ਬਸ-ਟਰੱਕ ਦੀ ਜ਼ਬਰਦਸਤ ਟੱਕਰ ਹੋਣ ਕਾਰਨ 20 ਯਾਤਰੀ ਹੋਏ ਜਖਮੀ

0
29
Bus Accident

ਔਰੰਗਾਬਾਦ, 13 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ (Maharashtra) ਦੇ ਸ਼ਹਿਰ ਔਰੰਗਾਬਾਦ ਵਿਖੇ ਅੱਜ ਤੜਕੇ ਇਕ ਬਸ ਤੇ ਟਰੱਕ ਦੀ ਟੱਕਰ (Bus truck collision) ਕਾਰਨ 20 ਯਾਤਰੀ ਜਖਮੀ ਹੋ ਗਏ ਹਨ ।

ਕੌਣ ਕੌਣ ਹਨ ਜਖਮੀਆਂ ਵਿਚ

ਮਿਲੀ ਜਾਣਕਾਰੀ ਅਨੁਸਾਰ ਔਰੰਗਾਬਾਦ ਦੇ ਨਗਰ ਥਾਣਾ ਖੇਤਰ ਦੇ ਜੀ. ਟੀ. ਬਾਈਪਾਸ ਓਵਰਬ੍ਰਿਜ ਨੇੜੇ ਮਹਿੰਦਰਾ ਸ਼ੋਰੂਮ ਦੇ ਸਾਹਮਣੇ ਵੀਰਵਾਰ ਤੜਕੇ ਕਰੀਬ ਢਾਈ ਵਜੇ ਯਾਤਰੀ ਬੱਸ ਅਤੇ ਟਰੱਕ ਵਿਚਾਲੇ ਜ਼ੋਰਦਾਰ ਟੱਕਰ ਹੋ ਗਈ ਵਾਲੇ ਸੜਕ ਹਾਦਸੇ (Road accidents) ‘ਚ ਬੱਸ ‘ਚ ਸਵਾਰ ਕਰੀਬ 20 ਯਾਤਰੀ ਜ਼ਖ਼ਮੀ ਹੋ ਗਏ । ਇਨ੍ਹਾਂ ‘ਚੋਂ ਪੰਜ ਯਾਤਰੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ।

ਜ਼ਖ਼ਮੀਆਂ (injured) ‘ਚ ਸਦਰ ਪ੍ਰਖੰਡ ਦੇ ਬਧੋਈ ਪਿੰਡ ਦੇ ਨਿਵਾਸੀ ਮਹਾਰਾਣਾ ਸਿੰਘ, ਉਨ੍ਹਾਂ ਦੀ ਪਤਨੀ ਬਾਲਮਤੀ ਦੇਵੀ, ਸੂਰਜ ਕੁਮਾਰ ਸਿੰਘ, ਬਬਲੂ ਕੁਮਾਰ ਸਿੰਘ, ਮਦਨਪੁਰ ਦੇ ਗੁਲਾਬਬਿਗਹਾ ਨਿਵਾਸੀ ਰਾਜੇਸ਼ ਯਾਦਵ, ਗਿਆਜੀ ਦੇ ਪਥਰਾ ਨਿਵਾਸੀ ਸੁਨੀਲ ਕੁਮਾਰ, ਨਰੇਸ਼ ਯਾਦਵ ਦੀ ਪਤਨੀ ਨਾਗੇਸ਼ਵਰੀ ਦੇਵੀ, ਔਰੰਗਾਬਾਦ ਦੇ ਹਰੀਨਾਰਾਇਣ, ਮੁਫੱਸਿਲ ਥਾਣਾ ਖੇਤਰ ਦੇ ਪਵਈ ਭੈਰੋਪੁਰ ਨਿਵਾਸੀ ਵਿਜੇ ਤਿਵਾੜੀ, ਕ੍ਰਿਸ਼ਨਾ ਸੋਨੀ, ਅੰਬਾ ਦੇ ਧੀਰਜ ਕੁਮਾਰ, ਗਿਆ ਦੇ ਡੁਮਰੀਆ ਨਿਵਾਸੀ ਮੁਰਤਜ਼ਾ ਅੰਸਾਰੀ, ਅਰਵਲ ਦੇ ਬੇਲਖਾਰਾ ਨਿਵਾਸੀ ਸਤਿਆ ਕੁਮਾਰ ਸਿੰਘ, ਭਭੂਆ ਦੇ ਬਾਰੇ ਪਿੰਡ ਨਿਵਾਸੀ ਅਰਜੁਨ ਪਾਂਡੇ ਅਤੇ ਬਬਲੂ ਪਾਂਡੇ ਸਮੇਤ ਹੋਰ ਯਾਤਰੀ ਸ਼ਾਮਲ ਹਨ ।

ਕੀ ਦੱਸਿਆ ਨਗਰ ਥਾਣਾ ਮੁਖੀ ਨੇ

ਉਪਰੋਕਤ ਵਾਪਰੇ ਸੜਕ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਨਗਰ ਥਾਣਾ ਪੁਲਸ ਮੌਕੇ ‘ਤੇ ਪਹੁੰਚੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਸਦਰ ਹਸਪਤਾਲ ਪਹੁੰਚਾਇਆ । ਨਗਰ ਥਾਣਾ ਮੁਖੀ ਬਬਨ ਬੈਠਾ ਨੇ ਦੱਸਿਆ ਕਿ ਹੰਸਰਾਜ ਨਾਮਕ ਬੱਸ ਵਾਰਾਣਸੀ ਤੋਂ ਝਾਰਖੰਡ ਦੇ ਪਾਟਨ (ਡਾਲਟਨਗੰਜ) ਜਾ ਰਹੀ ਸੀ । ਜੀ. ਟੀ. ਬਾਈਪਾਸ ਓਵਰਬ੍ਰਿਜ ਤੋਂ ਡਾਲਟਨਗੰਜ ਵੱਲ ਜਾਣ ਲਈ ਬੱਸ ਸਰਵਿਸ ਰੋਡ ‘ਤੇ ਉੱਤਰ ਰਹੀ ਸੀ । ਇਸੇ ਦੌਰਾਨ ਪਿੱਛੇ ਤੋਂ ਤੇਜ਼ ਰਫ਼ਤਾਰ ‘ਚ ਆ ਰਹੇ ਟਰੱਕ ਨੇ ਬੱਸ ‘ਚ ਜ਼ੋਰਦਾਰ ਟੱਕਰ ਮਾਰ ਦਿੱਤੀ ।

LEAVE A REPLY

Please enter your comment!
Please enter your name here