540 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗੀ 18 ਸਾਲਾ ਕੁੜੀ, ਵੱਡੇ ਪੱਧਰ ਤੇ ਬਚਾਅ ਕਾਰਜ ਜਾਰੀ
ਗੁਜਰਾਤ ਦੇ ਕੱਛ ਜ਼ਿਲ੍ਹੇ ‘ਚ ਇੱਕ ਲੜਕੀ 540 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਈ ਹੈ। ਇਹ ਲੜਕੀ 490 ਫੁੱਟ ਦੀ ਡੂੰਘਾਈ ‘ਤੇ ਬੋਰਵੈੱਲ ‘ਚ ਫਸ ਗਈ ਹੈ। ਬੋਰਵੈੱਲ ‘ਚ ਫਸੀ ਬੱਚੀ ਨੂੰ ਕੱਢਣ ਲਈ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ‘ਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।
ਐਨਡੀਆਰਐਫ ਅਤੇ ਸੀਮਾ ਸੁਰੱਖਿਆ ਬਲ (ਬੀਐਸਐਫ) ਦੀਆਂ ਟੀਮਾਂ ਵੀ ਮੌਜੂਦ
ਇਹ ਮਾਮਲਾ ਕੱਛ ਜ਼ਿਲ੍ਹੇ ਦੇ ਭੁਜ ਤਾਲੁਕਾ ਦੇ ਕੰਡੇਰਾਈ ਪਿੰਡ ਦਾ ਹੈ। ਇਸ ਮਾਮਲੇ ਬਾਰੇ ਭੁਜ ਦੇ ਡਿਪਟੀ ਕਲੈਕਟਰ ਏਬੀ ਜਾਦਵ ਨੇ ਮੀਡੀਆ ਨੂੰ ਦੱਸਿਆ ਕਿ ਬੋਰਵੈੱਲ ਵਿੱਚ ਡਿੱਗੀ ਲੜਕੀ ਰਾਜਸਥਾਨ ਦੇ ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰ ਨਾਲ ਸਬੰਧਤ ਹੈ। ਉਨ੍ਹਾਂ ਦੱਸਿਆ ਕਿ ਦੱਸਿਆ ਕਿ ਬੱਚੀ ਦੀ ਮੌਜੂਦਗੀ ਦੀ ਪੁਸ਼ਟੀ ਹੋਣ ਤੋਂ ਬਾਅਦ ਬਚਾਅ ਟੀਮ ਵੱਲੋਂ ਬੋਰਵੈੱਲ ‘ਚ ਲਗਾਤਾਰ ਆਕਸੀਜਨ ਸਪਲਾਈ ਕੀਤੀ ਜਾ ਰਹੀ ਹੈ। ਟੀਮ ਵੱਲੋਂ ਬੱਚੀ ਨੂੰ ਬਾਹਰ ਕੱਢਣ ਲਈ ਵੱਡੇ ਪੱਧਰ ‘ਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਇਸ ਬਚਾਅ ਕਾਰਜ ਵਿੱਚ ਸਹਾਇਤਾ ਲਈ ਰਾਸ਼ਟਰੀ ਆਫ਼ਤ ਰਿਸਪਾਂਸ ਫੋਰਸ (ਐਨਡੀਆਰਐਫ) ਅਤੇ ਸੀਮਾ ਸੁਰੱਖਿਆ ਬਲ (ਬੀਐਸਐਫ) ਦੀਆਂ ਟੀਮਾਂ ਨੂੰ ਵੀ ਬੁਲਾਇਆ ਗਿਆ ਹੈ। ਇਸ ਦੇ ਨਾਲ ਹੀ ਕਲੈਕਟਰ ਨੇ ਇਹ ਵੀ ਦੱਸਿਆ ਕਿ ਬੱਚੀ ਬੇਹੋਸ਼ੀ ਦੀ ਹਾਲਤ ਵਿੱਚ ਹੈ।
ਠੰਡੀਆਂ ਹਵਾਵਾਂ ਨੇ ਵਧਾਈ ਠੰਡ, ਕਈ ਰਾਜਾਂ ‘ਚ ਸੰਘਣੀ ਧੁੰਦ ਦਾ ਅਲਰਟ ਜਾਰੀ