ਸਾਈਬਰ ਠੱਗਾਂ ਨੇ ਸੀ. ਜੇ. ਪੀ. ਜੁਆਇਨ ਕਰਨ ਦੇ ਨਾਮ ‘ਤੇ ਲਿੰਕ ਭੇਜਣੇ ਕੀਤੇ ਸ਼ੁਰੂ

0
43
Cyber ​​thugs

ਲੁਧਿਆਣਾ, 23 ਮਈ 2026 : ਹਾਲ ਹੀ ਵਿਚ ਸੋਸ਼ਲ ਮੀਡੀਆ ‘ਤੇ ਚਮਕੀ ਕਾਕਰੋਚ ਜਨਤਾ ਪਾਰਟੀ (Cockroach Janata Party) ਜੁਆਇਨ ਕਰਨ ਦੇ ਨਾਮ ਹੇਠ ਸਾਈਬਰ ਠੱਗਾਂ (Cyber ​​thugs) ਵਲੋਂ ਲੋਕਾਂ ਨੂੰ ਫਿਸਿੰਗ ਲਿੰਕ ਭੇਜੇ ਜਾ ਰਹੇ ਹਨ ।

ਪੁਲਸ ਨੇ ਕੀਤਾ ਹੈ ਇਕ ਵੀਡੀਓ ਜਾਰੀ

ਮਿਲੀ ਜਾਣਕਾਰੀ ਅਨੁਸਾਰ ਲੋਕਾਂ ਨੂੰ ਧੋਖੇਬਾਜਾਂ ਤੋਂ ਜਾਗਰੂਕ ਰੱਖਣ ਦੇ ਉਦੇਸ਼ ਨਾਲ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਇਕ 42 ਸੈਕਿੰਡ ਦਾ ਵੀਡੀਓ ਜਾਰੀ ਕਰਕੇ ਪੁਲਸ ਅਧਿਕਾਰੀ ਅਮਰਿੰਦਰ ਸਿੰਘ ਨੇ ਦੱਸਿਆ ਹੈ ਕਿ ਕਿਵੇਂ ਇੱਕ ਛੋਟੀ ਜਿਹੀ ਗਲਤੀ ਲੋਕਾਂ ਨੂੰ ਚੂਨਾ ਲਗਾ ਸਕਦੀ ਹੈ । ਪੁਲਸ ਅਨੁਸਾਰ ਸਾਈਬਰ ਅਪਰਾਧੀ ਵਟਸਐਪ ‘ਤੇ ਲੋਕਾਂ ਨੂੰ ਸੁਨੇਹੇ ਭੇਜ ਰਹੇ ਹਨ ਤੇ ਕਾਕਰੋਚ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਲਈ ਲਿੰਕ ਭੇਜਿਆ ਜਾ ਰਿਹਾ ਹੈ ।

ਅਧਿਕਾਰੀਆਂ ਨੇ ਦੱਸਿਆ ਵਟਸਐਪ ਤੇ ਭੇਜੇ ਜਾਣ ਵਾਲੇ ਲਿੰਕ ਸਬੰਧੀ

ਵੀਡੀਓ ਵਿੱਚ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਵਟਸਐਪ ‘ਤੇ ਭੇਜਿਆ ਜਾ ਰਿਹਾ ਇਹ ਲਿੰਕ ਅਸਲ ਵਿੱਚ ਇੱਕ ਫਿਸਿ਼ੰਗ ਲਿੰਕ (Phishing link) ਹੈ । ਜਿਵੇਂ ਹੀ ਕੋਈ ਲਿੰਕ ‘ਤੇ ਕਲਿੱਕ ਕਰੇਗਾ ਉਸ ਦਾ ਮੋਬਾਈਲ ਫੋਨ ਤੁਰੰਤ ਹੈਕ ਹੋ ਜਾਵੇਗਾ । ਜਿਵੇਂ ਹੀ ਫ਼ੋਨ ਹੈਕ ਹੋਵੇਗਾ ਪੀੜਤ ਦੇ ਫ਼ੋਨ ਵਿੱਚ ਮੌਜੂਦ ਸਾਰੇ ਬੈਂਕ ਵੇਰਵੇ, ਪਾਸਵਰਡ ਅਤੇ ਨਿੱਜੀ ਡੇਟਾ ਸਿੱਧੇ ਘੁਟਾਲੇਬਾਜ਼ਾਂ ਤੱਕ ਪਹੁੰਚ ਜਾਣਗੇ । ਇਸ ਡੇਟਾ ਦੀ ਵਰਤੋਂ ਕਰਕੇ ਧੋਖਾਧੜੀ ਕਰਨ ਵਾਲੇ ਨਾ ਸਿਰਫ਼ ਬੈਂਕ ਖਾਤੇ ਵਿੱਚੋਂ ਸਾਰੇ ਪੈਸੇ ਹੀ ਟ੍ਰਾਂਸਫਰ ਨਹੀਂ ਕਰਦੇ ਹਨ ਬਲਕਿ ਪੀੜਤ ਦੇ ਨਾਮ `ਤੇ ਲੱਖਾਂ ਰੁਪਏ ਦਾ ਕਰਜ਼ਾ ਵੀ ਲੈ ਸਕਦੇ ਹਨ ।

ਪੁਲਸ ਕਮਿਸ਼ਨਰੇਟ ਲੁਧਿਆਣਾ ਨੇ ਕੀਤੀ ਲੋਕਾਂ ਨੂੰ ਅਪੀਲ

ਲੁਧਿਆਣਾ ਪੁਲਸ ਕਮਿਸ਼ਨਰੇਟ (Ludhiana Police Commissionerate) ਨੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ‘ਤੇ ਕਿਸੇ ਵੀ ਅਣਜਾਣ ਲਿੰਕਾਂ ‘ਤੇ ਕਲਿੱਕ ਨਾ ਕਰਨ, ਇਸ ਨਾਲ ਤੁਹਾਡੀ ਜਿ਼ੰਦਗੀ ਦੀ ਬਚਤ ਮਿੰਟਾਂ ਵਿੱਚ ਖਤਮ ਹੋ ਸਕਦੀ ਹੈ । ਜੇਕਰ ਕੋਈ ਗਲਤੀ ਨਾਲ ਅਜਿਹੀ ਸਾਈਬਰ ਧੋਖਾਧੜੀ ਦਾ ਸਿ਼ਕਾਰ ਹੋ ਜਾਂਦਾ ਹੈ ਤਾਂ ਘਬਰਾਉਣ ਦੀ ਬਜਾਏ ਤੁਰੰਤ ਸਾਈਬਰ ਹੈਲਪਲਾਈਨ ਨੰਬਰ 1930 ‘ਤੇ ਡਾਇਲ ਕੀਤਾ ਜਾਵੇ ਤਾਂ ਜੋ ਸਮੇਂ ਸਿਰ ਸਿ਼ਕਾਇਤ ਦਰਜ ਕਰਨ ਨਾਲ ਤੁਹਾਡੇ ਬੈਂਕ ਖਾਤੇ ਵਿੱਚੋਂ ਚੋਰੀ ਹੋਏ ਪੈਸੇ ਨੂੰ ਰੋਕ ਕੇ ਵਾਪਸ ਮਿਲਣ ਦੀ ਸੰਭਾਵਨਾ ਵੱਧ ਜਾਂਦੀ ਹੈ ।

LEAVE A REPLY

Please enter your comment!
Please enter your name here