ਬਿਹਾਰ ਬੋਰਡ ਨੇ ਅੱਜ 25 ਮਾਰਚ ਨੂੰ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਪ੍ਰੀਖਿਆ ਵਿੱਚ ਸ਼ਾਮਲ ਹੋਏ ਸਾਰੇ ਵਿਦਿਆਰਥੀ ਹੁਣ ਆਪਣਾ ਨਤੀਜਾ ਅਧਿਕਾਰਿਤ ਵੈਬਸਾਈਟ ਤੇ ਦੇਖ ਸਕਦੇ ਹਨ। ਬੀਐਸਈਬੀ ਪਿਛਲੇ ਕੁਝ ਸਾਲਾਂ ਤੋਂ 12ਵੀਂ ਜਮਾਤ ਦੇ ਨਤੀਜੇ ਪਹਿਲਾਂ ਘੋਸ਼ਿਤ ਕਰਨ ਵਿੱਚ ਦੇਸ਼ ਵਿੱਚ ਮੋਹਰੀ ਬੋਰਡ ਰਿਹਾ ਹੈ। ਬਿਹਾਰ ਬੋਰਡ ਨੇ 1 ਫਰਵਰੀ ਤੋਂ 15 ਫਰਵਰੀ, 2024 ਤੱਕ ਦੋ ਸ਼ਿਫਟਾਂ ਵਿੱਚ 12ਵੀਂ ਦੀ ਪ੍ਰੀਖਿਆ ਕਰਵਾਈ ਸੀ। ਪ੍ਰੀਖਿਆ ਪੂਰੀ ਹੋਣ ਤੋਂ ਲਗਭਗ 40 ਦਿਨਾਂ ਬਾਅਦ ਨਤੀਜੇ ਘੋਸ਼ਿਤ ਕੀਤੇ ਗਏ ਹਨ।
ਇਨਾਮੀ ਰਾਸ਼ੀ ‘ਚ ਇਜ਼ਾਫਾ
ਬਿਹਾਰ ਬੋਰਡ ਦੇ ਚੇਅਰਮੈਨ ਆਨੰਦ ਕਿਸ਼ੋਰ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ 86.50 ਫੀਸਦੀ ਵਿਦਿਆਰਥੀਆਂ ਨੇ ਇੰਟਰ ਪ੍ਰੀਖਿਆ ਪਾਸ ਕੀਤੀ। ਪਿਛਲੇ ਸਾਲ ਟਾਪਰਾਂ ਨੂੰ ਦਿੱਤੀ ਗਈ ਇਨਾਮੀ ਰਾਸ਼ੀ ਇਸ ਵਾਰ ਦੁੱਗਣੀ ਕਰ ਦਿੱਤੀ ਗਈ ਹੈ। ਹੁਣ 12ਵੀਂ ਅਤੇ 10ਵੀਂ ਬੋਰਡ ਦੇ ਟਾਪਰਾਂ ਨੂੰ ਵਧੀ ਹੋਈ ਰਕਮ ਮਿਲੇਗੀ। ਸਾਇੰਸ ਫੈਕਲਟੀ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਪ੍ਰਿਆ ਜੈਸਵਾਲ ਨੂੰ ਹੁਣ ਲੈਪਟਾਪ, ਸਰਟੀਫਿਕੇਟ ਅਤੇ ਮੈਡਲ ਦੇ ਨਾਲ 2 ਲੱਖ ਰੁਪਏ ਦਿੱਤੇ ਜਾਣਗੇ। ਇਸ ਦੇ ਨਾਲ ਹੀ ਦੂਜੇ ਨੰਬਰ ‘ਤੇ ਆਉਣ ਵਾਲੇ ਵਿਦਿਆਰਥੀ ਨੂੰ 1.5 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ, ਜੋ ਕਿ ਪਿਛਲੇ ਸਾਲ 75,000 ਰੁਪਏ ਸੀ। ਤੀਜੇ ਸਥਾਨ ‘ਤੇ ਰਹਿਣ ਵਾਲੇ ਵਿਦਿਆਰਥੀ ਨੂੰ 1 ਲੱਖ ਰੁਪਏ ਅਤੇ ਚੌਥੇ ਤੋਂ ਦਸਵੇਂ ਸਥਾਨ ‘ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ 30,000 ਰੁਪਏ ਦਿੱਤੇ ਜਾਣਗੇ।
ਚੰਡੀਗੜ੍ਹ ‘ਚ ਅੰਬੇਡਕਰ ਜਯੰਤੀ ਮੌਕੇ ਐਲਾਨੀ ਛੁੱਟੀ, ਸਾਰੇ ਸਰਕਾਰੀ ਦਫਤਰਾਂ, ਫੈਕਟਰੀਆਂ ‘ਤੇ ਲਾਗੂ ਹੋਵੇਗਾ ਹੁਕਮ