ਅੰਮ੍ਰਿਤਸਰ ‘ਚ ਚਾਇਨਾ ਡੋਰ ਦਾ ਕਹਿਰ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ‘ਚ ਚਾਇਨਾ ਡੋਰ ਨਾਲ ਇੱਕ ਬੱਚੀ ਦੀ ਜਾਨ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਗਲਾ ਵੱਢਣ ਕਾਰਨ 6 ਸਾਲਾ ਬੱਚੀ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਲੜਕੀ ਆਪਣੇ ਪਿਤਾ ਨਾਲ ਬਾਈਕ ‘ਤੇ ਬੈਠੀ ਸੀ ਕਿ ਚਾਈਨਾ ਡੋਰ ਦੀ ਲਪੇਟ ‘ਚ ਆ ਗਈ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਲੜਕੀ ਦੇ ਪਰਿਵਾਰਕ ਮੈਂਬਰ ਲੋਕਾਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕਰ ਰਹੇ ਹਨ। ਛੇ ਸਾਲਾ ਬੱਚੀ ਖੁਸ਼ੀ ਦੇ ਪਿਤਾ ਮਨੀ ਨੇ ਦੱਸਿਆ ਕਿ ਸਵੇਰੇ ਜਿਉਂ ਹੀ ਉਹ ਬਟਾਲਾ ਰੋਡ ‘ਤੇ ਸੈਲੀਬ੍ਰੇਸ਼ਨ ਮਾਲ ਨੇੜੇ ਪੁਲ ‘ਤੇ ਚੜ੍ਹਿਆ ਤਾਂ ਬਾਈਕ ‘ਤੇ ਅੱਗੇ ਬੈਠੀ ਉਸ ਦੀ ਬੇਟੀ ਦੇ ਗਲੇ ‘ਚ ਚਾਈਨਾ ਡੋਰ ਲਿਪਟ ਗਈ, ਜਿਸ ਨਾਲ ਲੜਕੀ ਸਖ਼ਤ ਜ਼ਖਮੀ ਹੋ ਗਈ।
ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚੀ ਖੁਸ਼ੀ ਦੇ ਪਿਤਾ ਨੇ ਦੱਸਿਆ ਕਿ ਅਚਾਨਕ ਚਾਇਨਾ ਡੋਰ ਦੀ ਲਪੇਟ ‘ਚ ਆਉਣ ਕਾਰਨ ਉਸ ਦੀ ਲੜਕੀ ਦੇ ਗਲੇ ਦੀਆਂ ਨਾੜਾਂ ਕੱਟੀਆਂ ਗਈਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ।