ਨਿਊਜ਼ੀਲੈਂਡ ਨਾਲ ਘਰੇਲੂ ਸੀਰੀਜ਼ ਦੌਰਾਨ T-20 ਦੇ ਕਪਤਾਨ ਹਾਰਦਿਕ ਪੰਡਯਾ ਹੋ ਸਕਦੇ ਹਨ, ਜਦਕਿ ਵਿਰਾਟ ਅਤੇ ਰੋਹਿਤ ਇਸ ਟੀਮ ਦਾ ਹਿੱਸਾ ਨਹੀਂ ਹੋਣਗੇ। ਹਾਲਾਂਕਿ ਨਿਊਜ਼ੀਲੈਂਡ ਖਿਲਾਫ 3 ਵਨਡੇ ਅਤੇ 3 ਟੀ-20 ਮੈਚਾਂ ਦੀ ਘਰੇਲੂ ਸੀਰੀਜ਼ ਲਈ ਟੀਮ ਦਾ ਐਲਾਨ ਹੋਣਾ ਬਾਕੀ ਹੈ। ਨਵੀਂ ਚੋਣ ਕਮੇਟੀ ਇਸ ਟੀਮ ਦਾ ਐਲਾਨ ਕਰੇਗੀ। ਨਿਊਜ਼ੀਲੈਂਡ ਨਾਲ ਪਹਿਲੇ 3 ਵਨਡੇ ਮੈਚਾਂ ਦੀ ਸੀਰੀਜ਼ 18 ਜਨਵਰੀ ਤੋਂ ਸ਼ੁਰੂ ਹੋਵੇਗੀ। ਇਸ ਤੋਂ ਬਾਅਦ 27 ਜਨਵਰੀ ਤੋਂ ਟੀ-20 ਸੀਰੀਜ਼ ਖੇਡੀ ਜਾਵੇਗੀ।

ਮੀਡੀਆ ਰਿਪੋਰਟਾਂ ਮੁਤਾਬਕ ਸੀਨੀਅਰ ਖਿਡਾਰੀਆਂ ਵਿਰਾਟ ਅਤੇ ਰੋਹਿਤ ਸ਼ਰਮਾ ਨੂੰ ਟੀ-20 ਸੀਰੀਜ਼ ਤੋਂ ਆਰਾਮ ਦਿੱਤਾ ਜਾ ਸਕਦਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਇਕ ਅਧਿਕਾਰੀ ਨੇ ਕਿਹਾ ਕਿ ਨਿਊਜ਼ੀਲੈਂਡ ਨਾਲ ਘਰੇਲੂ ਸੀਰੀਜ਼ ਦੌਰਾਨ 3 ਟੀ-20 ਸੀਰੀਜ਼ ਲਈ ਰੋਹਿਤ ਅਤੇ ਵਿਰਾਟ ਦੇ ਨਾਂ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ।

ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ ਅਤੇ ਆਰ ਅਸ਼ਵਿਨ ਵਰਗੇ ਸੀਨੀਅਰ ਖਿਡਾਰੀ ਪਹਿਲਾਂ ਹੀ ਟੀ-20 ਯੋਜਨਾ ਤੋਂ ਬਾਹਰ ਹਨ।

tਵਨਡੇ ਵਿਸ਼ਵ ਕੱਪ ਪਹਿਲੀ ਤਰਜੀਹ

ਅਸਲ ‘ਚ ਇਸ ਸਾਲ ਵਨਡੇ ਵਿਸ਼ਵ ਕੱਪ ਭਾਰਤ ‘ਚ ਅਕਤੂਬਰ-ਨਵੰਬਰ ‘ਚ ਹੀ ਖੇਡਿਆ ਜਾਣਾ ਹੈ। ਹਾਲ ਹੀ ‘ਚ BCCI ਦੀ ਸਮੀਖਿਆ ਬੈਠਕ ‘ਚ ਵਨਡੇ ਵਿਸ਼ਵ ਕੱਪ ਨੂੰ ਧਿਆਨ ‘ਚ ਰੱਖਦੇ ਹੋਏ ਕਈ ਅਹਿਮ ਫੈਸਲੇ ਲਏ ਗਏ। ਵਨਡੇ ਵਿਸ਼ਵ ਕੱਪ ਲਈ 20 ਖਿਡਾਰੀਆਂ ਦੀ ਸੂਚੀ ਤਿਆਰ ਕਰਨ ਦੀ ਗੱਲ ਕਹੀ ਗਈ ਅਤੇ ਅਗਲੇ ਮੈਚਾਂ ਵਿੱਚ ਇਨ੍ਹਾਂ 20 ਖਿਡਾਰੀਆਂ ਨੂੰ ਅਜ਼ਮਾਉਣ ਦਾ ਵੀ ਫੈਸਲਾ ਕੀਤਾ ਗਿਆ।

ਹਾਲਾਂਕਿ ਉਸ ਸੂਚੀ ‘ਚ ਸ਼ਾਮਲ 20 ਖਿਡਾਰੀਆਂ ਦੇ ਨਾਵਾਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਪਰ ਮੰਨਿਆ ਜਾ ਰਿਹਾ ਹੈ ਕਿ ਸ਼੍ਰੀਲੰਕਾ ਦੇ ਖਿਲਾਫ ਵਨਡੇ ਸੀਰੀਜ਼ ਲਈ ਰੋਹਿਤ, ਵਿਰਾਟ ਸਮੇਤ ਸਾਰੇ ਖਿਡਾਰੀ ਇਸ ‘ਚ ਸ਼ਾਮਲ ਹੋਣਗੇ। ਇਨ੍ਹਾਂ ਤੋਂ ਇਲਾਵਾ ਕਾਰ ਹਾਦਸੇ ‘ਚ ਜ਼ਖਮੀ ਹੋਏ ਪੰਤ, ਰਵਿੰਦਰ ਜਡੇਜਾ ਅਤੇ ਜਸਪ੍ਰੀਤ ਬੁਮਰਾਹ ਵੀ ਫਿੱਟ ਹੋਣ ‘ਤੇ ਇਸ ਟੀਮ ‘ਚ ਸ਼ਾਮਲ ਹੋਣਗੇ। ਸਮੀਖਿਆ ਬੈਠਕ ‘ਚ ਸੀਨੀਅਰ ਖਿਡਾਰੀਆਂ ਨੂੰ ਸੱਟ ਤੋਂ ਬਚਾਉਣ ਲਈ ਅਹਿਮ ਕਦਮ ਚੁੱਕਣ ਦੀ ਗੱਲ ਵੀ ਕਹੀ ਗਈ ਹੈ।

ਰੋਹਿਤ ਅਤੇ ਵਿਰਾਟ ਕੋਹਲੀ ਨੂੰ ਸ਼੍ਰੀਲੰਕਾ ਖਿਲਾਫ ਖੇਡੀ ਜਾ ਰਹੀ 3 ਟੀ-20 ਸੀਰੀਜ਼ ‘ਚ ਆਰਾਮ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਟੀਮ ਦੀ ਕਪਤਾਨੀ ਹਾਰਦਿਕ ਪੰਡਯਾ ਕਰ ਰਹੇ ਹਨ, ਜਦਕਿ ਉਪ ਕਪਤਾਨ ਸੂਰਿਆਕੁਮਾਰ ਯਾਦਵ ਨੂੰ ਬਣਾਇਆ ਗਿਆ ਹੈ। ਇਸ ਸੀਰੀਜ਼ ‘ਚ ਸ਼ੁਭਮਨ ਗਿੱਲ, ਸ਼ਿਵਮ ਮਾਵੀ ਅਤੇ ਰਾਹੁਲ ਤ੍ਰਿਪਾਠੀ ਨੂੰ ਅਜ਼ਮਾਇਆ ਗਿਆ ਸੀ। ਹੁਣ ਤੱਕ ਦੋ ਮੈਚ ਖੇਡੇ ਗਏ ਹਨ ਅਤੇ ਭਾਰਤ ਅਤੇ ਸ਼੍ਰੀਲੰਕਾ ਨੇ 1-1 ਮੈਚ ਜਿੱਤੇ ਹਨ। ਅਤੇ ਹੁਣ ਆਖਰੀ ਮੈਚ ਰਾਜਕੋਟ ਵਿੱਚ ਖੇਡਿਆ ਜਾਣਾ ਹੈ। ਇਸ ਮੈਚ ਦੇ ਆਧਾਰ ‘ਤੇ ਸੀਰੀਜ਼ ਦਾ ਫੈਸਲਾ ਹੋਵੇਗਾ।

 

LEAVE A REPLY

Please enter your comment!
Please enter your name here