ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਚੱਕਰਵਾਤੀ ਤੂਫਾਨ ਯਾਸ ਨਾਲ ਨਿਬੜਨ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਐਤਵਾਰ ਨੂੰ ਬੈਠਕ ਕਰਨਗੇ, ਜਿਸ ‘ਚ ਕਈ ਮੰਤਰੀ ਅਤੇ ਅਧਿਕਾਰੀ ਹਿੱਸਾ ਲੈਣਗੇ। ਇਸ ਬੈਠਕ ‘ਚ ਗ੍ਰਹਿ ਮੰਤਰੀ ਤੋਂ ਇਲਾਵਾ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਟੀ (ਐਨਡੀਐਮਏ) ਦੇ ਪ੍ਰਤੀਨਿੱਧੀ ਅਤੇ ਦੂਰਸੰਚਾਰ,ਊਰਜਾ,ਨਾਗਰ ਹਵਾਬਾਜ਼ੀ ਅਤੇ ਧਰਤੀ ਵਿਗਿਆਨ ਮੰਤਰਾਲਿਆ ਦੇ ਸਕੱਤਰ ਵੀ ਹਿੱਸਾ ਲੈਣਗੇ।

ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਦੱਸਿਆ ਹੈ ਕਿ ਬੰਗਾਲ ਦੀ ਖਾੜੀ ‘ਚ ਬਣੇ ਘੱਟ ਦਬਾਅ ਦੇ ਖੇਤਰ ਦੇ ਚੱਕਰਵਾਤੀ ਤੂਫਾਨ ‘ਯਾਸ’ ‘ਚ ਬਦਲਣ ਦੀ ਸੰਭਾਵਨਾ ਹੈ ਅਤੇ ਉਸ ਤੋਂ ਬਾਅਦ 26 ਮਈ ਨੂੰ ਪੱਛਮੀ ਬੰਗਾਲ ਅਤੇ ਓਡੀਸ਼ਾ ਤੱਟ ‘ਤੇ ਪਹੁੰਚਣ ਦਾ ਅਨੁਮਾਨ ਹੈ।