ਮਿੰਨੀ ਮਾਲਵਾਹਕ ਵਾਹਨ ਦੀ ਲਪੇਟ ਵਿਚ ਆਉਣ ਨਾਲ ਹੋਈ ਮਹਿਲਾ ਦੀ ਮੌਤ

0
26
Banglore Accident

ਬੈਂਗਲੁਰੂ, 13 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਬੈਂਗਲੁਰੂ (Bangalore) ਵਿਚ ਅਨੰਤਨਾਗ ਰੋਡ ‘ਤੇ ਮੋਟਰਸਾਈਕਲ ਤੋਂ ਡਿੱਗੀ ਮਹਿਲਾ ਦੇ ਮਿੰਨੀ ਮਾਲਵਾਹਕ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਮੌਤ (Death) ਹੋਈ ਹੈ ।

ਕੌਣ ਹੈ ਇਹ ਮਹਿਲਾ

ਮਿਲੀ ਜਾਣਕਾਰੀ ਅਨੁਸਾਰ ਬੈਂਗਲੁਰੂ ‘ਚ ਇਲੈਕਟ੍ਰਾਨਿਕਸ ਸਿਟੀ ਨੇੜੇ ਅਨੰਤਨਗਰ ਮੇਨ ਰੋਡ ‘ਤੇ ਬੀਤੇ ਦਿਨੀਂ ਜੋ ਇਕ ਸੜਕ ਹਾਦਸੇ (Road accidents) ਵਿਚ ਇਕ ਮਹਿਲਾ ਦੀ ਮੌਤ ਹੋ ਗਈ ਹੈ ਵਿਚ ਮਹਿਲਾ ਦੀ ਪਛਾਣ ਮੇਧਾ ਦੇ ਤੌਰ ‘ਤੇ ਹੋਈ ਹੈ । ਉਕਤ ਸੜਕ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਮੇਧਾ ਆਪਣੇ ਦਫ਼ਤਰ ਦੇ ਇਕ ਕਰਮਚਾਰੀ ਦੇ ਨਾਲ ਮੋਟਰਸਾਈਕਲ ‘ਤੇ ਜਾ ਰਹੀ ਸੀ ਕਿ ਸੜਕ ‘ਤੇ ਜਾਣ ਵੇਲੇ ਅਚਾਨਕ ਬੇ੍ਰਕ ਲਗਾਉਣ ਕਾਰਨ ਮਹਿਲਾ ਮੋਟਰਸਾਈਕਲ ਤੋਂ ਡਿੱਗ ਗਈ ਅਤੇ ਉਲਟ ਸਾਈਡ ਤੋਂ ਆ ਰਹੇ ਮਿੰਨੀ ਮਾਲਵਾਹਕ ਵਾਹਨ (Mini cargo vehicle) ਦੀ ਲਪੇਟ ਵਿਚ ਆਉਣ ਕਾਰਨ ਮੌਤ ਦੇ ਘਾਟ ਉਤਰ ਗਈ ।

ਪੁਲਸ ਨੇ ਕਰ ਦਿੱਤੀ ਹੈ ਮਾਲਵਾਹਕ ਵਾਹਨ ਦੀ ਜਾਂਚ ਸ਼ੁਰੂ

ਪ੍ਰਾਪਤ ਸੂਚਨਾ ਮੁਤਾਬਕ ਜਿਸ ਮਿੰਨੀ ਮਾਲਵਾਹਕ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਉਕਤ ਮਹਿਲਾ ਦੀ ਮੌਤ ਹੋ ਗਈ ਹੈ ਨੂੰ ਕੁਚਣ ਵਾਲੇ ਵਾਹਨ ਚਾਲਕ ਦੀ ਪੁਲਸ ਵਲੋਂ ਭਾਲ ਕੀਤੀ ਜਾ ਰਹੀ ਹੈ, ਜਿਸ ਲਈ ਸੀ. ਸੀ. ਟੀ. ਵੀ. ਕੈਮਰਿਆਂ (C. C. T. V. Cameras) ਦੀ ਫੁਟੇਜ ਦੇਖਣ ਲਈ ਕਦਮ ਚੁੱਕੇ ਜਾ ਰਹੇ ਹਨ ਕਿਉਂਕਿ ਜਿਸ ਵੇਲੇ ਸੜਕ ਹਾਦਸਾ ਵਾਪਰਿਆ ਕਿਸੇ ਵਲੋਂ ਵੀ ਵਾਹਨ ਦੀ ਨੰਬਰ ਨੋਟ ਨਹੀਂ ਕੀਤਾ ਗਿਆ ।

LEAVE A REPLY

Please enter your comment!
Please enter your name here