ਦੋਦਾ, 19 ਅਗਸਤ 2026 : ਪੰਜਾਬ ਦੇ ਪਿੰਡ ਬਾਹਮਣਵਾਲਾ (Village Bahmanwala) ਦੀ ਵਸਨੀਕ ਇਕ ਪੰਜਾਬੀ ਮੂਲ ਦੀ ਮਹਿਲਾ ਦੀ ਵਿਦੇਸ਼ੋਂ ਪੰਜਾਬ ਆਉਣ ‘ਤੇ ਸੜਕ ਹਾਦਸੇ ਵਿਚ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।
ਕੌਣ ਹੈ ਇਹ ਮਹਿਲਾ
ਮਿਲੀ ਜਾਣਕਾਰੀ ਅਨੁਸਾਰ ਇੰਗਲੈਂਡ ਵਿਖੇ ਕਰੀਬ 7 ਸਾਲਾਂ ਤੋਂ ਰਹਿ ਰਹੀ ਪੰਜਾਬੀ ਮੂਲ ਦੀ ਮਹਿਲਾ ਜਿਸਦੀ ਪਿੰਡ ਦੋਦਾ ਵਿਖੇ ਰਿਸ਼ਤੇਦਾਰ ਦੇ ਘਰ ਤੋਂ ਵਾਪਸੀ ਕਰਦੇ ਵੇਲੇ ਕਾਰ ਦੇ ਨਹਿਰ ਦੀ ਪੁਲੀ ਨਾਲ ਟਕਰਾਉਣ ਕਾਰਨ ਵਾਪਰੇ ਸੜਕ ਹਾਦਸੇ (Road accidents) ਵਿਚ ਮੌਤ ਹੋ ਗਈ ਹੈ ਵਿਚ ਮਹਿਲਾ ਦੀ ਪਛਾਣ ਮਨਪ੍ਰੀਤ ਕੌਰ ਦੇ ਤੌਰ ‘ਤੇ ਹੋਈ ਹੈ ।
ਮ੍ਰਿਤਕਾ ਦੇ ਭਰਾ ਨੇ ਪ੍ਰਗਟਾਇਆ ਕਤਲ ਹੋਣ ਦਾ ਸ਼ੱਕ
ਉਪਰੋਕਤ ਮਹਿਲਾ ਜਿਸਦੀ ਮੌਤ ਇਕ ਕਾਰ ਦੇ ਸੜਕ ਹਾਦਸੇ ਦੌਰਾਨ ਹੋਣਾ ਦੱਸਿਆ ਜਾ ਰਿਹਾ ਹੈ ਸਬੰਧੀ ਮ੍ਰਿਤਕਾ ਦੇ ਭਰਾ ਸੁਖਦੀਪ ਸਿੰਘ ਨੇ ਉਸਦੀ ਭੈਣ ਦੀ ਮੌਤ ਸੜਕ ਹਾਦਸੇ ਦੌਰਾਨ ਨਹੀਂ ਬਲਕਿ ਇਕ ਸੋਚੀ ਸਮਝੀ ਸਾਜਿਸ਼ ਤਹਿਤ ਘਟਨਾ ਦਾ ਰੂਪ ਦਿਖਾ ਕੇ ਕੀਤੇ ਜਾਣਾ ਦੱਸਿਆ ਹੈ । ਪੁਲਸ ਵਲੋਂ ਮ੍ਰਿਤਕਾ ਦੇ ਭਰਾ ਸੁਖਦੀਪ ਸਿੰਘ ਦੀ ਸਿ਼ਕਾਇਤ ‘ਤੇ ਮਹਿਲਾ ਦੇ ਪਤੀ ਗੁਰਪ੍ਰੀਤ ਸਿੰਘ ਅਤੇ ਨੰਨਦੋਈਏ ਜਗਜੀਤ ਸਿੰਘ ਵਿਰੁੱਧ ਕੇੇਸ ਦਰਜ (Case registered) ਕਰਕੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦਿਆਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।









