Home News Entertainment ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਪੁੱਜੀ ਵਾਰਾਣਸੀ; ਪੁੱਤਰ ਨਾਲ ਕੀਤੀ ਗੰਗਾ ਆਰਤੀ

ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਪੁੱਜੀ ਵਾਰਾਣਸੀ; ਪੁੱਤਰ ਨਾਲ ਕੀਤੀ ਗੰਗਾ ਆਰਤੀ

0
ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਪੁੱਜੀ ਵਾਰਾਣਸੀ; ਪੁੱਤਰ ਨਾਲ ਕੀਤੀ ਗੰਗਾ ਆਰਤੀ

ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਆਪਣੇ ਬੱਚਿਆਂ ਨਾਲ ਵਾਰਾਣਸੀ ਪਹੰਚੀ ਹੈ। ਇੱਥੇ ਉਸਨੇ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਭਗਵਾਨ ਦੀ ਪੂਜਾ ਕੀਤੀ ਅਤੇ ਦਸ਼ਾਸਵਮੇਧ ਘਾਟ ‘ਤੇ ਬੱਚਿਆਂ ਨਾਲ ਗੰਗਾ ਆਰਤੀ ਕੀਤੀ। ਅਰਪਿਤਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਗੰਗਾ ਆਰਤੀ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਮੌਕੇ ‘ਤੇ ਉਸਨੇ ਗੁਲਾਬੀ ਰੰਗ ਦਾ ਸੂਟ ਪਾਇਆ ਹੋਇਆ ਸੀ। ਉਨ੍ਹਾਂ ਦਾ ਪੁੱਤਰ ਆਹਿਲ ਉਨ੍ਹਾਂ ਦੇ ਨਾਲ ਲਾਲ ਕੁੜਤੇ ਵਿੱਚ ਨਜ਼ਰ ਆਇਆ।

ਪੜ੍ਹਾਈ ਲਈ ਕੈਨੇਡਾ ਗਈ ‘ਆਪ’ ਆਗੂ ਦੀ ਧੀ ਦੀ ਸ਼ੱਕੀ ਹਾਲਾਤਾਂ ‘ਚ ਮੌਤ

ਮੀਡੀਆ ਰਿਪੋਰਟਾਂ ਦੇ ਅਨੁਸਾਰ, ਅਰਪਿਤਾ ਗੰਗਾ ਆਰਤੀ ਦੌਰਾਨ ਸ਼ਰਧਾ ਵਿੱਚ ਡੁੱਬੀ ਹੋਈ ਸੀ ਅਤੇ ਉਸਨੇ ਦੁਬਾਰਾ ਵਾਰਾਣਸੀ ਆਉਣ ਦਾ ਫੈਸਲਾ ਕੀਤਾ ਹੈ। ਇਹ ਪਲ ਉਸਦੇ ਲਈ ਬਹੁਤ ਖਾਸ ਸੀ। ਉਸਨੇ ਗੰਗਾ ਆਰਤੀ ਦੌਰਾਨ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਮਾਂ ਗੰਗਾ ਦੀ ਆਰਤੀ ਦੇਖ ਕੇ ਉਨ੍ਹਾਂ ਨੂੰ ਬਹੁਤ ਚੰਗਾ ਮਹਿਸੂਸ ਹੋਇਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਜਲਦੀ ਹੀ ਵਾਰਾਣਸੀ ਦੁਬਾਰਾ ਆਉਣਾ ਚਾਹੇਗੀ। ਦੱਸ ਦਈਏ ਕਿ ਅਰਪਿਤਾ ਖਾਨ ਸਲਮਾਨ ਖਾਨ ਦੀ ਛੋਟੀ ਅਤੇ ਲਾਡਲੀ ਭੈਣ ਹੈ।

LEAVE A REPLY

Please enter your comment!
Please enter your name here