ਕੁਰਕੁਰੇ ਨਾ ਲਿਆਉਣ ‘ਤੇ ਨਾਰਾਜ਼ ਹੋ ਕੇ ਪੇਕੇ ਚਲੀ ਗਈ ਪਤਨੀ, ਤਲਾਕ ਤੱਕ ਪਹੁੰਚਿਆ ਮਾਮਲਾ || Latest News
ਪਤੀ – ਪਤਨੀ ਵਿੱਚ ਅਕਸਰ ਹੀ ਛੋਟੀ -ਮੋਟੀ ਬਹਿਸ ਹੁੰਦੀ ਰਹਿੰਦੀ ਹੈ ਪਰੰਤੂ ਇੱਕ ਛੋਟੀ ਜਿਹੀ ਗੱਲ ਪਿੱਛੇ ਮਾਮਲਾ ਤਲਾਕ ਤੱਕ ਪਹੁੰਚ ਜਾਵੇ ਅਜਿਹਾ ਘੱਟ ਹੀ ਦੇਖਣ ਨੂੰ ਮਿਲਦਾ ਹੈ | ਅਜਿਹਾ ਹੀ ਇੱਕ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ | ਜਿੱਥੇ ਕਿ ਇੱਕ ਮਹਿਲਾ ਨੇ ਆਪਣੇ ਪਤੀ ਤੋਂ ਸਿਰਫ ਇਸ ਗੱਲ ਪਿੱਛੇ ਤਲਾਕ ਦੀ ਮੰਗ ਕੀਤੀ ਹੈ ਕਿਉਂਕਿ ਉਹ 5 ਰੁਪਏ ਵਾਲਾ ਕੁਰਕੁਰੇ ਦਾ ਪੈਕੇਟ ਨਹੀਂ ਲਿਆ ਸਕਿਆ । ਫਿਲਹਾਲ ਮਹਿਲਾ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਪਰ ਰਿਪੋਰਟ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਮਹਿਲਾ ਨੂੰ ਰੋਜ਼ਾਨਾ ਕੁਰਕੁਰੇ ਖਾਣ ਦੀ ਆਦਤ ਸੀ ਤੇ ਉਹ ਆਪਣੇ ਪਤੀ ਨੂੰ ਹਰ ਰੋਜ਼ 5 ਰੁਪਏ ਵਾਲਾ ਪੈਕੇਟ ਲਿਆਉਣ ਨੂੰ ਕਹਿੰਦੀ ਸੀ।
ਪਤਨੀ ਨੂੰ ਰੋਜ਼ ਕੁਰਕੁਰੇ ਖਾਣ ਦੀ ਸੀ ਆਦਤ
ਦਰਅਸਲ ਪਤਨੀ ਨੂੰ ਰੋਜ਼ ਕੁਰਕੁਰੇ ਖਾਣ ਦੀ ਆਦਤ ਸੀ ਜਿਸਦੇ ਚੱਲਦਿਆਂ ਰੋਜ਼ਾਨਾ ਹੀ ਉਹਨਾਂ ਦੇ ਝਗੜੇ ਹੁੰਦੇ ਰਹਿੰਦੇ ਸਨ ਪਰ ਉਹਨਾਂ ਦਾ ਇਹ ਝਗੜਾ ਟਲ ਜਾਂਦਾ ਸੀ ਪਰੰਤੂ ਮਾਮਲਾ ਉਸ ਦਿਨ ਵੱਧ ਗਿਆ ਜਦੋਂ ਇਕ ਦਿਨ ਪਤੀ ਕੁਰਕੁਰੇ ਲਿਆਉਣਾ ਭੁੱਲ ਗਿਆ। ਇਸ ਦੇ ਬਾਅਦ ਪਤੀ-ਪਤਨੀ ਵਿਚ ਬਹੁਤ ਬਹਿਸ ਹੋਈ ਤੇ ਬਹਿਸ ਇੰਨੀ ਵਧ ਗਈ ਕਿ ਪਤਨੀ ਰੁੱਸ ਕੇ ਪੇਕੇ ਚਲੀ ਗਈ । ਗੱਲ ਇੱਥੇ ਹੀ ਨਹੀਂ ਰੁਕੀ ਉਸ ਨੇ ਪੇਕੇ ਜਾ ਕੇ ਖਬਰ ਵੀ ਭਿਜਵਾ ਦਿੱਤੀ ਕਿ ਉਹ ਤਲਾਕ ਲੈਣਾ ਚਾਹੁਦੀ ਹੈ। ਇਸ ਨੂੰ ਲੈ ਕੇ ਉਹ ਥਾਣੇ ਵੀ ਜਾ ਪਹੁੰਚੀ।
ਇਹ ਵੀ ਪੜ੍ਹੋ :ਸਲਮਾਨ ਖਾਨ ਦੇ ਘਰ ਦੇ ਬਾਹਰ ਗੋ.ਲੀਬਾ.ਰੀ ਮਾਮਲੇ ‘ਚ ਪੁਲਿਸ ਨੇ ਇਕ ਹੋਰ ਦੋਸ਼ੀ ਨੂੰ ਕੀਤਾ ਗ੍ਰਿਫਤਾਰ
ਪੁਲਿਸ ਨੇ ਪਤੀ-ਪਤਨੀ ਨੂੰ ਸਮਝਾਉਣ ਦੀ ਕੀਤੀ ਕੋਸ਼ਿਸ਼
ਦੱਸ ਦਈਏ ਕਿ ਉਨ੍ਹਾਂ ਦਾ ਵਿਆਹ ਪਿਛਲੇ ਸਾਲ ਹੀ ਹੋਇਆ ਸੀ। ਪੁਲਿਸ ਨੇ ਪਤੀ-ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਅਸਫਲ ਰਹੇ। ਗੱਲਬਾਤ ਦੌਰਾਨ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਨੂੰ ਕੁਰਕੁਰੇ ਖਾਣ ਦੀ ਬੁਰੀ ਆਦਤ ਲੱਗ ਗਈ ਸੀ, ਉਹ ਰੋਜ਼ ਹੀ ਉਸ ਤੋਂ ਕੁਰਕੁਰੇ ਲਿਆਉਣ ਨੂੰ ਕਹਿੰਦੀ ਸੀ ਤੇ ਇਹੀ ਕੁਰਕੁਰੇ ਉਨ੍ਹਾਂ ਵਿਚ ਵਿਵਾਦ ਦੀ ਵਜ੍ਹਾ ਬਣ ਗਿਆ ਸੀ, ਜਦੋਂ ਕਿ ਇਸ ਮਾਮਲੇ ਵਿਚ ਪਤਨੀ ਨੇ ਵੱਖਰਾ ਹੀ ਬਿਆਨ ਦਿੱਤਾ ਹੈ। ਉਸ ਦਾ ਦੋਸ਼ ਹੈ ਕਿ ਪਤੀ ਉਸ ਦਾ ਸਰੀਰਕ ਸ਼ੋਸ਼ਣ ਕਰਦਾ ਸੀ। ਇਸ ਲਈ ਉਸ ਨੂੰ ਮਜਬੂਰਨ ਪਤੀ ਦਾ ਘਰ ਛੱਡ ਕੇ ਮਾਤਾ-ਪਿਤਾ ਦੇ ਘਰ ਆਉਣਾ ਪਿਆ। ਮਹਿਲਾ ਦੇ ਇਸ ਦੋਸ਼ ਵਿਚ ਕਿੰਨੀ ਸੱਚਾਈ ਹੈ, ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।