ਡਾਟਾ ਐਂਟਰੀ ਆਪਰੇਟਰ ਰਿਸ਼ਵਤ ਲੈਂਦਾ ਏ. ਸੀ. ਬੀ. ਨੇ ਕੀਤਾ ਗ੍ਰਿਫ਼ਤਾਰ

0
27
ACB

ਰੋਹਤਕ, 4 ਅਗਸਤ 2026 : ਹਰਿਆਣਾ (Haryana) ਦੇ ਸ਼ਹਿਰ ਰੋਹਤਕ ਵਿਖੇ ਐਂਟੀ ਕਰੱਪਸ਼ਨ ਬਿਊਰੋ ਵਲੋਂ ਡਾਟਾ ਐਂਟਰੀ ਆਪਰੇਟਰ ਨੂੰ 12 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਡਾਟਾ ਐਂਟਰੀ ਅਪ੍ਰੇਟਰ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਸ਼ਹਿਰ ਰੋਹਤਕ ਵਿਖੇ ਐਂਟੀ ਕਰੱਪਸ਼ਨ ਬਿਊਰੋ (Anti-Corruption Bureau) ਵਲੋਂ ਡਾਟਾ ਐਂਟਰੀ ਆਪਰੇਟਰ ਨੂੰ 12 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ ਇਹ ਰਿਸ਼ਵਤ ਉਸ ਵਲੋਂ ਡਰੱਗ ਲਾਇਸੈਂਸ ਦੀ ਫਾਈਲ ਅੱਗੇ ਵਧਾਉਣ ਦੇ ਨਾ ‘ਤੇ ਮੰਗੀ ਜਾ ਰਹੀ ਸੀ । ਉਕਤ ਮਾਮਲੇ ਵਿਚ ਮੁਲਜ਼ਮ ਦੀ ਪਛਾਣ ਵਿਨੈ (37) ਵਾਸੀ ਪਿੰਡ ਬਲਿਆਣਾ, ਹਾਲ ਸੈਕਟਰ-3 ਵਜੋਂ ਹੋਈ ਹੈ । ਦੱਸਣਯੋਗ ਹੈਕਿ ਵਿਨੈ ਸੈਕਟਰ-3 ਸਥਿਤ ਪੌਲੀਕਲੀਨਿਕ ਵਿੱਚ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਦੇ ਜ਼ੋਨਲ ਦਫ਼ਤਰ ਵਿੱਚ ਡਾਟਾ ਐਂਟਰੀ ਆਪਰੇਟਰ (Data Entry Operator) ਹੈ ।

ਕੀ ਦੱਸਿਆ ਸਿ਼ਕਾਇਤਕਰਤਾ ਨੇ

ਸਿਕਾਇਤਕਰਤਾ ਅਨੁਸਾਰ ਉਸ ਨੇ ਆਪਣੇ ਪਿੰਡ ਵਿੱਚ ਮੈਡੀਕਲ ਸਟੋਰ ਖੋਲ੍ਹਣ ਲਈ ਡਰੱਗ ਲਾਇਸੈਂਸ ਵਾਸਤੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਆਪਣੀ ਫਾਈਲ 1 ਜੁਲਾਈ 2026 ਨੂੰ ਜ਼ੋਨਲ ਦਫ਼ਤਰ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਵਿੱਚ ਜਮ੍ਹਾਂ ਕਰਵਾਈ ਸੀ । ਜਦੋਂ ਉਹ ਆਪਣੀ ਫਾਈਲ ਬਾਰੇ ਜਾਣਕਾਰੀ ਲੈਣ ਲਈ ਦਫ਼ਤਰ ਪਹੁੰਚਿਆ ਤਾਂ ਉੱਥੇ ਤਾਇਨਾਤ ਡਾਟਾ ਐਂਟਰੀ ਆਪਰੇਟਰ ਵਿਨੈ ਨੇ ਫਾਈਲ ਕਢਵਾਉਣ ਅਤੇ ਉਸ ਨੂੰ ਅੱਗੇ ਵਧਾਉਣ ਦੇ ਬਦਲੇ 15 ਹਜ਼ਾਰ ਰੁਪਏ ਦੀ ਰਿਸ਼ਵਤ (Bribe) ਮੰਗੀ ।

ਏ. ਸੀ. ਬੀ. ਨੇ ਸਿ਼ਕਾਇਤ ਮਿਲਣ ਤੋਂ ਬਾਅਦ ਵਿਛਾਇਆ ਸੀ ਜਾਲ

ਸਿਕਾਇਤ ਮਿਲਣ ਤੋਂ ਬਾਅਦ ਏ. ਸੀ. ਬੀ. ਨੇ ਮੁਲਜ਼ਮ ਨੂੰ ਕਾਬੂ ਕਰਨ ਦੀ ਯੋਜਨਾ ਬਣਾਈ । ਯੋਜਨਾਬੱਧ ਤਰੀਕੇ ਨਾਲ ਕਾਰਵਾਈ ਕਰਦਿਆਂ ਮੁਲਜ਼ਮ ਵਿਨੈ ਨੂੰ 12 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ ਗਿਆ । ਏ. ਸੀ. ਬੀ. ਮੁਲਜ਼ਮ ਨੂੰ ਆਪਣੇ ਨਾਲ ਥਾਣੇ ਲੈ ਗਈ । ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।

LEAVE A REPLY

Please enter your comment!
Please enter your name here