ਬਨਵਾਰੀ ਲਾਲ ਪੁਰੋਹਿਤ ਦੇ ਸੁਰੱਖਿਆ ਕਰਮੀਆਂ ਦੀ ਗੱਡੀ ਹਾਦਸਾਗ੍ਰਸਤ, 3 ਜਵਾਨ ਜ਼ਖਮੀ || Today News

0
73

ਬਨਵਾਰੀ ਲਾਲ ਪੁਰੋਹਿਤ ਦੇ ਸੁਰੱਖਿਆ ਕਰਮੀਆਂ ਦੀ ਗੱਡੀ ਹਾਦਸਾਗ੍ਰਸਤ, 3 ਜਵਾਨ ਜ਼ਖਮੀ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਕਾਫ਼ਿਲੇ ਦੀ ਗੱਡੀ ਹਾਦਸਾਗ੍ਰਸਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ‘ਚ 3 ਸੁਰੱਖਿਆ ਕਰਮੀ ਗੰਭੀਰ ਜ਼ਖਮੀ ਹੋਏ ਹਨ। ਤਿੰਨੇ ਜ਼ਖਮੀ ਜਵਾਨਾਂ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ (ਜੀਐਨਡੀਐਚ) ਲਿਆਂਦਾ ਗਿਆ ਹੈ। ਜਿੱਥੇ ਉਨ੍ਹਾਂ ਦੇ ਟੈਸਟਾਂ ਦੇ ਨਾਲ-ਨਾਲ ਐਕਸ-ਰੇ ਅਤੇ ਸੀਟੀ ਸਕੈਨ ਕੀਤਾ ਜਾ ਰਿਹਾ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਨ੍ਹਾਂ ਨੂੰ ਕੋਈ ਗੰਭੀਰ ਸੱਟ ਤਾਂ ਨਹੀਂ ਲੱਗੀ।

ਇਹ ਵੀ ਪੜ੍ਹੋ SC ਦੇ ਹੁਕਮ, ਫਿਲਹਾਲ ਨਹੀਂ ਖੁੱਲ੍ਹੇਗਾ ਸ਼ੰਭੂ ਬਾਰਡਰ ॥ Latest News

ਦੱਸਿਆ ਜਾ ਰਿਹਾ ਹੈ ਕਿ ਟਾਇਰ ਫਟਣ ਕਾਰਨ ਇਹ ਹਾਦਸਾ ਵਾਪਰਿਆ ਹੈ। ਇਹ ਹਾਦਸਾ ਅਟਾਰੀ ਬਾਘਾ ਸਰਹੱਦ ਵੱਲ ਜਾਂਦੇ ਸਮੇਂ ਘਰਿੰਡਾ ਨੇੜੇ ਵਾਪਰਿਆ। ਸੀਆਰਪੀਐਫ ਦੇ ਜਵਾਨ ਵਿਕਾਸ ਉਪਾਧਿਆਏ ਅਤੇ ਰਾਕੇਸ਼ ਕੁਮਾਰ ਹਨ, ਜਦਕਿ ਇੱਕ ਚੰਡੀਗੜ੍ਹ ਪੁਲਿਸ ਦਾ ਜਵਾਨ ਕੁਸ਼ਲ ਸਿੰਘ ਹੈ। ਜ਼ਿਕਰਯੋਗ ਹੈ ਕਿ ਰਾਜਪਾਲ ਸਰਹੱਦੀ ਦੌਰੇ ‘ਤੇ ਹਨ।

 

LEAVE A REPLY

Please enter your comment!
Please enter your name here