Kidnapping and beating of electrician, captured on video CCTV camera

ਅਗਵਾਹ ਕਰ ਇਲੈਕਟ੍ਰਿਸ਼ਨ ਦੀ ਕੀਤੀ ਕੁੱਟਮਾਰ , ਵੀਡੀਓ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ

ਮਾਮਲਾ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਸਿਰਫ਼ 6 ਹਜ਼ਾਰ ਰੁਪਏ ਨੂੰ ਲੈ ਕੇ ਇੱਕ ਇਲੈਕਟ੍ਰਿਸ਼ਨ ਨੂੰ ਅਗਵਾਹ ਕਰ ਕੁੱਟਮਾਰ ਕੀਤੀ ਗਈ ਹੈ | ਦੀਨਾਨਗਰ ਬੇਰੀਆ ਮੁਹੱਲੇ ਵਿੱਚ 6 ਹਜ਼ਾਰ ਰੁਪਏ ਦੇ ਲੈਣ ਦੇਣ ਨੂੰ ਲੈਕੇ ਕੁੱਝ ਵਿਅਕਤੀਆਂ ਨੇ ਇੱਕ ਇਲੈਕਟ੍ਰਿਸ਼ਨ ਦਾ ਕੰਮ ਕਰਨ ਵਾਲੇ ਨੌਜਵਾਨ ਨੂੰ ਗਲੀ ਵਿੱਚੋਂ ਅਗਵਾਹ ਕਰ ਉਸਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਹੈ | ਪੀੜਿਤ ਨੌਜਵਾਨ ਦੀ ਪਹਿਚਾਣ ਗੁਰਜੀਤ ਸਿੰਘ ਵਜੋਂ ਹੋਈ ਹੈ | ਜਿਸ ਤੋਂ ਬਾਅਦ ਕੁਝ ਸਮਾਜ ਸੇਵੀ ਲੋਕਾਂ ਦੇ ਵੱਲੋਂ ਉਸ ਨੂੰ ਛੁਡਵਾ ਕੇ ਦੀਨਾਨਗਰ ਦੇ ਸਿਵਿਲ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ | ਜਿੱਥੇ ਡਾਕਟਰਾਂ ਨੇ ਉਸ ਨੂੰ ਗੁਰਦਾਸਪੁਰ ਰੈਫਰ ਕਰ ਦਿੱਤਾ ਅਤੇ ਹੁਣ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਨੌਜਵਾਨ ਨੂੰ ਅਗਵਾ ਕਰਨ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ |

ਗਲੀ ਵਿੱਚੋਂ ਕੀਤਾ ਅਗਵਾਹ

ਜਾਣਕਾਰੀ ਦਿੰਦੇ ਹੋਏ ਜ਼ਖਮੀ ਨੌਜਵਾਨ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਹੈ ਅਤੇ ਡੀਜੇ ਦਾ ਕੰਮ ਕਰਦੇ ਬਿੱਟੂ ਨਾਮਕ ਵਿਅਕਤੀ ਦੇ ਉਸਨੇ 6 ਹਜ਼ਾਰ ਰੁਪਏ ਦੇਣੇ ਸੀ ਜਿਸ ਨੂੰ ਲੈਕੇ ਬਿੱਟੂ ਨੇ ਉਸਦੇ ਨਾਲ ਪਹਿਲਾਂ ਵੀ ਝਗੜਾ ਕੀਤਾ ਹੈ | ਜਿਸ ਸਬੰਧੀ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੋਈ ਹੈ ਅਤੇ ਪੁਲਿਸ ਨੇ ਪੈਸੇ ਦੇਣ ਲਈ ਦੋ ਦਿਨ ਦਾ ਸਮਾਂ ਦਿੱਤਾ ਹੋਇਆ ਹੈ। ਪਰ ਅੱਜ ਬਿੱਟੂ ਨੇ ਕੁਝ ਵਿਅਕਤੀਆਂ ਨੂੰ ਲਿਆ ਕੇ ਉਸ ਨੂੰ ਗਲੀ ਵਿੱਚੋਂ ਅਗਵਾਹ ਕਰ ਆਪਣੇ ਘਰ ਲੈ ਗਏ ਅਤੇ ਘਰ ਅੰਦਰ ਜਾ ਕੇ ਉਸਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ । ਜਿਸ ਤੋਂ ਬਾਅਦ ਇਸ ਬਾਰੇ ਕੁਝ ਸਮਾਜ ਸੇਵੀ ਲੋਕਾਂ ਨੂੰ ਪਤਾ ਲੱਗਣ ਤੇ ਉਹਨਾਂ ਨੇ ਉਸਨੂੰ ਉਥੋਂ ਛਡਵਾ ਕੇ ਲਿਆਂਦਾ ਅਤੇ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ | ਪੀੜਿਤ ਨੌਜਵਾਨ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ |

ਦਿੱਤੀ ਜਾਨੋ ਮਾਰਨ ਦੀ ਧਮਕੀ

ਉੱਥੇ ਹੀ ਦੂਜੇ ਪਾਸੇ ਡੀਜੇ ਦਾ ਕੰਮ ਕਰਦੇ ਬਿੱਟੂ ਨਾਮਕ ਵਿਅਕਤੀ ਨੇ ਕਿਹਾ ਕਿ ਉਸਨੇ ਗੁਰਜੀਤ ਸਿੰਘ ਕੋਲੋਂ 6 ਹਾਜ਼ਰ ਰੁਪਏ ਲੈਣੇ ਹਨ ਅਤੇ ਗੁਰਜੀਤ ਉਸ ਨੂੰ ਪੈਸੇ ਦੇ ਨਹੀਂ ਰਿਹਾ ਅਤੇ ਜਿਸ ਕਰਕੇ ਉਹਨਾਂ ਦਾ ਪਹਿਲਾਂ ਵੀ ਝਗੜਾ ਹੋ ਚੁੱਕਾ ਹੈ | ਜਿਸ ਦੀ ਸ਼ਿਕਾਇਤ ਦੋਨਾਂ ਨੇ ਪੁਲਿਸ ਨੂੰ ਦਿੱਤੀ ਹੋਈ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਸਨੇ ਕਿਹਾ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਹੀ ਅੱਜ ਗੁਰਜੀਤ ਨੂੰ ਗਲੀ ਵਿੱਚੋਂ ਅਗਵਾਹ ਕੀਤਾ ਗਿਆ ਹੈ ਕਿਉਂਕਿ ਗੁਰਜੀਤ ਉਸਨੂੰ ਪੈਸੇ ਨਹੀਂ ਦੇ ਰਿਹਾ ਸੀ | ਉਸ ਨੇ ਆਰੋਪ ਲਗਾਇਆ ਹੈ ਕਿ ਗੁਰਜੀਤ ਵੱਲੋਂ ਉਸ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਸੀ।

LEAVE A REPLY

Please enter your comment!
Please enter your name here