ਟੀਵੀ ਇੰਡਸਟਰੀ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਅਦਾਕਾਰ ਦੀਪੇਸ਼ ਭਾਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ।ਦੀਪੇਸ਼ ਭਾਨ ‘ਭਾਬੀਜੀ ਘਰ ਪਰ ਹੈਂ’ ਵਿੱਚ ਮਲਖਾਨ ਦੇ ਕਿਰਦਾਰ ‘ਚ ਨਜ਼ਰ ਆਉਂਦੇ ਸਨ। ਦੀਪੇਸ਼ ਨੇ ਅੱਜ ਸਵੇਰੇ ਆਖਰੀ ਸਾਹ ਲਿਆ। ਉਹ ਸ਼ੋਅ ਵਿੱਚ ਆਪਣੇ ਸ਼ਾਨਦਾਰ ਕਾਮਿਕ ਟਾਈਮਿੰਗ ਲਈ ਜਾਣੇ ਜਾਂਦੇ ਸਨ। ਉਨ੍ਹਾਂ ਦੀ ਮੌਤ ਦੇ ਸਹੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਕਿਹਾ ਜਾ ਰਿਹਾ ਹੈ ਕਿ ਉਹ ਸਵੇਰੇ ਕ੍ਰਿਕਟ ਖੇਡਦੇ ਸਮੇਂ ਡਿੱਗ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਦੀਪੇਸ਼ ਭਾਨ ਦੇ ਕਰੀਬੀ ਰਹੇ ਅਭਿਨੇਤਾ ਰੋਹਤਾਸ਼ਿਵ ਗੌੜ ਇਸ ਖਬਰ ਤੋਂ ਸਦਮੇ ਵਿੱਚ ਹਨ। ਉਹਨਾਂ ਕਿਹਾ ਕਿ “ਸ਼ੋਅ ਲਈ ਸਾਡਾ ਕਾਲ ਸਮਾਂ ਅੱਜ ਥੋੜਾ ਲੇਟ ਸੀ। ਇਸ ਲਈ ਮੈਨੂੰ ਲੱਗਦਾ ਹੈ ਕਿ ਜਿਮ ਤੋਂ ਬਾਅਦ ਉਹ ਕ੍ਰਿਕਟ ਖੇਡਣ ਲਈ ਕ੍ਰਿਕੇਟ ਮੈਦਾਨ ਗਏ ਸੀ। ਇਹ ਉਨ੍ਹਾਂ ਦੀ ਫਿਟਨੈੱਸ ਰੁਟੀਨ ਦਾ ਹਿੱਸਾ ਹੈ। ਪਰ ਗੇਮ ਖੇਡਦੇ ਹੋਏ ਉਹ ਅਚਾਨਕ ਡਿੱਗ ਗਏ, ਇਹ ਸਾਡੇ ਸਾਰਿਆਂ ਲਈ ਇੱਕ ਵੱਡੇ ਸਦਮੇ ਵਜੋਂ ਆਉਂਦਾ ਹੈ।

ਰੋਹਿਤਾਸ਼ਿਵ ਗੌੜ ਨੇ ਅੱਗੇ ਕਿਹਾ, “ਉਹ ਇੱਕ ਸਿਹਤਮੰਦ ਜੀਵਨ ਸ਼ੈਲੀ ਬਣਾਈ ਰੱਖਦੇ ਸੀ। ਉਨ੍ਹਾਂ ਨੂੰ ਫਿਟਨੈੱਸ ਦਾ ਜਨੂੰਨ ਸੀ। ਮੈਨੂੰ ਨਹੀਂ ਪਤਾ ਕਿ ਮੈਂ ਕੀ ਮਹਿਸੂਸ ਕਰ ਰਿਹਾ ਹਾਂ। ਇਸ ਸਮੇਂ ਅਸੀਂ ਸਾਰੇ ਉਸਦੇ ਘਰ ਹਾਂ। ਸ਼ੋਅ ਦੀ ਪੂਰੀ ਟੀਮ।” ਇਸ ਦੇ ਨਾਲ ਹੀ ਸ਼ੋਅ ‘ਚ ਦੀਪੇਸ਼ ਦੇ ਕੋ-ਸਟਾਰ ਚਾਰੁਲ ਮਲਿਕ ਵੀ ਇਸ ਖਬਰ ਤੋਂ ਦੁਖੀ ਹਨ। ਉਨ੍ਹਾਂ ਦੀਪੇਸ਼ ਨਾਲ ਆਪਣੀ ਸਾਂਝ ਦੇ ਯਾਦਗਾਰੀ ਪਲਾਂ ਨੂੰ ਯਾਦ ਕੀਤਾ।

LEAVE A REPLY

Please enter your comment!
Please enter your name here