ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਭਾਰਤ ਹੁਣ ਮਯੂਕਰ ਮਾਈਕੋਸਿਸ ਯਾਨੀ ਬਲੈਕ ਫੰਗਸ ਨੇ ਹਮਲਾ ਕਰ ਦਿੱਤਾ ਹੈ। ਕਰੋਨਾ ਤੋਂ ਤੰਦਰੁਸਤ ਹੋ ਰਹੇ ਲੋਕਾਂ ’ਚ ਹੁਣ ਕਾਲੀ ਫੰਗਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ ਦਿਨਾਂ ‘ਚ ਇਸ ਬਿਮਾਰੀ ਨੇ ਹਜ਼ਾਰਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਹੁਣ ਤੱਕ 14 ਸੂਬਿਆਂ ‘ਚ ਇਹ ਬਿਮਾਰੀ ਨੂੰ ਮਹਾਂਮਾਰੀ ਦੱਸ ਚੁੱਕੇ ਹਨ।

ਬਲੈਕ ਫੰਗਸ ਦੇ ਸਭ ਤੋਂ ਵੱਧ ਮਾਮਲੇ ਗੁਜਰਾਤ ‘ਚ ਹਨ। ਇੱਥੇ 2281 ਵਿਅਕਤੀ ਬਲੈਕ ਫੰਗਸ ਨਾਲ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਮਹਾਰਾਸ਼ਟਰ ‘ਚ 2000, ਆਂਧਰਾ ਪ੍ਰਦੇਸ਼ ‘ਚ 910, ਮੱਧ ਪ੍ਰਦੇਸ਼ ‘ਚ 720, ਰਾਜਸਥਾਨ ‘ਚ 700, ਕਰਨਾਟਕ ‘ਚ 500, ਦਿੱਲੀ ‘ਚ 197, ਉੱਤਰ ਪ੍ਰਦੇਸ਼ ‘ਚ 124, ਤੇਲੰਗਾਨਾ ‘ਚ 350, ਹਰਿਆਣਾ ‘ਚ 250, ਪੱਛਮੀ ਬੰਗਾਲ ‘ਚ 6 ਅਤੇ 56 ਕੇਸ ਦਰਜ ਕੀਤੇ ਗਏ ਹਨ। ਅੱਜ ਪੱਛਮੀ ਬੰਗਾਲ ਦੇ ਕੋਲਕਾਤਾ ਦੇ ਇਕ ਹਸਪਤਾਲ ‘ਚ ਇਲਾਜ ਦੌਰਾਨ ਇੱਕ 32 ਸਾਲਾ ਔਰਤ ਦੀ ਬਲੈਕ ਫੰਗਸ ਕਾਰਨ ਮੌਤ ਹੋ ਗਈ।

ਕਾਲੀ ਫੰਗਸ ਦੇ ਕੇਸ ਉਨ੍ਹਾਂ ਮਰੀਜ਼ਾਂ ’ਚ ਜ਼ਿਆਦਾ ਸਾਹਮਣੇ ਆ ਰਹੇ ਹਨ ਜਿਨ੍ਹਾਂ ਨੂੰ ਲੰਬੇ ਸਮੇਂ ਤੱਕ ਸਟੀਰਾਇਡ ਦਿੱਤੇ ਗਏ ਹਨ, ਹਸਪਤਾਲ ’ਚ ਲੰਬੇ ਸਮੇਂ ਤੱਕ ਦਾਖ਼ਲ ਰਹੇ ਹਨ, ਆਕਸੀਜਨ ਜਾਂ ਵੈਂਟੀਲੇਟਰ ’ਤੇ ਰਹਿਣ ਵਾਲਿਆਂ ਅਤੇ ਜਿਹੜੇ ਸ਼ੂਗਰ ਜਿਹੀਆਂ ਬਿਮਾਰੀਆਂ ਲਈ ਦਵਾਈਆਂ ਦੀ ਵਰਤੋਂ ਕਰ ਰਹੇ ਸਨ। ਜੇਕਰ ਕਾਲੀ ਫੰਗਸ ਦਾ ਇਲਾਜ ਸਮੇਂ ਸਿਰ ਨਾ ਕੀਤਾ ਗਿਆ ਤਾਂ ਇਸ ਨਾਲ ਕਈ ਮੌਤਾਂ ਹੋ ਸਕਦੀਆਂ ਹਨ।

LEAVE A REPLY

Please enter your comment!
Please enter your name here