ਅਖਿਲੇਸ਼ ਦੀ ਬੇਟੀ `ਤੇ ਇਤਰਾਜ਼ਯੋਗ ਪੋਸਟ ਕਰਨ `ਤੇ ਕੇਸ ਦਰਜ

0
32
Case registered

ਕਾਨਪੁਰ, 13 ਜੂਨ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਕਾਨਪੁਰ ਵਿਖੇ ਅਖਿਲੇਸ਼ ਯਾਦਵ ਦੀ ਬੇਟੀ ਵਿਰੁੱਧ ਇਤਰਾਜਯੋਗ ਪੋਸਟ (Objectionable post) ਵਾਇਰਲ ਕਰਨ ਤੇ ਕੇਸ ਦਰਜ ਕੀਤਾ ਗਿਆ ਹੈ ।

ਕਿੰਨੇ ਵਿਅਕਤੀਆਂ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਕਾਨਪੁਰ `ਚ ਜੋ ਸਾਈਬਰ ਅਪਰਾਧ ਪੁਲਸ (Cyber ​​Crime Police) ਨੇ ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਦੀ ਬੇਟੀ ਅਦਿਤੀ ਯਾਦਵ ਖਿਲਾਫ ਕਥਿਤ ਤੌਰ `ਤੇ ਫਰਜ਼ੀ ਅਤੇ ਇਤਰਾਜ਼ਯੋਗ ਸੋਸ਼ਲ ਮੀਡੀਆ ਪੋਸਟ ਵਾਇਰਲ ਕਰਨ ਦੇ ਦੋਸ਼ ਹੇਠ 4 ਲੋਕਾਂ ਖਿਲਾਫ ਐੱਫ. ਆਈ. ਆਰ. ਦਰਜ (FIR registered) ਕੀਤੀ ਹੈ ।

ਕਿਸ ਕਿਸ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ

ਪੁਲਸ ਅਨੁਸਾਰ ਸਪਾ ਐਡਵੋਕੇਟ ਸਭਾ ਦੇ ਕੌਮੀ ਸਕੱਤਰ ਪ੍ਰਵੀਨ ਯਾਦਵ ਦੀ ਸਿਕਾਇਤ `ਤੇ ਕਾਨਪੁਰ `ਚ ਭਰਤ ਪਟੇਲ, ਨਾਗੇਸ਼ਵਰ ਸਿੰਘ ਬਘੇਲ ਅਤੇ ਵਿਨੋਦ ਯਾਦਵ ਅਤੇ ਪ੍ਰਤਾਪਗੜ੍ਹ `ਚ ਸ਼ੀਤਲਾ ਸੁਜਾਨ ਕਵੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ । ਸਿ਼ਕਾਇਤ `ਚ ਦੋਸ਼ ਹੈ ਕਿ ਅਦਿਤੀ ਯਾਦਵ ਦਾ ਅਕਸ ਖਰਾਬ ਕਰਨ ਅਤੇ ਸਪਾ ਮੁਖੀ ਦੇ ਪਰਿਵਾਰ ਦੇ ਵੱਕਾਰ ਨੂੰ ਨੁਕਸਾਨ ਪਹੁੰਚਾਉਣ ਦੇ ਮਕਸਦ ਨਾਲ ਗੁੰਮਰਾਹਕੁੰਨ ਤੇ ਇਤਰਾਜ਼ਯੋਗ ਸਮੱਗਰੀ ਸੋਸ਼ਲ ਮੀਡੀਆ `ਤੇ ਸਾਂਝੀ ਕੀਤੀ ਗਈ ।

ਵਾਇਰਲ ਕੀਤੀ ਗਈ ਪੋਸਟ ਵਿਚ ਕੀ ਸੀ ਇਤਰਾਜਯੋਗ

ਸਿ਼ਕਾਇਤ ਮੁਤਾਬਕ 9 ਜੂਨ ਨੂੰ ਇਕ ਸੋਸ਼ਲ ਮੀਡੀਆ ਖਾਤੇ ਤੋਂ ਕੀਤੀ ਗਈ ਪੋਸਟ `ਚ ਅਦਿਤੀ ਯਾਦਵ ਬਾਰੇ ਕਥਿਤ ਤੌਰ `ਤੇ ਝੂਠੇ ਦਾਅਵੇ ਅਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਅਤੇ ਇਕ ਐਡਿਟ ਕੀਤੀ ਤਸਵੀਰ ਵੀ ਸਾਂਝੀ ਕੀਤੀ ਗਈ ਨਾਲ ਹੀ, ਹੋਰ 2 ਮੁਲਜ਼ਮਾਂ `ਤੇ ਮੂਲ ਪੋਸਟ ਦੇ ਸਮਰਥਨ `ਚ ਇਤਰਾਜ਼ਯੋਗ ਟਿੱਪਣੀਆਂ ਕਰਨ ਦਾ ਦੋਸ਼ ਹੈ ।

LEAVE A REPLY

Please enter your comment!
Please enter your name here