ਜਾਨਵਰਾਂ ‘ਚ ਬਿਮਾਰੀ ਫੈਲਣ ਦੇ ਮੱਦੇਨਜਰ ਅੱਧਾ ਛੱਤਬੀੜ ਚਿੜੀਆਘਰ ਬੰਦ!

0
5
ਜਾਨਵਰਾਂ ‘ਚ ਬਿਮਾਰੀ ਫੈਲਣ ਦੇ ਮੱਦੇਨਜਰ ਅੱਧਾ ਛੱਤਬੀੜ ਚਿੜੀਆਘਰ ਬੰਦ!

ਛੱਤਬੀੜ ਚਿੜੀਆਘਰਨਾ ਜੁੜੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਉੱਤਰੀ ਭਾਰਤ ਦੇ ਮਸ਼ਹੂਰ ਮਹਿੰਦਰ ਚੌਧਰੀ ਛੱਤਬੀੜ ਚਿੜੀਆਘਰ ਦੇ ਕਈ ਪਸ਼ੂਆਂ ਵਿੱਚ ਮੂੰਹ-ਖੁਰ ਦੀ ਬੀਮਾਰੀ ਫੈਲਣ ਦੇ ਮੱਦੇਨਜਰ ਲਗਭਗ ਅੱਧਾ ਚਿੜੀਆਘਰ ਬੰਦ ਹੋ ਚੁੱਕਾ ਹੈ।

ਸੈਲਾਨੀਆਂ ਨੂੰ ਉਸ ਦਿਸ਼ਾ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਹਾਲਾਂਕਿ ਦੂਜੇ ਪਾਸੇ ਚਿੜੀਆਘਰ ਪ੍ਰਸ਼ਾਸਨ ਬਿਮਾਰੀ ਫੈਲਣ ਤੋਂ ਇਨਕਾਰ ਕਰ ਰਿਹਾ ਹੈ ਪਰ ਹਿਰਨ ਸਫਾਰੀ, ਬਫੇਲੋ ਪਾਰਕ ਅਤੇ ਸਫੈਦ ਹਿਰਨ ਪਾਰਕ ਨੂੰ ਸੈਲਾਨੀਆਂ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ।

ਚਿੜੀਆਘਰ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਸ-ਪਾਸ ਦੇ ਪਿੰਡਾਂ ‘ਚ ਮੂੰਹ-ਖੁਰ ਦੀ ਬੀਮਾਰੀ ਫੈਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਕਾਰਨ ਇਹਤਿਆਤ ਵਜੋਂ ਚਿੜੀਆਘਰ ਦਾ ਅੱਧਾ ਹਿੱਸਾ ਬੰਦ ਕਰ ਦਿੱਤਾ ਗਿਆ ਹੈ। ਚਿੜੀਆਘਰ ਨੂੰ ਦੇਖਣ ਆਏ ਸੈਲਾਨੀ ਇਸ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੂਰੀ ਟਿਕਟ ਲੈਣ ਦੇ ਬਾਵਜੂਦ ਉਨ੍ਹਾਂ ਨੂੰ ਹਿਰਨ ਸਫਾਰੀ ਅਤੇ ਹਿਰਨ-ਮੱਝਾਂ ਦੇ ਵਾੜੇ ਦੇਖਣ ਨੂੰ ਨਹੀਂ ਮਿਲ ਰਹੇ। ਚਿੜੀਆਘਰ ਦਾ ਦੌਰਾ ਕਰਨ ਆਏ ਸੈਲਾਨੀਆਂ ਨੇ ਦੱਸਿਆ ਕਿ ਚਿੜੀਆਘਰ ਦੇ ਕਈ ਵਾੜੇ ਬੰਦ ਹਨ।

ਰੱਸੀ ਤੇ ਹਰੀ ਚਾਦਰ ਲਗਾ ਕੇ ਸੜਕ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਚਿੜੀਆਘਰ ਦੇ ਪ੍ਰਬੰਧਕਾਂ ਵੱਲੋਂ ਹਿਰਨ ਸਫਾਰੀ, ਹਿਰਨ ਵਾੜੇ, ਸਫੇਦ ਹਿਰਨ ਵਾੜੇ ਅਤੇ ਜੰਗਲੀ ਮੱਝਾਂ ਦੇ ਵਾੜੇ ਬੰਦ ਕਰ ਦਿੱਤੇ ਗਏ। ਚਿੜੀਆਘਰ ਦੇ ਰੱਖਿਅਕ ਹਿਰਨ ਸਫਾਰੀ ਦੇ ਸਾਹਮਣੇ ਤਾਇਨਾਤ ਕੀਤੇ ਗਏ ਹਨ।

ਇਸ ਮਾਮਲੇ ਸਬੰਧੀ ਛੱਤਬੀੜ ਚਿੜੀਆਘਰ ਦੇ ਰੇਂਜਰ ਐਨੀਮਲ ਮੈਨੇਜਮੈਂਟ ਭਲੰਿਦਰ ਸਿੰਘ ਦਾ ਕਹਿਣਾ ਹੈ ਕਿ ਛੱਤਬੀੜ ਚਿੜੀਆਘਰ ਨੇੜਲੇ ਪਿੰਡ ਵਿੱਚ ਇਹ ਬਿਮਾਰੀ ਫੈਲੀ ਹੋਈ ਹੈ। ਇਹ ਬਿਮਾਰੀ ਇਨਫੈਕਸ਼ਨ ਰਾਹੀਂ ਫੈਲਦੀ ਹੈ। ਜਿਸ ਕਾਰਨ ਚਿੜੀਆਘਰ ਦੇ ਅੱਧੀ ਦਰਜਨ ਦੇ ਕਰੀਬ ਹਿਰਨਾਂ ਵਿੱਚ ਬਿਮਾਰੀ ਫੈਲਣ ਦੇ ਲੱਛਣ ਦੇਖੇ ਗਏ ਹਨ। ਜਿਸ ਕਾਰਨ ਕੁਝ ਹਿਰਨਾਂ ਨੂੰ ਹੋਰ ਜਾਨਵਰਾਂ ਤੋਂ ਵੱਖ ਰੱਖਿਆ ਗਿਆ ਹੈ।

LEAVE A REPLY

Please enter your comment!
Please enter your name here