ਈ. ਡੀ. ਵੱਲੋਂ ਤਰਨਤਾਰਨ `ਚ ਸੁਨਿਆਰੇ ਦੇ ਘਰ ਅਤੇ ਦੁਕਾਨ `ਤੇ ਛਾਪੇਮਾਰੀ

0
19
Enforcement Directorate

ਤਰਨਤਾਰਨ, 19 ਮਈ 2026 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਵੱਲੋਂ ਤਰਨਤਾਰਨ ਸ਼ਹਿਰ ਦੇ ਇਕ ਸੁਨਿਆਰੇ ਦੇ ਘਰ ਅਤੇ ਦੁਕਾਨ ਸਮੇਤ ਤਿੰਨ ਥਾਵਾਂ ਉਪਰ ਛਾਪੇਮਾਰੀ (Raid) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।

ਕਿਸ ਦੇ ਘਰ ਕੀਤੀ ਗਈ ਛਾਪੇੇਮਾਰੀ

ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਕਰੀਬ 9 ਵਜੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਕਰਮਚਾਰੀਆਂ ਦੀਆਂ 2 ਗੱਡੀਆਂ ਤਰਨਤਾਰਨ ਸ਼ਹਿਰ ਦੇ ਮੁਹੱਲਾ ਗੁਰੂ ਕਾ ਖੂਹ ਵਿਖੇ ਪੁੱਜੀਆਂ, ਜਿੱਥੇ ਬਿਕਰਮਜੀਤ ਸਿੰਘ ਉਰਫ ਬੰਟੀ ਪੁੱਤਰ ਕੁਲਵੰਤ ਸਿੰਘ ਪੁੱਤਰ ਬਲਵੰਤ ਸਿੰਘ ਦੇ ਪੁਰਾਣੇ ਘਰ ਦਸਤਕ ਦਿੱਤੀ ਗਈ । ਕਰੀਬ ਇਕ ਘੰਟੇ ਤੱਕ ਈ. ਡੀ. ਦੇ ਕਰਮਚਾਰੀਆਂ ਵੱਲੋਂ ਜਿੱਥੇ ਪਰਿਵਾਰਕ ਮੈਂਬਰਾਂ ਪਾਸੋਂ ਪੁੱਛਗਿੱਛ ਕੀਤੀ ਗਈ, ਉਥੇ ਹੀ ਕੁਝ ਦਸਤਾਵੇਜ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ।

ਹੋਰ ਕਿਥੇ ਕਿਥੇ ਕੀਤੀ ਗਈ ਛਾਪੇੇਮਾਰੀ

ਇਸ ਤੋਂ ਬਾਅਦ ਇਹ ਟੀਮ ਨੂਰਦੀ ਬਾਜ਼ਾਰ ਵਿਚ ਮੌਜੂਦ ਸਰਦਾਰ ਜਿਊਲਰਜ਼ ਨਾਮ ਦੀ ਦੁਕਾਨ ‘ਤੇ ਪੁੱਜੀ, ਜਿਸ ਦੇ ਮਾਲਕ ਕੁਲਵੰਤ ਸਿੰਘ ਪੁੱਤਰ ਬਲਵੰਤ ਸਿੰਘ ਹਨ। ਇਸ ਦੁਕਾਨ ਵਿਚ ਟੀਮ ਵੱਲੋਂ ਦੁਕਾਨ ਮਾਲਕ ਕੁਲਵੰਤ ਸਿੰਘ ਅਤੇ ਉਸਦੇ ਛੋਟੇ ਬੇਟੇ ਹੈਪੀ ਤੋਂ ਇਲਾਵਾ ਕਰਮਚਾਰੀ ਪਾਸੋਂ ਦੇਰ ਸ਼ਾਮ ਤੱਕ ਪੁੱਛਗਿੱਛ ਨੂੰ ਜਾਰੀ ਰੱਖਿਆ ਗਿਆ। ਇਸ ਦੇ ਨਾਲ ਹੀ ਸ਼ਹਿਰ ਦੇ ਇਕ ਨਿੱਜੀ ਬੈਂਕ ਨਾਲ ਸਬੰਧਤ ਸਟਾਫ ਨੂੰ ਵੀ ਮੌਕੇ ‘ਤੇ ਰਿਕਾਰਡ ਲੈ ਕੇ ਹਾਜ਼ਰ ਹੋਣਾ ਪਿਆ ।

ਲੱਖਾਂ ਰੁਪਏ ਟ੍ਰਾਂਸਫਰ ਮਾਮਲੇ ਵਿਚ ਈ. ਡੀ. ਨੇ ਕੀਤੀ ਹੈ ਜਾਂਚ ਸ਼ੁਰੂ

ਈ. ਡੀ. ਵੱਲੋਂ ਬਿਕਰਮਜੀਤ ਸਿੰਘ ਉਰਫ ਬੰਟੀ, ਜੋ ਕਾਲੋਨਾਈਜ਼ਰ ਵੀ ਹੈ ਦੀ ਗੁਰਦੁਆਰਾ ਲਕੀਰ ਸਾਹਿਬ ਵਿਖੇ ਮੌਜੂਦ ਰਿਹਾਇਸ਼ ਅੰਦਰ ਦਸਤਕ ਦਿੱਤੀ ਗਈ, ਜਿੱਥੇ ਦੇਰ ਸ਼ਾਮ ਤੱਕ ਟੀਮ ਵੱਲੋਂ ਜਾਂਚ ਨੂੰ ਜਾਰੀ ਰੱਖਿਆ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਬਿਕਰਮਜੀਤ ਸਿੰਘ ਬੰਟੀ ਦੇ ਨਜ਼ਦੀਕੀ ਰਿਸ਼ਤੇਦਾਰ ਵੱਲੋਂ ਲੱਖਾਂ ਰੁਪਏ ਦੀ ਰਕਮ ਟਰਾਂਸਫਰ ਕੀਤੀ ਗਈ ਹੈ, ਜਿਸ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ । ਟਰਾਂਸਫਰ ਕੀਤੀ ਗਈ ਲੱਖਾਂ ਰੁਪਏ ਦੀ ਰਕਮ ਨਾਲ ਬਿਕਰਮਜੀਤ ਸਿੰਘ ਬੰਟੀ ਵੱਲੋਂ `ਆਪਣੇ ਰਿਸ਼ਤੇਦਾਰ ਲਈ ਜ਼ਮੀਨ ਖਰੀਦਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਹਾਲਾਂਕਿ ਟੀਮ ਵੱਲੋਂ ਕੀਤੀ ਜਾ ਰਹੀ ਜਾਂਚ ਵਿਚ ਬੈਂਕ ਖਾਤਿਆਂ ਨੂੰ ਬਾਰੀਕੀ ਨਾਲ ਖੰਗਾਲਿਆ ਜਾ ਰਿਹਾ ਹੈ ।

LEAVE A REPLY

Please enter your comment!
Please enter your name here