ਅਮਰੀਕਾ ‘ਚ ਭਾਰਤੀ ਮੂਲ ਦੇ ਪਿਓ-ਧੀ ਦਾ ਕਤਲ

0
34

ਨਵੀਂ ਦਿੱਲੀ, 23 ਮਾਰਚ 2025 -ਅਮਰੀਕਾ ਵਿੱਚ ਭਾਰਤੀਆਂ ‘ਤੇ ਲਗਾਤਾਰ ਹਮਲੇ ਹੋ ਰਹੇ ਹਨ। ਤਾਜ਼ਾ ਮਾਮਲੇ ਵਿਚ ਭਾਰਤੀ ਮੂਲ ਦੇ ਇੱਕ ਵਿਅਕਤੀ ਅਤੇ ਉਸਦੀ ਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੋਵੇਂ ਇੱਕ ਜਨਰਲ ਸਟੋਰ ਵਿੱਚ ਮ੍ਰਿਤਕ ਪਾਏ ਗਏ। ਉਹ ਦੋਵੇਂ ਇਸ ਜਨਰਲ ਸਟੋਰ ‘ਚ ਕੰਮ ਕਰਦੇ ਸਨ। ਪੁਲਸ ਨੇ ਇਸ ਮਾਮਲੇ ‘ਚ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਭਾਰਤੀ ਵਿਅਕਤੀ ਅਤੇ ਉਸਦੀ ਧੀ ਦੇ ਕਤਲ ਦੀ ਖ਼ਬਰ ਨੇ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਮੁੱਖ ਸਕੱਤਰ ਨੇ ਲੰਬਿਤ ਅਰਜ਼ੀਆਂ ਬਾਰੇ ਮੰਗੀ ਰਿਪੋਰਟ

ਮੀਡੀਆ ਰਿਪੋਰਟਾਂ ਅਨੁਸਾਰ ਪ੍ਰਦੀਪਕੁਮਾਰ ਪਟੇਲ ਅਤੇ ਉਨ੍ਹਾਂ ਦੀ ਧੀ ਵਰਜੀਨੀਆ ਦੇ ਲੈਂਕਫੋਰਡ ਹਾਈਵੇਅ ‘ਤੇ ਸਥਿਤ ਐਕੋਮੈਕ ਕਾਉਂਟੀ ਦੇ ਇੱਕ ਸਟੋਰ ਵਿੱਚ ਕੰਮ ਕਰਦੇ ਸਨ। ਗੋਲੀਬਾਰੀ ਦੀ ਘਟਨਾ ਸਟੋਰ ਦੇ ਅੰਦਰ ਹੀ ਵਾਪਰੀ। ਪੁਲਸ ਨੂੰ 20 ਮਾਰਚ ਨੂੰ ਸਵੇਰੇ 5:30 ਵਜੇ ਗੋਲੀਬਾਰੀ ਬਾਰੇ ਫ਼ੋਨ ਆਇਆ। ਜਦੋਂ ਪੁਲਸ ਮੌਕੇ ‘ਤੇ ਪਹੁੰਚੀ ਤਾਂ ਪ੍ਰਦੀਪਕੁਮਾਰ ਪਟੇਲ (56) ਮ੍ਰਿਤਕ ਪਾਇਆ ਗਿਆ ਅਤੇ ਉਸਦੀ 24 ਸਾਲਾ ਧੀ ਜ਼ਖਮੀ ਹਾਲਤ ਵਿੱਚ ਮਿਲੀ। ਦੋਵਾਂ ਨੂੰ ਗੋਲੀਆਂ ਮਾਰੀਆਂ ਗਈਆਂ ਸਨ। ਇਲਾਜ ਦੌਰਾਨ ਧੀ ਦੀ ਵੀ ਮੌਤ ਹੋ ਗਈ।

ਪੁਲਸ ਨੇ ਇਸ ਮਾਮਲੇ ਵਿੱਚ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਕਤਲ ਦੇ ਪਿੱਛੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ। ਪੁਲਸ ਵੱਲੋਂ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਤੋਂ ਪਤਾ ਲੱਗਾ ਕਿ ਪਿਤਾ ਅਤੇ ਧੀ ਦੋਵੇਂ ਆਪਣੇ ਰਿਸ਼ਤੇਦਾਰ ਦੀ ਦੁਕਾਨ ‘ਤੇ ਕੰਮ ਕਰਦੇ ਸਨ।

LEAVE A REPLY

Please enter your comment!
Please enter your name here