ਹਵਾਰਾ ਨੇ 2 ਦਿਨ ਦੀ ਪੈਰੋਲ ਲੈਣ ਤੋਂ ਕੀਤਾ ਇਨਕਾਰ

0
30
Jagtar Hawara

ਨਵੀਂ ਦਿੱਲੀ, 14 ਅਗਸਤ 2026 : ਦਿੱਲੀ ਜੇਲ ਵਿਭਾਗ (Delhi Jail Department) ਵਲੋਂ ਜਗਤਾਰ ਸਿੰਘ ਹਵਾਰਾ ਨੂੰ ਮਾਂ ਦੀ ਦੇਖਭਾਲ ਲਈ ਮਨਜ਼ੂਰ ਕੀਤੀ ਗਈ ਦੋ ਦਿਨਾਂ ਪੈਰੋਲ (Parole) ਨੂੰ ਹਵਾਰਾ ਵਲੋਂ ਲੈਣ ਤੋਂ ਇਨਕਾਰ ਕੀਤਾ ਗਿਆ ਹੈ ।

ਕਿੰਨੇ ਦਿਨਾਂ ਦੀ ਪੈਰੋਲ ਦੀ ਮੰਗ ਕੀਤੀ ਗਈ ਹੈ ਹਵਾਰਾ ਵਲੋਂ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਮਾਮਲੇ ‘ਚ ਦੋਸ਼ੀ ਜਗਤਾਰ ਸਿੰਘ ਹਵਾਰਾ (Jagtar Singh Hawara) ਜਿਸ ਵਲੋਂ ਦਿੱਲੀ ਜੇਲ ਵਿਭਾਗ ਵੱਲੋਂ ਮਨਜ਼ੂਰ ਕੀਤੀ ਗਈ 2 ਦਿਨ ਦੀ ਪੈਰੋਲ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਹਵਾਰਾ ਨੇ ਇਸ ਰਾਹਤ ਦਾ ਲਾਭ ਉਠਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੀ ਬੀਮਾਰ ਮਾਂ ਨੂੰ ਮਿਲਣ ਲਈ ਰੈਗੂਲਰ ਪੈਰੋਲ (Regular parole) ਦੀ ਮੰਗ ਕੀਤੀ ਹੈ । ਉਨ੍ਹਾਂ ਦੱਸਿਆ ਕਿ ਜਗਤਾਰ ਹਵਾਰਾ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਸ ਨੂੰ ਉੱਚ ਜੋਖਮ ਵਾਲੇ ਕੈਦੀ ਦੀ ਸ਼੍ਰੇਣੀ ‘ਚ ਰੱਖਿਆ ਗਿਆ ਹੈ ਅਤੇ ਜੇਲ ਤੋਂ ਬਾਹਰ ਉਸ ਦੀ ਆਵਾਜਾਈ ਲਈ ਵਾਧੂ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਕਰਨੀ ਪਵੇਗੀ ।

ਕਿਸ ਜੁਰਮ ਦੀ ਕੱਟ ਰਿਹਾ ਹੈ ਹਵਾਰਾ ਸਜ਼ਾ

ਦੱਸਣਯੋਗ ਹੈਕਿ ਜਗਤਾਰ ਸਿੰਘ ਹਵਾਰਾ ਚੰਡੀਗੜ੍ਹ ‘ਚ 31 ਅਗਸਤ-1995 ਨੂੰ ਸਿਵਲ ਸਕੱਤਰੇਤ ਦੇ ਐਂਟਰੀ ਗੇਟ ‘ਤੇ ਹੋਏ ਧਮਾਕੇ ਨਾਲ ਜੁੜੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ । ਇਸ ਧਮਾਕੇ ‘ਚ ਬੇਅੰਤ ਸਿੰਘ ਸਮੇਤ 17 ਲੋਕਾਂ ਦੀ ਮੌਤ ਹੋ ਗਈ ਸੀ । ਹਵਾਰਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਪਰ ਬਾਅਦ ‘ਚ ਹਾਈ ਕੋਰਟ ਨੇ ਇਸ ਸਜ਼ਾ ਨੂੰ ਉਮਰਕੈਦ ‘ਚ ਬਦਲ ਦਿੱਤਾ ।

LEAVE A REPLY

Please enter your comment!
Please enter your name here