ਕੱਲ੍ਹ ਤੋਂ ਸੜਕਾਂ ‘ਤੇ ਫਿਰ ਦੌੜੇਗੀ ਰੋਡਵੇਜ਼ ਤੇ PRTC ਦੀ ਲਾਰੀ, ਹੜਤਾਲ ਹੋਈ ਖਤਮ
ਕੱਲ੍ਹ ਤੋਂ ਫਿਰ ਸੜਕਾਂ ‘ਤੇ ਬੱਸਾਂ ਦੌੜਨਗੀਆਂ। ਅੱਜ ਦੇ ਦਿਨ ਤੋਂ ਬਾਅਦ ਹੜਤਾਲ ਖਤਮ ਕਰ ਦਿੱਤੀ ਗਈ ਹੈ। ਪੰਜਾਬ ਰੋਡਵੇਜ਼/ਪਨਬੱਸ/ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ ਦੀ ਪੰਜਾਬ ਵਿਚ ਚੱਲ ਰਹੀ ਤਿੰਨ ਦਿਨਾਂ ਹੜਤਾਲ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਸੱਦ ਲਈ।
ਵੱਡੇ ਗੈਂਗ.ਸਟਰ ਦੇ 2 ਗੁਰਗਿਆਂ ਦਾ ਕੀਤਾ ਐਂਨਕਾਊਂਟਰ || Punjab News
ਇਸ ਸੰਬੰਧੀ ਜਾਰੀ ਨੋਟੀਫਿਕੇਸ਼ਨ ਵਿਚ ਆਖਿਆ ਗਿਆ ਹੈ ਕਿ ਮੁੱਖ ਮੰਤਰੀ ਭਗੰਵਤ ਮਾਨ ਵੱਲੋਂ ਪੰਜਾਬ ਰੋਡਵੇਜ਼ ਪਨਬੱਸ/ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ ਯੂਨੀਅਨ, ਪੰਜਾਬ ਨਾਲ ਉਨ੍ਹਾਂ ਦੀਆਂ ਮੰਗਾਂ ਸੰਬੰਧੀ ਮਿਤੀ 15 ਜਨਵਰੀ 2025 ਨੂੰ ਸਵੇਰ 11.30 ਵਜੇ ਮੁੱਖ ਮੰਤਰੀ ਦਫ਼ਤਰ, ਪੰਜਾਬ ਸਿਵਲ ਸਕੱਤਰੇਤ 1 ਚੰਡੀਗੜ੍ਹ ਵਿਖੇ ਮੀਟਿੰਗ ਰੱਖੀ ਗਈ ਹੈ। ਇਸ ਨੋਟੀਫਿਕੇਸ਼ਨ ਵਿਚ ਇਹ ਵੀ ਆਖਿਆ ਗਿਆ ਹੈ ਕਿ ਯੂਨੀਅਨ ਦੇ ਵੱਧ ਤੋਂ ਵੱਧ 5 ਮੈਂਬਰਾਂ ਸ਼ਾਮਲ ਹੋ ਸਕਦੇ ਹਨ।