ਪੈਰਾਲੰਪਿਕਸ ‘ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ , ਹਾਈ ਜੰਪ ‘ਚ ਨਿਸ਼ਾਦ ਕੁਮਾਰ ਨੇ ਜਿੱਤਿਆ ਚਾਂਦੀ ਦਾ ਤਗਮਾ
ਪੈਰਿਸ ਪੈਰਾਲੰਪਿਕ 2024 ਵਿੱਚ ਭਾਰਤੀ ਅਥਲੀਟ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ | ਜਿਸਦੇ ਚੱਲਦਿਆਂ ਭਾਰਤੀ ਅਥਲੀਟ ਨਿਸ਼ਾਦ ਕੁਮਾਰ ਨੇ ਪੁਰਸ਼ਾਂ ਦੀ ਉੱਚੀ ਛਾਲ (ਟੀ47) ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਨਿਸ਼ਾਦ ਨੇ ਇਸ ਸੀਜ਼ਨ ਵਿੱਚ 2.04 ਮੀਟਰ ਦੀ ਆਪਣੀ ਸਰਵੋਤਮ ਛਾਲ ਮਾਰੀ। ਜਿਸ ਨਾਲ ਭਾਰਤ ਨੇ ਇਸ ਪੈਰਾਲੰਪਿਕ ਵਿੱਚ ਸੱਤਵਾਂ ਤਮਗਾ ਜਿੱਤਿਆ ਹੈ। ਇਸ ਦੇ ਨਾਲ ਹੀ ਅਥਲੈਟਿਕਸ ਵਿੱਚ ਭਾਰਤ ਦਾ ਇਹ ਤੀਜਾ ਤਮਗਾ ਹੈ।
ਨਿਸ਼ਾਦ (24) ਨੇ ਤਿੰਨ ਸਾਲ ਪਹਿਲਾਂ ਟੋਕੀਓ ਪੈਰਾਲੰਪਿਕਸ ਵਿੱਚ ਵੀ ਇਸ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਪੁਰਸ਼ਾਂ ਦੀ ਉੱਚੀ ਛਾਲ (ਟੀ47) ਵਿੱਚ ਅਮਰੀਕਾ ਦੇ ਰੋਡਰਿਕ ਟਾਊਨਸੇਂਡ ਪਹਿਲੇ ਸਥਾਨ ’ਤੇ ਰਹੇ। ਉਸ ਨੇ ਗੋਲਡ ਮੈਡਲ ‘ਤੇ ਕਬਜ਼ਾ ਕੀਤਾ। ਟਾਊਨਸੇਂਡ ਨੇ ਟੋਕੀਓ ਪੈਰਾਲੰਪਿਕ ਵਿੱਚ ਵੀ ਸੋਨ ਤਮਗਾ ਜਿੱਤਿਆ ਸੀ।
PM ਮੋਦੀ ਨੇ ਦਿੱਤੀ ਵਧਾਈ
PM ਮੋਦੀ ਨੇ ਪੈਰਿਸ ਪੈਰਾਲੰਪਿਕ ‘ਚ ਪੁਰਸ਼ਾਂ ਦੀ ਉੱਚੀ ਛਾਲ ਮੁਕਾਬਲੇ ‘ਚ ਚਾਂਦੀ ਦਾ ਤਗਮਾ ਜਿੱਤਣ ‘ਤੇ ਨਿਸ਼ਾਦ ਕੁਮਾਰ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਐਕਸ ‘ਤੇ ਇੱਕ ਪੋਸਟ ਵਿੱਚ ਲਿਖਿਆ, ‘ਪੈਰਾ ਉਲੰਪਿਕ ਵਿੱਚ ਪੁਰਸ਼ਾਂ ਦੀ ਉੱਚੀ ਛਾਲ T47 ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਿੱਚ ਸ਼ਾਨਦਾਰ ਪ੍ਰਾਪਤੀ ਲਈ ਨਿਸ਼ਾਦ ਕੁਮਾਰ ਨੂੰ ਵਧਾਈ! ਉਸਨੇ ਸਾਨੂੰ ਦਿਖਾਇਆ ਹੈ ਕਿ ਜਨੂੰਨ ਅਤੇ ਦ੍ਰਿੜ ਇਰਾਦੇ ਨਾਲ ਸਭ ਕੁਝ ਸੰਭਵ ਹੈ। ਹਰ ਭਾਰਤੀ ਖੁਸ਼ ਹੈ।
11 ਖਿਡਾਰੀਆਂ ਵਿੱਚ ਦਬਦਬਾ ਬਣਾਉਂਦੇ ਹੋਏ ਕੀਤਾ ਸ਼ਾਨਦਾਰ ਪ੍ਰਦਰਸ਼ਨ
ਨਿਸ਼ਾਦ ਨੇ ਇਸ ਮੁਕਾਬਲੇ ਵਿੱਚ 11 ਖਿਡਾਰੀਆਂ ਵਿੱਚ ਦਬਦਬਾ ਬਣਾਉਂਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਾਲਾਂਕਿ ਟਾਊਨਸੇਂਡ ਨੇ ਸੀਜ਼ਨ ਦਾ ਆਪਣਾ ਸਰਵੋਤਮ ਪ੍ਰਦਰਸ਼ਨ 2.12 ਮੀਟਰ ਦਾ ਅੰਕੜਾ ਪਾਰ ਕਰਕੇ ਸੋਨ ਤਮਗਾ ਜਿੱਤਿਆ। ਤੁਹਾਨੂੰ ਦੱਸ ਦੇਈਏ ਕਿ ਨਿਸ਼ਾਦ ਨੇ ਟੋਕੀਓ ਤੋਂ ਆਪਣੇ ਤਗਮੇ ਨੂੰ ਹੋਰ ਬਿਹਤਰ ਬਣਾਉਣ ਲਈ ਪੈਰਿਸ ਪੈਰਾਲੰਪਿਕ ਵਿੱਚ ਹਿੱਸਾ ਲਿਆ ਸੀ। ਹਾਲਾਂਕਿ ਅਮਰੀਕੀ ਐਥਲੀਟ ਟਾਊਨਸੇਂਡ ਇਕ ਵਾਰ ਫਿਰ ਨਿਸ਼ਾਦ ਲਈ ਰੁਕਾਵਟ ਸਾਬਤ ਹੋਏ।
ਇਹ ਵੀ ਪੜ੍ਹੋ : ਕੋਲਕਾਤਾ ਡਾਕਟਰ ਮਾਮਲਾ : ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਨੇ ਖੋਲ੍ਹ ਦਿੱਤੇ ਰਾਜ਼
ਇਸ ਦੌਰਾਨ ਇਕ ਹੋਰ ਭਾਰਤੀ ਹਾਈ ਜੰਪਰ ਰਾਮ ਪਾਲ ਨੇ ਵੀ (1.95 ਮੀਟਰ) ਵਧੀਆ ਪ੍ਰਦਰਸ਼ਨ ਕੀਤਾ। ਹਾਲਾਂਕਿ ਉਹ ਸੱਤਵੇਂ ਨੰਬਰ ‘ਤੇ ਰਹੀ। ਨਿਸ਼ਾਦ ਤੋਂ ਪਹਿਲਾਂ, ਪ੍ਰੀਤੀ ਪਾਲ ਨੇ ਪੈਰਿਸ ਪੈਰਾਲੰਪਿਕਸ ਵਿੱਚ ਅਥਲੈਟਿਕਸ ਵਿੱਚ ਆਪਣਾ ਦੂਜਾ ਤਮਗਾ (ਕਾਂਸੀ) ਜਿੱਤਿਆ ਸੀ, ਜੋ ਕਿ ਔਰਤਾਂ ਦਾ 200 ਮੀਟਰ ਟੀ 35 ਈਵੈਂਟ ਸੀ।