰਗ ਵਿੱਚ, ਪਾਰਟੀ ਨੇਤਾਵਾਂ ਨੇ ਬਾਦਲ ਨੂੰ ਇੱਕ ਮੰਗ ਪੱਤਰ ਸੌਂਪਿਆ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਪਣੇ ਚੋਣ ਮਨੋਰਥ ਪੱਤਰ ਵਿੱਚ ਸਿਰਫ ਅਜਿਹੀਆਂ ਮੰਗਾਂ ਸ਼ਾਮਲ ਕਰੇਗੀ ਜੋ ਸੱਤਾ ਵਿੱਚ ਵੋਟ ਪਾਉਣ ‘ਤੇ ਪੂਰੀਆਂ ਹੋ ਸਕਦੀਆਂ ਹਨ। ਪਾਰਟੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣਾ ਮੈਨੀਫੈਸਟੋ ਅਕਤੂਬਰ ਤੱਕ ਤਿਆਰ ਕਰੇਗੀ।

ਉੱਧਰ ਲੁਧਿਆਣਾ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਵੀ ਬਸਪਾ ਆਗੂਆਂ ਦਾ ਮੂੰਹ ਮਿੱਠਾ ਕਰਵਾਉਂਦੇ ਵਿਖਾਈ ਦਿੱਤੇ। ਉਨ੍ਹਾਂ ਨੇ ਕਿਹਾ ਕਿ ਇਹ ਗੱਠਜੋੜ ਦਾ ਇਤਿਹਾਸ ਬਹੁਤ ਪੁਰਾਣਾ ਹੈ ਅਤੇ ਹੁਣ ਜੋ ਮੁੜ ਤੋਂ ਇਹ ਗੱਠਜੋੜ ਹੋਇਆ ਹੈ, ਇਹ ਬਾਕੀ ਵਿਰੋਧੀ ਪਾਰਟੀਆਂ ਨੂੰ ਹਿਲਾ ਦੇਵੇਗਾ ਅਤੇ ਖ਼ਾਸ ਕਰਕੇ ਜੋ ਪੰਜਾਬ ਦੀ ਕਾਂਗਰਸ ਸਰਕਾਰ ਹੈ ਉਸ ਦਾ ਤਖ਼ਤਾ ਪਲਟ ਦੇਵੇਗਾ। ਉਨ੍ਹਾਂ ਕਿਹਾ ਕਿ ਭਾਈਚਾਰਕ ਸਾਂਝ ਦਾ ਪ੍ਰਤੀਕ ਵੀ ਗੱਠਜੋੜ ਹੈ, ਜਿਸ ਨਾਲ ਦਲਿਤਾਂ ਦੇ ਨਾਲ ਜੋ ਗ਼ਰੀਬ ਅਤੇ ਪਛੜੇ ਲੋਕਾਂ ਨੇ ਉਨ੍ਹਾਂ ਦੇ ਵਿਕਾਸ ਲਈ ਦੋਵੇਂ ਪਾਰਟੀਆਂ ਮਿਲ-ਜੁਲ ਕੇ ਕੰਮ ਕਰਨਗੀਆਂ।

LEAVE A REPLY

Please enter your comment!
Please enter your name here