ਦਿੱਲੀ ਪੁਲਸ ਵਲੋਂ ਚਾਈਨਾ ਡੋਰ ਦੀਆਂ ਚਰਖੜੀਆਂ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ

0
37
Chinese door

ਨਵੀਂ ਦਿੱਲੀ, 4 ਅਗਸਤ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਪੂਰਬੀ-ਉਤਰੀ ਵਿਖੇ ਦਿੱਲੀ ਪੁਲਸ ਵਲੋਂ ਦੋ ਵਿਅਕਤੀਆਂ ਨੂੰ ਚਾਈਨਾ ਡੋਰ (China Door) ਦੀਆਂ ਚਰਖੜੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਮੁਤਾਬਕ ਦਿੱਲੀ ਪੁਲਸ ਵਲੋਂ ਜੋ ਪਾਬੰਦੀਸ਼ੁਦਾ ਚਾਈਨਾ ਡੋਰ ਦੀਆਂ ਚਰਖੜੀਆਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ਵਿਚ ਦੋਹਾਂ ਦੀ ਪਛਾਣ ਮੁਹੰਮਦ ਰਿਹਾਨ ਤੇ ਦੀਪਕ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਦੋਹਾਂ ਵਿਅਕਤੀਆਂ ਕੋਲੋਂ ਕੁੱਲ 37 ਚਰਖੜੀਆਂ ਬਰਾਮਦ ਕੀਤੀਆਂ ਗਈਆਂ ਹਨ ।

ਕਿਸ ਕੋਲੋਂ ਕਿੰਨੀਆਂ ਚਰਖੜੀਆਂ ਕੀਤੀਆਂ ਗਈਆਂ ਹਨ ਬਰਾਮਦ

ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਮੁਹੰਮਦ ਰਿਹਾਨ ਦੀ ਦੁਕਾਨ ਤੋਂ ਚਾਈਨਾ ਡੋਰ ਦੀਆਂ ਛੇ ਚਰਖੜੀਆਂ ਅਤੇ ਇਸੇ ਤਰ੍ਹਾਂ ਦੋਸ਼ੀ 28 ਸਾਲਾ ਦੀਪਕ ਤੋਂ 31 ਚਰਖੜੀਆਂ ਬਰਾਮਦ ਕੀਤੀਆਂ ਗਈਆਂ ਹਨ । ਪੁਲਸ ਅਨੁਸਾਰ ਦੀਪਕ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਚਾਈਨਾ ਡੋਰ ਉੱਤਰ ਪ੍ਰਦੇਸ਼ ਦੇ ਮੁਰਾਦਨਗਰ ਦੇ ਇੱਕ ਸਪਲਾਇਰ ਤੋਂ ਖਰੀਦਿਆ ਸੀ । ਪੁਲਸ ਨੇ ਕਿਹਾ ਕਿ ਕਥਿਤ ਸਪਲਾਇਰ ਦੀ ਭਾਲ ਕਰਨ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਯਤਨ ਜਾਰੀ ਹਨ ।

LEAVE A REPLY

Please enter your comment!
Please enter your name here