ਨਵੀਂ ਦਿੱਲੀ : ਸਰਕਾਰੀ ਏਅਰਲਾਇੰਸ ਏਅਰ ਇੰਡੀਆ ਦੇ ਮੁਸਾਫਰਾਂ ਦਾ ਡਾਟਾ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਾਈਬਰ ਹਮਲੇ ‘ਚ ਮੁਸਾਫਰਾਂ ਦੇ ਨਿੱਜੀ ਵੇਰਵੇ ਵੀ ਚੋਰੀ ਕੀਤੇ ਗਏ ਹਨ, ਜਿਸ ਵਿਚ ਕ੍ਰੈਡਿਟ ਸੰਬੰਧੀ ਜਾਣਕਾਰੀ ਅਤੇ ਪਾਸਪੋਰਟ ਦੇ ਵੇਰਵੇ ਸ਼ਾਮਿਲ ਹਨ। ਇਸ ਘਟਨਾ ‘ਚ ਅਗਸਤ 2011 ਤੋਂ ਫਰਵਰੀ 2021 ਦਾ ਡਾਟਾ ਪ੍ਰਭਾਵਿਤ ਹੋਇਆ ਹੈ ਅਤੇ ਹੋਰ ਅੰਤਰਰਾਸ਼ਟਰੀ ਏਅਰਲਾਇੰਸ ਵੀ ਇਸ ਸਾਈਬਰ ਹਮਲੇ ਦੇ ਦਾਇਰੇ ਵਿਚ ਆ ਸਕਦੀਆਂ ਹਨ।

ਕੰਪਨੀ ਨੇ ਸ਼ੁੱਕਰਵਾਰ ਨੂੰ ਅਧਿਕਾਰਤ ਬਿਆਨ ਜਾਰੀ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਏਅਰ ਇੰਡੀਆ ਨੇ ਦੱਸਿਆ ਕਿ ਐਸਆਈਟੀ ‘ਤੇ ਸਾਈਬਰ ਹਮਲਾ ਫਰਵਰੀ ਦੇ ਆਖਰੀ ਹਫ਼ਤੇ ‘ਚ ਹੋਇਆ। ਇਸ ‘ਚ ਏਅਰ ਇੰਡੀਆ ਸਣੇ ਦੁਨੀਆ ਦੀਆਂ ਕਈ ਹੋਰ ਏਅਰਲਾਈਨਜ਼ ਦੇ 45 ਲੱਖ ਯਾਤਰੀਆਂ ਦਾ ਡਾਟਾ ਚੋਰੀ ਹੋਇਆ ਹੈ। ਇਨ੍ਹਾਂ ‘ਚ 11 ਅਗਸਤ 2011 ਤੋਂ ਲੈ ਕੇ 3 ਫਰਵਰੀ 2021 ‘ਚ ਰਜਿਸਟਰ ਹੋਏ ਯਾਤਰੀਆਂ ਦੀਆਂ ਨਿੱਜੀ ਜਾਣਕਾਰੀਆਂ ਹਨ।

ਏਅਰ ਇੰਡੀਆ ਦੀ ਪੈਸੇਂਜਰ ਸਰਵਿਸ ਸਿਸਟਮ ‘ਤੇ 26 ਅਗਸਤ 2011 ਤੋਂ 3 ਫਰਵਰੀ 2021 ਦੇ ਵਿੱਚ ਰਜਿਸਟਰਡ ਯਾਤਰੀਆਂ ਦਾ ਡਾਟਾ ਲੀਕ ਹੋਇਆ ਹੈ। ਲੀਕ ਹੋਏ ਯਾਤਰੀਆਂ ਦੇ ਨਿੱਜੀ ਅੰਕੜਿਆਂ ਵਿੱਚ ਨਾਮ, ਜਨਮ ਤਰੀਕ, ਮੋਬਾਈਲ ਨੰਬਰ, ਪਤਾ, ਪਾਸਪੋਰਟ ਨੰਬਰ, ਟਿਕਟ ਦਾ ਵੇਰਵਾ, ਸਟਾਰ ਅਲਾਇੰਸ ਦਾ ਡਾਟਾ ਅਤੇ ਏਅਰ ਇੰਡੀਆ ਫ੍ਰੀਕੁਐਂਸ ਫਲਾਈਰਜ਼ ਅਤੇ ਕ੍ਰੈਡਿਟ ਕਾਰਡ ਦਾ ਡਾਟਾ ਸ਼ਾਮਲ ਸੀ।

Author