ਕਿਸਾਨ ਜਥੇਬੰਦੀਆਂ ਤੇ ਟਰੱਕ ਯੂਨੀਅਨ ਵੱਲੋਂ ਚੱਕ ਬਾਹਮਣੀਆਂ ਟੋਲ ਖਿਲਾਫ ਸਾਂਝਾ ਸੰਘਰਸ਼ ਵਿੱਡਣ ਦਾ ਐਲਾਨ
ਬੀਤੀ 2 ਜੂਨ ਤੋਂ ਬੀਕੇਯੂ ਤੋਤੇਵਾਲ ਵੱਲੋਂ ਰੇਟਾਂ ਵਿੱਚ ਵਾਧੇ ਅਤੇ ਪਬਲਕੀ ਮੰਗਾ ਨੂੰ ਲੈਕੇ ਚੱਕ ਬਾਹਮਣੀਆਂ ਟੋਲ ਫਰੀ ਕੀਤਾ ਗਿਆ ਸੀ ਅਤੇ ਇਹਨਾਂ ਮੰਗਾਂ ਨੂੰ ਲੈਕੇ ਸ਼ੁਰੂ ਹੋਏ ਸ਼ੰਗਰਸ਼ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਟਰੱਕ ਯੂਨੀਅਨ ਧਰਮਕੋਟ ਨੇ ਇਸ ਘੋਲ ਨੂੰ ਸਾਂਝੇ ਤੌਰ ਤੇ ਲੜਨ ਦਾ ਐਲਾਨ ਕੀਤਾ ਹੈ ।
ਚੱਕ ਬਾਹਮਣੀਆਂ ਸਟੇਜ ਤੋਂ ਬੋਲਦਿਆਂ ਸੁੱਖ ਗਿੱਲ ਮੋਗਾ ਸੂਬਾ ਪ੍ਰਧਾਨ ਬੀਕੇਯੂ ਤੋਤੇਵਾਲ,ਗੁਰਚਰਨ ਸਿੰਘ ਚਾਹਲ ਜਨਰਲ ਸੈਕਟਰੀ ਜਿਲ੍ਹਾ ਜਲੰਧਰ ਬੀਕੇਯੂ ਉਗਰਾਹਾਂ,ਸਤਵੀਰ ਸਿੰਘ ਸੱਤੀ ਪ੍ਰਧਾਨ ਟਰੱਕ ਯੂਨੀਅਨ ਧਰਮਕੋਟ ਨੇ ਟੋਲ ਪ੍ਰਸ਼ਾਸ਼ਨ ਅਤੇ ਕੇਂਦਰ ਸਰਕਾਰ ਖਿਲਾਫ ਬੋਲਦਿਆਂ ਭੜਾਸ ਕੱਡੀ ਕੇ ਐਨ ਐਚ ਏ ਆਈ ਵੱਲੋਂ ਆਮ ਲੋਕਾਂ ਤੋਂ ਬੇਲੋੜਾ ਗੁੰਡਾ ਟੈਕਸ ਵਸੂਲਿਆ ਜਾਂਦਾ ਹੈ ।
ਇਹ ਵੀ ਪੜ੍ਹੋ ਡਿਊਟੀ ‘ਚ ਕੁਤਾਹੀ ਵਰਤਣ ‘ਤੇ ਥਾਣਾ ਇੰਚਾਰਜ ਨੂੰ ਕੀਤਾ…
ਪਹਿਲਾਂ ਹੀ ਰੇਟ ਬਹੁਤ ਜਿਆਦਾ ਸਨ ਪਰ ਹੁਣ ਫਿਰ 1 ਜੂਨ ਤੋਂ ਟੋਲ ਰੇਟਾਂ ਚ 5% ਵਾਧਾ ਕਰ ਦਿੱਤਾ ਗਿਆ ਹੈ ਜੋ ਕੇ ਬਰਦਾਸ਼ਤ ਤੋਂ ਬਾਹਰ ਹੈ । ਆਗੂਆਂ ਨੇ ਕਿਹਾ ਕੇ ਨਾ ਇਸ ਟੋਲ ਤੇ ਆਮ ਲੋਕਾਂ ਦੀ ਸਹੂਲਤ ਲਈ ਨਾ ਤਾਂ ਐਂਬੂਲੈਂਸ,ਹਾਈਡਰਾ ਮਸ਼ੀਨ,ਟੁਆਇਲਟ-ਬਾਥਰੂਮ ਹੈ ਅਤੇ ਫਲਾਇਓਵਰਾਂ ਤੇ ਬਿਜਲੀ ਬਿੱਲ ਨਾ ਭਰਨ ਕਰਕੇ ਸਾਰੀਆਂ ਲਾਈਟਾਂ ਬੰਦ ਹਨ,ਥਾਂ-ਥਾਂ ਤੋਂ ਮੋਗਾ ਤੋਂ ਲਾਂਬੜਾ ਤੱਕ ਰੋਡ ਟੁੱਟਿਆ ਹੋਇਆ ਹੈ,ਬੇਲੋੜੇ ਕੱਟਾਂ ਕਰਕੇ ਆਏ ਦਿਨ ਐਕਸੀਡੈਂਟ ਹੋ ਕੇ ਲੋਕਾਂ ਦੀਆਂ ਜਾਨਾ ਜਾ ਰਹੀਆਂ ਹਨ ।
ਸੜਕ ਤੇ ਲੱਗੇ ਹੋਏ ਸਾਰੇ ਪੌਦਿਆਂ ਦੀ ਕਾਂਟੀ-ਸ਼ਾਂਟੀ ਦੀ ਥਾਂ ਉਹਨਾਂ ਨੂੰ ਅੱਗ ਲਾਕੇ ਸਾੜਿਆ ਗਿਆ ਹੈ,ਅਵਾਰਾ ਪਸ਼ੂਆਂ ਕਰਕੇ ਆਏ ਦਿਨ ਐਕਸੀਡੈਂਟ ਹੁੰਦੇ ਹਨ,ਓਵਰਲੋਡ ਗੱਡੀਆਂ ਤੋਂ ਤਿੰਨ ਗੁਣਾਂ ਗੁੰਡਾ ਟੈਕਸ ਵਸੂਲਿਆ ਜਾਂਦਾ ਹੈ ਅਤੇ ਟੋਲ ਸਰਾਫ ਵੱਲੋਂ ਆਮ ਲੋਕਾਂ ਨਾਲ ਮਾੜਾ ਵਿਹਾਰ ਅਤੇ ਮਾੜੀ ਸ਼ਬਦਾਵਲੀ ਵਰਤੀ ਜਾਂਦੀ ਹੈ ।
ਟਰੱਕ ਯੂਨੀਅਨ ਧਰਮਕੋਟ ਦੀ ਇਹ ਮੰਗ ਹੈ ਕੇ 10 ਕਿਲੋਮੀਟਰ ਦੇ ਦਾਇਰੇ ਚ ਆਉਣ ਵਾਲੀਆਂ ਲੋਕਲ ਗੱਡੀਆਂ ਦਾ ਟੋਲ ਟੈਕਸ ਮੁਆਫ ਕੀਤਾ ਜਾਵੇ ਅਤੇ ਓਵਰਲੋਡਿੰਗ ਗੱਡੀ ਤੋਂ ਤਿੰਨ ਗੁਣਾ ਟੈਕਸ ਨਾ ਵਸੂਲਿਆ ਜਾਵੇ,ਆਗੂਆਂ ਨੇ ਬੋਲਦਿਆਂ ਦੱਸਿਆ ਕੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਐਨ ਐਚ ਏ ਆਈ ਦੇ ਕਹਿਣ ਤੇ ਕਿਸਾਨਾਂ ਨੂੰ ਧਰਮਕਾਇਆ ਜਾ ਰਿਹਾ ਹੈ ਅਤੇ ਕਿਸਾਨਾਂ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੱਤੀ ਹੈ ਕੇ ਜੇ ਉਹਨਾਂ ਨੇ ਕਿਸਾਨਾਂ ਜਾਂ ਟਰੱਕ ਯੂਨੀਅਨ ਦੇ ਵਰਕਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਇਸ ਦਾ ਖਮਿਆਜਾ ਭੁਗਤਣਾ ਪੈ ਸਕਦਾ ਹੈ ।
ਇਸ ਮੌਕੇ ਲਖਵਿੰਦਰ ਸਿੰਘ ਕਰਮੂੰਵਾਲਾ ਜਿਲ੍ਹਾ ਪ੍ਰਧਾਨ ਫਿਰੋਜਪੁਰ,ਚਮਕੌਰ ਸਿੰਘ ਸੀਤੋ ਕੋਰ ਕਮੇਟੀ ਮੈਬਰ ਪੰਜਾਬ,ਸੁੱਖਾ ਐਮ ਸੀ ਧਰਮਕੋਟ,ਰਾਜਪਾਲ ਸਿੰਘ ਮਖੀਜਾ,ਸੋਹਣ ਸਿੰਘ ਬੱਲ ਜਿਲ੍ਹਾ ਪ੍ਰਧਾਨ ਜਲੰਧਰ ਉਗਰਾਹਾਂ,ਬਲਕਾਰ ਸਿੰਘ ਬਲਾਕ ਪ੍ਰਧਾਨ ਸ਼ਾਹਕੋਟ ਉਗਰਾਹਾਂ,ਪ੍ਰਿੰਸੀਪਲ ਮਨਜੀਤ ਸਿੰਘ,ਰਣਯੋਧ ਸਿੰਘ ਕੋਟ ਈਸੇ ਖਾਂ,ਮਹਿਲ ਸਿੰਘ ਕੋਟ ਈਸੇ ਖਾਂ,ਤਲਵਿੰਦਰ ਗਿੱਲ ਤੋਤੇਵਾਲਾ,ਡਾ ਸਰਤਾਜ ਧਰਮਕੋਟ,ਲਾਡੀ ਭੱਦਮਾਂ,ਕਿੱਕਰ ਸਿੰਘ ਢੋਸ,ਬਲਵਿੰਦਰ ਸਿੰਘ ਮੈਂਬਰ,ਬੈੜ ਸਿੰਘ ਮੈਬਰ,ਮੰਦਰ ਸਿੰਘ ਮੈਂਬਰ,ਇਂਦਰਜੀਤ ਸਿੰਘ ਮੈਂਬਰ,ਲਖਜਿੰਦਰ ਸਿੰਘ ਪੱਪੂ ਐਮ ਸੀ,ਸੇਵਕ ਚਾਹਲ,ਬਲਵਿੰਦਰ ਸਿੰਘ ਰੌਸ਼ਨ ਵਾਲਾ,ਨਿਰਵੈਰ ਸਿੰਘ,ਮਲਕੀਤ ਸਿੰਘ,ਹਜੂਰਾ ਸਿੰਘ,ਗੁਰਬਖਸ਼ ਸਿੰਘ ਹਾਜਰ ਸਨ ।