ਪੁਲਿਸ ਨੂੰ ਮਿਲਿਆ ਲੁਧਿਆਣਾ ਤੋਂ ਅਗਵਾ ਕੀਤਾ ਵਪਾਰੀ, ਮੁਲਜ਼ਮ ਗ੍ਰਿਫ਼ਤਾਰ || Punjab News

0
20

ਪੁਲਿਸ ਨੂੰ ਮਿਲਿਆ ਲੁਧਿਆਣਾ ਤੋਂ ਅਗਵਾ ਕੀਤਾ ਵਪਾਰੀ, ਮੁਲਜ਼ਮ ਗ੍ਰਿਫ਼ਤਾਰ

ਲੁਧਿਆਣਾ ਦੀ ਆਹਲੂਵਾਲੀਆ ਮਾਰਕੀਟ ‘ਚੋਂ ਅਗਵਾ ਹੋਏ ਟੈਕਸਟਾਈਲ ਕਾਰੋਬਾਰੀ ਨੂੰ ਲੁਧਿਆਣਾ ਪੁਲਿਸ ਨੇ ਸਹੀ ਸਲਾਮਤ ਬਰਾਮਦ ਕਰ ਲਿਆ ਹੈ । ਕਿਡਨੈਪਰਾਂ ਨੇ ਦੋ ਦਿਨ ਪਹਿਲਾਂ ਗੁਜਰਾਤੀ ਕਾਰੋਬਾਰੀ ਸੁਜੀਤ ਦਿਨਕਰ ਪਾਟਿਲ ਕਾਰ ਵਿੱਚ ਅਗਵਾਹ ਕਰ ਲਿਆ ਸੀ । ਕਾਰੋਬਾਰੀ ਸੁਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮ ਉਸਨੂੰ ਅਗਵਾਹ ਕਰਨ ਤੋਂ ਬਾਅਦ ਗਾਜ਼ੀਆਬਾਦ ਲੈ ਗਏ ਸਨ ਜਿੱਥੇ ਉਨ੍ਹਾਂ ਨੇ ਰਸਤੇ ਵਿੱਚ ਅਤੇ ਹੋਟਲ ਦੇ ਅੰਦਰ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ।

IPL Mega Auction: ਪੰਜਾਬ ਕਿੰਗਜ਼ ਨੇ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ 18 ਕਰੋੜ ‘ਚ ਖਰੀਦਿਆ

ਜਾਂਚ ਦੌਰਾਨ ਸਾਹਮਣੇ ਆਇਆ ਕਿ ਸੁਜੀਤ ਸੇਲ ਟੈਕਸ ਦੀਆਂ ਰਿਟਰਨਾਂ ਭਰਾਉਣ ਲਈ ਇਨਕਮ ਟੈਕਸ ਦੇ ਵਕੀਲ ਸਿਮਰਤ ਸਿੰਘ ਦੇ ਕੋਲ ਜਨਕਪੁਰੀ ਵਿੱਚ ਆਇਆ ਸੀ । ਉਹ ਉਹਨਾਂ ਦੇ ਦਫਤਰ ਦੇ ਬਾਹਰ ਸੜਕ ‘ਤੇ ਖੜੇ ਹੋਕੇ ਇੰਤਜ਼ਾਰ ਕਰ ਰਹੇ ਸਨ । ਇਸੇ ਦੌਰਾਨ ਸਫੇਦ ਰੰਗ ਦੀ ਆਈ20 ਕਾਰ ਵਿੱਚ ਪੰਜ ਵਿਅਕਤੀ ਸਵਾਰ ਹੋ ਕੇ ਆਏ ਜੋ ਸੁਜੀਤ ਨੂੰ ਕਾਰ ਵਿੱਚ ਬਿਠਾ ਕੇ ਲੈ ਗਏ। ਕਈ ਘੰਟੇ ਬੀਤ ਜਾਣ ਦੇ ਬਾਵਜੂਦ ਜਦੋਂ ਸੁਜੀਤ ਸਬੰਧੀ ਕੋਈ ਜਾਣਕਾਰੀ ਨਾ ਮਿਲੀ ਤਾਂ ਉਹਨਾਂ ਦੀ ਤਲਾਸ਼ ਸ਼ੁਰੂ ਕੀਤੀ ਗਈ।

ਇਸ ਸਬੰਧੀ ‌ ਕਾਰੋਬਾਰੀ ਦੇ ਅਕਾਊਂਟੈਂਟ ਜਗਦੀਪ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ । ਸ਼ਿਕਾਇਤਕਰਤਾ ਨੇ ਖਦਸ਼ਾ ਜਾਹਿਰ ਕੀਤਾ ਕਿ ਸੁਜੀਤ ਦੇ ਪਾਰਟਨਰ ਦਿਬਰੇ ਰਜਿੰਦਰ ਭਾਈ ਨੇ‌ ਸੁਜੀਤ ਨੂੰ ਅਗਵਾਹ ਕਰਨ ਲਈ ਨੌਜਵਾਨ ਭੇਜੇ ਸਨ । ਕਿਉਂਕਿ ਸੁਰਜੀਤ ਅਤੇ ਰਜਿੰਦਰ ਭਾਈ ਦੇ ਵਿਚਕਾਰ ਪੈਸਿਆਂ ਦੀ ਲੈਣ-ਦੇਣ ਦੇ ਚਲਦੇ ਕਈ ਵਾਰ ਫੋਨ ‘ਤੇ ਬਹਿਸ ਹੋਈ ਸੀ ।

ਸਾਹਨੇਵਾਲ ਇਲਾਕੇ ‘ਚੋਂ ਮੁਲਜਮ ਕੀਤੇ ਕਾਬੂ

ਕਿਡਨੈਪਿੰਗ ਦੀ ਸੂਚਨਾ ਮਿਲਦੇ ਹੀ ਲੁਧਿਆਣਾ ਪੁਲਿਸ ਤੁਰੰਤ ਹਰਕਤ ਵਿੱਚ ਆਈ ਅਤੇ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਉਨਾਂ ਨੇ ਕਾਰੋਬਾਰੀ ਨੂੰ ਅਗਵਾ ਕਰਨ ਵਾਲੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ । ਪੁਲਿਸ ਨੇ ਸਾਹਨੇਵਾਲ ਇਲਾਕੇ ਵਿੱਚ ਕੀਤੀ ਗਈ ਨਾਕਾਬੰਦੀ ਦੌਰਾਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ।

ਜਾਣਕਾਰੀ ਦਿੰਦਿਆਂ ਏਡੀਸੀਪੀ ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਅਤੇ ਏਸੀਪੀ ਅਨਿਲ ਭਨੋਟ ਨੇੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਰੂਰ ਲੁਧਿਆਣਾ ਦੇ ਨੂਰ ਵਾਲਾ ਰੋਡ ਦੇ ਰਹਿਣ ਵਾਲੇ ਮਗਨਜੀਤ ਸਿੰਘ ਉਰਫ ਮਗਨਦੀਪ ਸਿੰਘ ਉਰਫ ਮਗਨ ਅਤੇ ਸੰਨਿਆਸ ਨਗਰ ਬਸਤੀ ਜੋਧੇਵਾਲ ਦੇ ਦੇ ਵਾਸੀ ਜਾਸਿਮ ਉਰਫ ਯਾਸੀਨ ਸ਼ੇਖ ਉਰਫ ਸੋਨੂ ਇਸ ਮਾਮਲੇ ਵਿੱਚ ਪੁਲਿਸ ਨੇ ਹਰਿਆਣਾ ਦੇ ਰਹਿਣ ਵਾਲੇ ਸ਼ਹਾਬੁਦੀਨ ਅੰਸਾਰੀ ਅਤੇ ਬਸਤੀ ਜੋਧੇਵਾਲ ਲੁਧਿਆਣਾ ਦੇ ਵਾਸੀ ਸ਼ੁਭਮ ਦੀਕਸ਼ਿਤ ਨੂੰ ਵੀ ਨਾਮਜ਼ਦ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਸਾਰੇ ਮਾਮਲੇ ਵਿੱਚ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ ਜਲਦੀ ਹੀ ਹੋਰ ਵੀ ਕਈ ਖੁਲਾਸੇ ਹੋਣਗੇ ।

LEAVE A REPLY

Please enter your comment!
Please enter your name here