ਮਾਨਸੂਨ ਦੀ ਬਾਰਸ਼ ਨੇ ਇਸ ਸਾਲ ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਤਬਾਹੀ ਮਚਾਈ ਹੋਈ ਹੈ ਅਤੇ ਮੀਂਹ ਦਾ ਇਹ ਸਿਲਸਿਲਾ ਅੱਗੇ ਵੀ ਜਾਰੀ ਰਹਿਣ ਦੀ ਉਮੀਦ ਹੈ। ਭਾਰੀ ਬਾਰਿਸ਼ ਕਾਰਨ ਕਈ ਥਾਂਵਾਂ ‘ਤੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਮੌਸਮ ਵਿਭਾਗ ਨੇ ਅਲਰਟ ਜਾਰੀ ਕਰਦੇ ਹੋਏ ਦੇਸ਼ ਦੇ ਕੁਝ ਸੂਬਿਆਂ ‘ਚ ਅਗਲੇ 5 ਦਿਨਾਂ ‘ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਇਨ੍ਹਾਂ ਵਿੱਚ ਉੱਤਰ-ਪੂਰਬ ਵਿੱਚ ਅਰੁਣਾਚਲ ਪ੍ਰਦੇਸ਼, ਅਸਾਮ, ਨਾਗਾਲੈਂਡ, ਮਨੀਪੁਰ ਸਮੇਤ ਕੁਝ ਰਾਜ ਸ਼ਾਮਲ ਹਨ।

ਆਈਐਮਡੀ ਨੇ ਟਵੀਟ ਕੀਤਾ ਕਿ ਅਗਲੇ 5 ਦਿਨਾਂ ਦੌਰਾਨ ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ, ਅਰੁਣਾਚਲ ਪ੍ਰਦੇਸ਼, ਅਸਾਮ ਅਤੇ ਮੇਘਾਲਿਆ ਵਿੱਚ ਤੇਜ਼ ਮੀਂਹ ਦੀ ਸੰਭਾਵਨਾ ਹੈ। ਇਸ ਦੌਰਾਨ 1 ਤੋਂ 4 ਸਤੰਬਰ ਤੱਕ ਅਰੁਣਾਚਲ ਪ੍ਰਦੇਸ਼ ਅਤੇ 2 ਤੋਂ 4 ਸਤੰਬਰ ਤੱਕ ਅਸਾਮ ਅਤੇ ਮੇਘਾਲਿਆ ‘ਚ ਭਾਰੀ ਬਾਰਸ਼ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ।

ਉਥੇ ਹੀ 30 ਅਗਸਤ ਤੋਂ 3 ਸਤੰਬਰ ਦੌਰਾਨ ਬਿਹਾਰ ਵਿੱਚ ਅਤੇ ਅਗਲੇ 5 ਦਿਨਾਂ ਦੌਰਾਨ ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। 30 ਅਗਸਤ ਤੋਂ 2 ਸਤੰਬਰ ਤੱਕ ਤੱਟਵਰਤੀ ਅਤੇ ਅੰਦਰੂਨੀ ਕਰਨਾਟਕ, 1 ਅਤੇ 2 ਸਤੰਬਰ ਨੂੰ ਲਕਸ਼ਦੀਪ ਅਤੇ ਤਾਮਿਲਨਾਡੂ, ਦੱਖਣੀ ਕਰਨਾਟਕ ਅਤੇ ਕੇਰਲ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ। ਦੂਜੇ ਪਾਸੇ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ‘ਚ ਲਗਾਤਾਰ ਮੀਂਹ ਅਤੇ ਇਸ ਦੀ ਚਿਤਾਵਨੀ ਦੇ ਮੱਦੇਨਜ਼ਰ ਮੰਗਲਵਾਰ ਨੂੰ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ। ਸੜਕਾਂ ’ਤੇ ਪਾਣੀ ਭਰ ਜਾਣ ਕਾਰਨ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

LEAVE A REPLY

Please enter your comment!
Please enter your name here