ਬੈਂਗਲੁਰੂ ਦੇ ਨਗਾਵਾੜਾ ‘ਚ ਨਿਰਮਾਣ ਅਧੀਨ ਮੈਟਰੋ ਦਾ ਪਿੱਲਰ ਡਿੱਗਣ ਕਾਰਨ ਇਕ ਔਰਤ ਅਤੇ ਉਸ ਦੇ ਢਾਈ ਸਾਲ ਦੇ ਬੇਟੇ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਮਹਿਲਾ ਦਾ ਪਤੀ ਤੇ ਬੇਟੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਹਿਲਾ ਆਪਣੇ ਪਰਿਵਾਰ ਨਾਲ ਬਾਈਕ ‘ਤੇ ਜਾ ਰਹੀ ਸੀ। ਇਸੇ ਦੌਰਾਨ ਉਨ੍ਹਾਂ ‘ਤੇ ਪਿੱਲਰ ਡਿੱਗ ਗਿਆ।

ਮਹਿਲਾ ਦੇ ਜੁੜਵਾ ਬੱਚਿਆਂ ‘ਚੋਂ ਪੁੱਤਰ ਦੀ ਮੌਤ ਹੋ ਗਈ, ਜਦਕਿ ਬੇਟੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਘਟਨਾ ਤੋਂ ਬਾਅਦ ਇਸ ‘ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀਕੇ ਸ਼ਿਵਕੁਮਾਰ ਨੇ ਕਿਹਾ ਕਿ ਇਹ ਹਾਦਸਾ 40 ਫੀਸਦੀ ਕਮਿਸ਼ਨ ਵਾਲੀ ਸਰਕਾਰ ਦੇ ਕੰਮਕਾਜ ਦਾ ਨਤੀਜਾ ਹੈ। ਇਸ ਕਾਰਨ ਕਿਸੇ ਵੀ ਕੰਮ ਵਿੱਚ ਕੋਈ ਕੁਵਾਇਲਟੀ ਨਹੀਂ ਬਚੀ ਹੈ।  ਇਸ ਦੇ ਨਾਲ ਹੀ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਬੈਂਗਲੁਰੂ ਮੈਟਰੋ ਦੇ ਐਮਡੀ ਨੇ ਪੀੜਤ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

ਪੁਲਿਸ ਮੁਤਾਬਕ ਇਹ ਘਟਨਾ ਸਵੇਰੇ 11 ਵਜੇ ਦੇ ਕਰੀਬ ਐਚਬੀਆਰ ਲੇਆਉਟ ਨੇੜੇ ਆਉਟਰ ਰਿੰਗ ਰੋਡ ‘ਤੇ ਵਾਪਰੀ। ਲੋਹਿਥ ਕੁਮਾਰ, ਉਸ ਦੀ ਪਤਨੀ ਤੇਜਸਵਿਨੀ ਅਤੇ ਉਨ੍ਹਾਂ ਦੇ ਜੁੜਵਾ ਬੱਚੇ ਬਾਈਕ ‘ਤੇ ਉੱਥੋਂ ਲੰਘ ਰਹੇ ਸਨ। ਇੱਥੇ ਨਮਾ ਮੈਟਰੋ ਸਟੇਸ਼ਨ ਦਾ ਕੰਮ ਚੱਲ ਰਿਹਾ ਹੈ। ਮੈਟਰੋ ਦੇ ਪਿੱਲਰ ਲਈ ਲੋਹੇ ਦੀਆਂ ਸਲਾਖਾਂ ਨਾਲ ਬਣੇ ਪਿੱਲਰ ਦਾ ਢਾਂਚਾ ਖੜ੍ਹਾ ਕੀਤਾ ਜਾ ਰਿਹਾ ਸੀ, ਜੋ  ਉਨ੍ਹਾਂ ਦੀ ਬਾਈਕ ‘ਤੇ ਡਿੱਗ ਗਿਆ।

ਹਾਦਸੇ ‘ਚ ਤੇਜਸਵਿਨੀ ਅਤੇ ਉਸ ਦੇ ਢਾਈ ਸਾਲ ਦੇ ਬੇਟੇ ਵਿਹਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਕਿ ਇਸ ਹਾਦਸੇ ‘ਚ ਲੋਹਿਤ ਅਤੇ ਉਸ ਦੀ ਬੇਟੀ ਗੰਭੀਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਬਾਈਕ ਸਵਾਰ ਔਰਤ ਅਤੇ ਪੁਰਸ਼ ਦੋਵਾਂ ਨੇ ਹੈਲਮੇਟ ਪਹਿਨੇ ਹੋਏ ਸਨ।

ਪਿੱਲਰ ਡਿੱਗਣ ਤੋਂ ਬਾਅਦ ਮੌਕੇ ‘ਤੇ ਪਹੁੰਚੇ ਬੈਂਗਲੁਰੂ ਮੈਟਰੋ ਦੇ ਐਮ.ਡੀ. ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਕੰਪਨੀ ਕੰਮ ਵਿੱਚ ਗੁਣਵੱਤਾ ਦਾ ਪੂਰਾ ਧਿਆਨ ਰੱਖਦੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਸ ਪਿੱਛੇ ਕੋਈ ਤਕਨੀਕੀ ਕਾਰਨ ਸੀ ਜਾਂ ਮਨੁੱਖੀ ਗਲਤੀ।

 

LEAVE A REPLY

Please enter your comment!
Please enter your name here