ਨਵੀਂ ਦਿੱਲੀ, 23 ਮਈ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਗਊਵੰਸ਼ ਦੀ ਬਲੀ (Sacrifice of the cow) ਦੇਣ ‘ਤੇ ਅਪਰਾਧਕ ਮਾਮਲਾ ਦਰਜ ਕਰਨ ਲਈ ਸਿੱਧੇ ਤੌਰ ‘ਤੇ ਆਖਿਆ ਗਿਆ ਹੈ ।
ਕੀ ਆਖਿਆ ਹੈ ਵਿਕਾਸ ਮੰਤਰੀ ਨੇ
ਦਿੱਲੀ ਦੇ ਵਿਕਾਸ ਮੰਤਰੀ ਕਪਿਲ ਮਿਸ਼ਰਾ (Development Minister Kapil Mishra) ਨੇ ਬਕਰੀਦ ਤੋਂ ਕੁਝ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਕਿਹਾ ਕਿ ਸ਼ਹਿਰ ‘ਚ ਗਊਆਂ, ਵੱਛਿਆਂ, ਊਠਾਂ ਤੇ ਹੋਰ ਮਨਾਹੀ ਵਾਲੇ ਜਾਨਵਰਾਂ ਦੀ ਬਲੀ ਦੇਣਾ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ । ਇਸ ਵਿਰੁੱਧ ਅਪਰਾਧਿਕ ਮਾਮਲਾ (Criminal case) ਦਰਜ ਕੀਤਾ ਜਾਵੇਗਾ । ਸੋਸ਼ਲ ਮੀਡੀਆ ਪਲੇਟਫਾਰਮ `ਐਕਸ`’ਤੇ ਇਕ ਪੋਸਟ ‘ਚ ਮਿਸ਼ਰਾ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ 28 ਮਈ ਨੂੰ ਆਉਣ ਵਾਲੇ ਤਿਉਹਾਰ ਦੌਰਾਨ ਸਾਰੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ ।
ਕੀ ਚਿਤਾਵਨੀ ਦਿੱਤੀ ਗਈ ਹੈ
ਉਨ੍ਹਾਂ ਚਿਤਾਵਨੀ ਦਿੱਤੀ ਕਿ ਜਨਤਕ ਥਾਵਾਂ, ਗਲੀਆਂ ਤੇ ਸੜਕਾਂ ‘ਤੇ ਪਸ਼ੂਆਂ ਦੀ ਬਲੀ ਦੇਣ ਦੀ ਇਜਾਜ਼ਤ ਨਹੀਂ ਹੈ । ਅਜਿਹਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਬਲੀ ਤੋਂ ਬਾਅਦ ਸੀਵਰ, ਨਾਲੀਆਂ ਜਾਂ ਜਨਤਕ ਥਾਵਾਂ ‘ਤੇ ਕੂੜਾ ਸੁੱਟਣ ਦੀ ਸਖ਼ਤ ਮਨਾਹੀ ਹੈ । ਬਲੀ ਸਿਰਫ਼ ਅਧਿਕਾਰਤ ਥਾਵਾਂ ‘ਤੇ ਹੀ ਦਿੱਤੀ ਜਾ ਸਕਦੀ ਹੈ । ਅਣ-ਅਧਿਕਾਰਤ ਥਾਵਾਂ ‘ਤੇ ਜਾਨਵਰ ਵੇਚਣ ਤੇ ਖਰੀਦਣ ਦੀ ਵੀ ਮਨਾਹੀ ਹੈ ।









