ਚਾਹ ਵੇਚਣ ਵਾਲੇ ਵਿਅਕਤੀ ਨੇ ਪੁਲਸ ਥਾਣੇ `ਚ ਆ ਕੇ ਕੀਤਾ ਆਤਮਦਾਹ

0
33
Telangaana Death

ਨਿਜ਼ਾਮਾਬਾਦ, 7 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ (Telangana) ਦੇ ਜਿਲਾ ਨਿਜਾਮਾਬਾਦ ਵਿਖੇ ਇਕ ਚਾਹ ਵੇਚਣ ਵਾਲੇ ਵਿਅਕਤੀ ਵਲੋਂ ਥਾਣੇ ਵਿਚ ਆ ਕੇ ਆਤਮਦਾਹ (Self-immolation) ਕੀਤਾ ਗਿਆ ਹੈ।

ਕੀ ਕਾਰਨ ਰਿਹਾ ਵਿਅਕਤੀ ਵਲੋਂ ਅਜਿਹਾ ਕੀਤੇ ਜਾਣ ਦਾ

ਮਿਲੀ ਜਾਣਕਾਰੀ ਅਨੁਸਾਰ ਤੇਲੰਗਾਨਾ ਦੇ ਨਿਜ਼ਾਮਾਬਾਦ ਜਿ਼ਲੇ (Nizamabad district) ਵਿਚ ਬਣੇ ਪੁਲਸ ਥਾਣੇ ਵਿਚ ਜਿਸ 55 ਸਾਲਾ ਚਾਹ ਦੀ ਦੁਕਾਨ ਕਰਨ ਵਾਲੇ ਵਿਅਕਤੀ ਵਲੋਂ ਪੈਟਰੋਲ ਪਾ ਕੇ ਆਤਮਦਾਹ ਕੀਤਾ ਗਿਆ ਸੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਵਿਅਕਤੀ ਵਲੋਂ ਅਜਿਹਾ ਕਦਮ ਦੋ ਸਥਾਨਕ ਪੱਤਰਕਾਰਾਂ ਤੋਂ ਦੁਖੀ ਹੋ ਕੇ ਚੁੱਕਿਆ ਗਿਆ ਸੀ ।

ਕੀ ਦੱਸਿਆ ਪੁਲਸ ਅਧਿਕਾਰੀ ਨੇ

ਪ੍ਰਾਪਤ ਸੂਚਨਾ ਮੁਤਾਬਕ ਉਕਤ ਵਾਪਰੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਦਸਿਆ ਕਿ ਆਤਮਦਾਹ ਕਰਨ ਵਾਲਾ ਵਿਅਕਤੀ ਜਦੋਂ ਪੈਟਰੋਲ ਵਾਲੀ ਬੋਤਲ ਅਤੇ ਮਾਚਿਸ ਲੈ ਕੇ ਭੀਮਗਲ ਪੁਲਸ ਥਾਣੇ ਪਹੁੰਚਿਆ ਤਾਂ ਉਸਨੇ ਤੁਰੰਤ ਹੀ ਆਪਣੇ ਉਪਰ ਪੈਟਰੋਲ ਪਾ ਕੇ ਅੱਗ ਲਗਾ ਲਈ, ਜਿਸ ਤੇ ਪੁਲਸ ਮੁਲਾਜਮਾਂ ਅਤੇ ਉਥੇ ਮੌਜੂਦ ਕੁੱਝ ਲੋਕਾਂ ਵਲੋਂ ਅੱਗ ਬੁਝਾਈ ਗਈ । ਪੁਲਸ ਮੁਤਾਬਕ ਇਕ ਕਰਿਆਣਾ ਦੁਕਾਨ ਦੇ ਮਾਲਕ ਨੇ ਹਾਲ ਹੀ ਵਿਚ ਆਪਣੀ ਦੁਕਾਨ ਤੋਂ ਚਾਹ ਦੁਕਾਨ ਦੇ ਸੰਚਾਲਕ ਵਲੋਂ ਸਿਗਰਟ ਅਤੇ ਹੋਰ ਸਮਾਨ ਖਰੀਦਣਾ ਬੰਦ ਕੀਤੇ ਜਾਣ ਤੋਂ ਬਾਅਦ ਦੋ ਪੱਤਰਕਾਰਾਂ ਨੂੰ ਉਸ ਵਿਅਕਤੀ ਨੂੰ ਧਮਕਾਉਣ ਲਈ ਭੇਜਿਆ ਸੀ ।

LEAVE A REPLY

Please enter your comment!
Please enter your name here