Health warnings will appear on every cigarette in Canada

ਕੈਨੇਡਾ ਦੁਨੀਆਂ ਦਾ ਅਜਿਹਾ ਪਹਿਲਾਂ ਦੇਸ਼ ਬਣਨ ਜਾ ਰਿਹਾ ਹੈ, ਜਿੱਥੇ ਹਰੇਕ ਸਿਗਰੇਟ ‘ਤੇ ਸਿਹਤ ਸੰਬੰਧੀ ਚਿਤਾਵਨੀ ਛਾਪਣਾ ਜ਼ਰੂਰੀ ਹੋਣ ਵਾਲਾ ਹੈ। ਦੋ ਦਹਾਕੇ ਪਹਿਲਾਂ ਕੈਨੇਡਾ ’ਚ ਤੰਬਾਕੂ ਦੇ ਪੈਕਟ ’ਤੇ ਗ੍ਰਾਫਿਕ ਤਸਵੀਰ ਵਾਲੀ ਚਿਤਾਵਨੀ ਛਾਪਣ ਦੀ ਨੀਤੀ ਅਪਣਾਈ ਗਈ ਸੀ, ਜਿਸ ਨੂੰ ਬਾਅਦ ’ਚ ਦੁਨੀਆ ਭਰ ਨੇ ਅਪਣਾਇਆ।

ਜਾਣਕਾਰੀ ਅਨੁਸਾਰ ਕੈਨੇਡਾ ਦੇ ਮੰਤਰੀ ਕੈਰੋਲਿਨ ਬੈਨੇਟ ਨੇ ਪੱਤਰਕਾਰਾਂ ਨਾਲ ਗੱਲਬਾਤ ’ਚ ਕਿਹਾ, ‘ਅਸੀਂ ਉਨ੍ਹਾਂ ਚਿੰਤਾਵਾਂ ਨੂੰ ਦੂਰ ਕਰਨਾ ਹੈ ਕਿ ਇਨ੍ਹਾਂ ਸੰਦੇਸ਼ਾਂ ਦਾ ਅਸਰ ਘੱਟ ਹੋ ਗਿਆ ਹੈ। ਹਰ ਤੰਬਾਕੂ ਉਤਪਾਦ ’ਤੇ ਸਿਹਤ ਸਬੰਧੀ ਚਿਤਾਵਨੀ ਲਿਖ ਕੇ ਯਕੀਨੀ ਬਣਾਇਆ ਜਾ ਸਕੇੇਗਾ ਕਿ ਇਹ ਜ਼ਰੂਰੀ ਸੰਦੇਸ਼ ਹਰ ਵਿਅਕਤੀ ਤਕ ਪੁੱਜੇ।

ਬੈਨੇਟ ਨੇ ਕਿਹਾ ਕਿ ਹਰ ਸਿਗਰਟ ’ਤੇ ‘ਹਰ ਕਸ਼ ’ਚ ਜ਼ਹਿਰ ਹੈ’ ਸੰਦੇਸ਼ ਲਿਖਣ ਦੀ ਤਜਵੀਜ਼ ਹੈ, ਪਰ ਇਸ ’ਚ ਬਦਲਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਗਰਟ ਦੇ ਪੈਕਟ ’ਤੇ ਵਿਸਥਾਰ ਨਾਲ ਚਿਤਾਵਨੀ ਲਿਖੀ ਜਾਵੇਗੀ, ਜਿਸ ਵਿਚ ਧੂੰਆਂਨੋਸ਼ੀ ਦੇ ਸਿਹਤ ’ਤੇ ਪੈਣ ਵਾਲੇ ਅਸਰ ਦਾ ਵੀ ਜ਼ਿਕਰ ਹੋਵੇਗਾ। ਇਨ੍ਹਾਂ ’ਚ ਪੇਟ ਦਾ ਕੈਂਸਰ, ਕੋਲੋਰੈਕਟਲ ਕੈਸਰ, ਡਾਇਬਟੀਜ਼ ਤੇ ਪੈਰੀਫਰਲ ਵਸਕੂਲਰ ਡਿਜ਼ੀਜ਼ ਸ਼ਾਮਲ ਹਨ।

ਕੈਨੇਡਾ ਸਥਿਤ ਕੈਂਸਰ ਸੁਸਾਇਟੀ ਦੇ ਸੀਨੀਅਰ ਵਿਸ਼ਲੇਸ਼ਕ ਰਾਓ ਕਨਿੰਘਮ ਨੇ ਕਿਹਾ, ‘ਸਾਨੂੰ ਉਮੀਦ ਹੈ ਕਿ ਸਿਗਰਟ ’ਤੇ ਛਪੀ ਚਿਤਾਵਨੀ, ਪੈਕਟ ’ਤੇ ਛਪਣ ਵਾਲੀ ਚਿਤਾਵਨੀ ਵਾਂਗ ਹੀ ਅੰਤਰਰਾਸ਼ਟਰੀ ਪੱਧਰ ’ਤੇ ਮਸ਼ਹੂਰ ਹੋ ਜਾਵੇਗੀ। ਇਹ ਨੀਤੀ ਮਿਸਾਲ ਬਣੇਗੀ ਤੇ ਧੂੰਆਂਨੋਸ਼ੀ ’ਤੇ ਕਾਬੂ ਪਾਉਣ ’ਚ ਮਦਦਗਾਰ ਸਾਬਿਤ ਹੋਵੇਗੀ। ਕੈਨੇਡਾ ’ਚ ਧੂੰਆਂਨੋਸ਼ੀ ਦੀ ਦਰ ਹੌਲੀ-ਹੌਲੀ ਘੱਟ ਹੋ ਰਹੀ ਹੈ। ਹਾਲਾਂਕਿ, ਪਿਛਲੇ ਮਹੀਨੇ ਜਾਰੀ ਸਰਕਾਰੀ ਅੰਕੜੇ ਦੱਸਦੇ ਹਨ ਕਿ 10 ਫ਼ੀਸਦੀ ਕੈਨੇਡਾ ਵਾਸੀ ਨਿਯਮਿਤ ਧੂੰਆਂਨੋਸ਼ੀ ਕਰਦੇ ਹਨ, ਜਿਸ ਨੂੰ ਸਰਕਾਰ ਸਾਲ 2035 ਤਕ ਪੰਜ ਫ਼ੀਸਦੀ ’ਤੇ ਲਿਆਉਣਾ ਚਾਹੁੰਦੀ ਹੈ।

LEAVE A REPLY

Please enter your comment!
Please enter your name here