ਚੰਡੀਗੜ੍ਹ, 19 ਅਗਸਤ 2026 : ਪੰਜਾਬ ਦੇ ਸਿੱਖਿਆ ਮੰਤਰੀ (Education Minister) ਹਰਜੋਤ ਬੈਂਸ ਨੇ ਕਿਹਾ ਹੈ ਕਿ ਪੰਜਾਬ ਦੇ ਸਕੂਲੀ ਬੁਨਿਆਦੀ ਢਾਂਚੇ ਵਿਚ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ ।
ਕਿੰਨੇ ਕਰੋੜ ਦਾ ਕੀਤਾ ਗਿਆ ਹੈ ਨਿਵੇਸ਼
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਜੋ ਕਿਹਾ ਹੈ ਕਿ ਸਰਕਾਰ ਵਲੋਂ ਕਰੋੜਾਂ ਰੁਪਏ ਦੇ ਨਿਵੇਸ਼ ਰਾਹੀਂ ਪੰਜਾਬ ਦੇ ਸਿੱਖਿਆ ਢਾਂਚੇ ਦੀ ਤਸਵੀਰ ਬਦਲ ਦਿੱਤੀ ਹੈ ਤਹਿਤ 2300 ਕਰੋੜ ਰੁਪਏ ਨਿਵੇਸ਼ ਕੀਤੇ ਗਏ ਹਨ । ਜਿਸ ਨਾਲ ਪੰਜਾਬ ਨੀਤੀ ਆਯੋਗ ਸਾਲ 2026-27 ਦੀ ਰਿਪੋਰਟ ‘ਚ ਕੇਰਲਮ ਨੂੰ ਪਿੱਛੇ ਛੱਡ ਕੇ ਸਕੂਲੀ ਸਿੱਖਿਆ ‘ਚ ਅਗਾਂਹਵਧੂ ਬਣਿਆ ਹੈ ।
ਪ੍ਰਗਤੀ ਰਿਪੋਰਟ ਪੇਸ਼ ਕਰਨ ਦੌਰਾਨ ਸਿੱਖਿਆ ਮੰਤਰੀ ਨੇ ਕੀ ਆਖਿਆ
ਚੰਡੀਗੜ੍ਹ ‘ਚ ਪੰਜਾਬ ਭਵਨ ‘ਚ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਗਤੀ ਰਿਪੋਰਟ ਪੇਸ਼ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ 2022 ਤੋਂ ਹੁਣ ਤੱਕ 3.64 ਲੱਖ ਵਿਦਿਆਰਥੀ ਨਿੱਜੀ ਸਕੂਲਾਂ ਤੋਂ ਹਟ ਕੇ ਸਰਕਾਰੀ ਸਕੂਲਾਂ ‘ਚ ਦਾਖਲ ਹੋਏ ਹਨ, ਜੋ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦੇ ਵਧਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ ।
ਬੈਠਣ ਲਈ 2 ਲੱਖ ਬੈਂਚ ਮੁਹੱਈਆ ਕਰਵਾਏ
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ (Punjab Government) ਨੇ ਬੀਤੇ ਸਾਢੇ 4 ਸਾਲਾਂ ‘ਚ ਸਕੂਲੀ ਬੁਨਿਆਦੀ ਢਾਂਚੇ ‘ਚ 2,300 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ, ਜੋ ਪ੍ਰਤੀ ਸਕੂਲ ਔਸਤਨ 15 ਲੱਖ ਰੁਪਏ ਬਣਦਾ ਹੈ । ਇਨ੍ਹਾਂ ਸੁਧਾਰਾਂ ਦੇ ਨਤੀਜੇ ਵਜੋਂ, 13,920 ਨਵੇਂ ਪਖਾਨੇ ਬਣਾਏ ਗਏ ਹਨ ਅਤੇ ਹੁਣ ਸੂਬੇ ਦੇ ਹਰ ਸਕੂਲ ਵਿਚ ਵਰਤੋਂ ਯੋਗ ਪਖਾਨੇ ਹਨ । ਇਹ ਯਕੀਨੀ ਬਣਾਉਣ ਲਈ ਕਿ ਕਿਸੇ ਵੀ ਬੱਚੇ ਨੂੰ ਫਰਸ਼ ‘ਤੇ ਨਾ ਬੈਠਣਾ ਪਵੇ, ਸਕੂਲਾਂ ‘ਚ 2 ਲੱਖ ਬੈਂਚ ਮੁਹੱਈਆ ਕਰਵਾਏ ਗਏ ਹਨ ।









