BSNL 15 ਜਨਵਰੀ ਤੋਂ ਬੰਦ ਕਰਨ ਜਾ ਰਿਹਾ ਹੈ ਆਪਣੀ ਇਹ ਸਰਵਿਸ, ਲੱਖਾਂ ਉਪਭੋਗਤਾ ਹੋਣਗੇ ਪ੍ਰਭਾਵਿਤ
ਨਵੀ ਦਿੱਲੀ : ਭਾਰਤ ਸੰਚਾਰ ਨਿਗਮ ਲਿਮਿਟੇਡ (BSNL) ਆਪਣੇ ਨੈੱਟਵਰਕ ਨੂੰ ਅਪਗ੍ਰੇਡ ਕਰਨ ਲਈ ਤੇਜ਼ੀ ਨਾਲ ਬਦਲਾਅ ਕਰ ਰਿਹਾ ਹੈ। ਹਾਲਾਂਕਿ BSNL ਅਕਸਰ ਆਪਣੇ ਗਾਹਕਾਂ ਲਈ ਚੰਗੀਆਂ ਖਬਰਾਂ ਲਿਆਉਂਦਾ ਹੈ, ਪਰ ਇਸਦੀ ਤਾਜ਼ਾ ਘੋਸ਼ਣਾ ਲੱਖਾਂ ਉਪਭੋਗਤਾਵਾਂ ਨੂੰ ਨਿਰਾਸ਼ ਕਰ ਸਕਦੀ ਹੈ।
ਪਟਨਾ ‘ਚ 15 ਜਨਵਰੀ ਤੋਂ 3ਜੀ ਸੇਵਾਵਾਂ ਬੰਦ
ਦੱਸ ਦਈਏ ਕਿ 15 ਜਨਵਰੀ ਤੋਂ, BSNL ਪਟਨਾ ਵਿੱਚ ਆਪਣੀ 3G ਸੇਵਾਵਾਂ ਨੂੰ ਬੰਦ ਕਰਨ ਜਾ ਰਿਹਾ ਹੈ, ਜਿਸਦਾ ਸਿੱਧਾ ਅਸਰ 3G ਸਿਮ ਕਾਰਡ ਵਰਤਣ ਵਾਲੇ ਗਾਹਕਾਂ ‘ਤੇ ਪਵੇਗਾ। BSNL ਨੇ ਬਿਹਾਰ ਸਮੇਤ ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ 4G ਟਾਵਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਪਹਿਲੇ ਪੜਾਅ ‘ਚ ਕੰਪਨੀ ਨੇ ਮੋਤੀਹਾਰੀ, ਕਟਿਹਾਰ, ਖਗੜੀਆ ਅਤੇ ਮੁੰਗੇਰ ਵਰਗੇ ਜ਼ਿਲਿਆਂ ‘ਚ 3ਜੀ ਸੇਵਾਵਾਂ ਬੰਦ ਕਰ ਦਿੱਤੀਆਂ ਸਨ। ਹੁਣ, ਆਪਣੇ ਨੈਟਵਰਕ ਨੂੰ ਅਪਗ੍ਰੇਡ ਕਰਨ ਲਈ, ਬੀਐਸਐਨਐਲ ਨੇ ਪਟਨਾ ਅਤੇ ਹੋਰ ਜ਼ਿਲ੍ਹਿਆਂ ਵਿੱਚ 3ਜੀ ਸੇਵਾਵਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਜਿਹੜੇ ਗਾਹਕ ਅਜੇ ਵੀ 3ਜੀ ਸਿਮ ਕਾਰਡ ਦੀ ਵਰਤੋਂ ਕਰ ਰਹੇ ਹਨ, ਉਨ੍ਹਾਂ ਨੂੰ ਹੁਣ ਸਿਰਫ਼ ਵੌਇਸ ਕਾਲ ਅਤੇ SMS ਸੇਵਾਵਾਂ ਹੀ ਮਿਲਣਗੀਆਂ।
CM ਆਤਿਸ਼ੀ ਨੇ ਕਾਲਕਾਜੀ ਵਿਧਾਨ ਸਭਾ ਸੀਟ ਤੋਂ ਦਾਖਲ ਕੀਤੀ ਨਾਮਜ਼ਦਗੀ