ਸੂਰਤ `ਚ ਭਾਜਪਾ ਯੁਵਾ ਮੋਰਚਾ ਦੇ ਵਰਕਰ ਦਾ ਚਾਕੂ ਮਾਰ ਕੇ ਕਤਲ

0
106
Murder

ਸੂਰਤ, 19 ਮਈ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਦੇ ਸ਼ਹਿਰ ਸੂਰਤ ਵਿਖੇ ਬੀਤੇ ਦਿਨੀਂ ਭਾਜਪਾ ਯੁਵਾ ਮੋਰਚਾ ਦੇ ਵਰਕਰ ਦਾ ਚਾਕੂ ਮਾਰ ਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਭਾਜਪਾ ਯੁਵਾ ਵਰਕਰ

ਮਿਲੀ ਜਾਣਕਾਰੀ ਅਨੁਸਾਰ ਗੁਜਰਾਤ ਦੇ ਸੂਰਤ (Surat) ਸ਼ਹਿਰ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਯੁਵਾ ਸ਼ਾਖਾ ਦੇ ਇਕ 21 ਸਾਲਾ ਵਰਕਰ ਦਾ 3 ਲੋਕਾਂ ਨੇ ਕਥਿਤ ਤੌਰ ‘ਤੇ ਪੁਰਾਣੀ ਦੁਸ਼ਮਣੀ ਕਾਰਨ ਚਾਕੂ ਮਾਰ (Knife attack) ਕੇ ਕਤਲ ਕਰ ਦਿੱਤਾ ।  ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ । ਇਕ ਅਧਿਕਾਰੀ ਨੇ ਦੱਸਿਆ ਕਿ ਭਾਜਪਾ ਯੁਵਾ ਮੋਰਚਾ ਦੇ ਸਰਗਰਮ ਮੈਂਬਰ ਜੈ ਦਲਾਲ ‘ਤੇ ਅੱਧੀ ਰਾਤ ਦੇ ਕਰੀਬ ਉਧਨਾ ਇਲਾਕੇ ਵਿਚ ਹਮਲਾ ਕੀਤਾ ਗਿਆ ।

ਕੀ ਦੱਸਿਆ ਏ. ਸੀ. ਪੀ. ਨੇ

ਸਹਾਇਕ ਪੁਲਸ ਕਮਿਸ਼ਨਰ (ਏ. ਸੀ. ਪੀ.) ਚਿਰਾਗ ਵਡੋਦਰੀਆ ਨੇ ਦੱਸਿਆ ਕਿ ਪੀੜਤ ਆਪਣੇ ਦੋਸਤਾਂ ਨਾਲ ਕਬਾੜ ਦੀ ਇਕ ਦੁਕਾਨ ‘ਤੇ ਮੌਜੂਦ ਸੀ, ਉਦੋਂ ਹੀ ਮੋਟਰਸਾਈਕਲ ‘ਤੇ ਸਵਾਰ 3 ਲੋਕ ਉੱਥੇ ਪਹੁੰਚੇ ਅਤੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਫ਼ਰਾਰ ਹੋ ਗਏ । ਉਨ੍ਹਾਂ ਦੱਸਿਆ ਕਿ ਇਕ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ ।

LEAVE A REPLY

Please enter your comment!
Please enter your name here