ਅਗਨੀਵੀਰ ਭਰਤੀ ਨਾਲ ਜੁੜੀ ਅਹਿਮ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਪੁਲਿਸ ਅਤੇ ਮੇਰਠ ਦੀ ਆਰਮੀ ਇੰਟੈਲੀਜੈਂਟ ਨੇ ਅਗਨੀਵੀਰ ਭਰਤੀ ਵਿੱਚ ਉਮੀਦਵਾਰਾਂ ਦੇ ਜਾਅਲੀ ਦਸਤਾਵੇਜ਼ ਬਣਾਉਣ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ ਜਾਅਲੀ ਮਾਰਕਸ਼ੀਟਾਂ, ਆਧਾਰ ਕਾਰਡ, ਪਛਾਣ ਪੱਤਰ ਅਤੇ ਲੱਖਾਂ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਵੀਰਵਾਰ ਨੂੰ ਮੁਜ਼ੱਫਰਨਗਰ ਜ਼ਿਲ੍ਹੇ ਦੇ ਸਿਵਲ ਲਾਈਨ ਪੁਲਿਸ ਸਟੇਸ਼ਨ ਨੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।

ਮੁਜ਼ੱਫਰਨਗਰ ਪੁਲਿਸ ਨੇ ਮੇਰਠ ਆਰਮੀ ਇੰਟੈਲੀਜੈਂਟ ਦੇ ਨਾਲ ਮਿਲ ਕੇ ਗਰੋਹ ਦੇ ਚਾਰ ਮੈਂਬਰਾਂ ਸਿਕੰਦਰ, ਪ੍ਰਸ਼ਾਂਤ ਚੌਧਰੀ, ਅਨੁਜ ਚੌਧਰੀ ਅਤੇ ਹਿਮਾਂਸ਼ੂ ਚੌਧਰੀ ਨੂੰ ਅਗਨੀਵੀਰ ਭਰਤੀ ਲਈ ਆਏ ਨੌਜਵਾਨਾਂ ਨੂੰ ਜਾਅਲੀ ਦਸਤਾਵੇਜ਼ ਪ੍ਰਦਾਨ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਜਾਅਲੀ ਮਾਰਕ ਸ਼ੀਟਾਂ, ਆਧਾਰ ਕਾਰਡ, ਪਛਾਣ ਪੱਤਰ ਅਤੇ 2 ਲੱਖ 35 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।

ਗ੍ਰਿਫਤਾਰ ਕੀਤੇ ਗਏ ਇਹ ਚਾਰੇ ਮੁਲਜ਼ਮ ਬਾਗਪਤ, ਮੁਰਾਦਾਬਾਦ ਅਤੇ ਸੰਭਲ ਜ਼ਿਲ੍ਹਿਆਂ ਦੇ ਨਿਵਾਸੀ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਮੁਜ਼ੱਫਰਨਗਰ ‘ਚ ਚੱਲ ਰਹੀ ਅਗਨੀਵੀਰ ਭਰਤੀ ‘ਚ ਆਉਣ ਵਾਲੇ ਨੌਜਵਾਨਾਂ ਲਈ ਜਾਅਲੀ ਦਸਤਾਵੇਜ਼ ਬਣਾ ਕੇ ਡੇਢ ਤੋਂ ਦੋ ਲੱਖ ਰੁਪਏ ਲੈਂਦੇ ਸਨ। ਇਨ੍ਹਾਂ ਮੁਲਜ਼ਮਾਂ ਵਿੱਚ ਬਾਗਪਤ ਦਾ ਰਹਿਣ ਵਾਲਾ ਸਿਕੰਦਰ ਐਡਵੋਕੇਟ ਹੈ ਅਤੇ ਇਸ ਗਿਰੋਹ ਦਾ ਮਾਸਟਰਮਾਈਂਡ ਵੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਹ ਜਾਅਲੀ ਦਸਤਾਵੇਜ਼ ਬਣਾ ਕੇ ਪੇਸ਼ ਕਰਦਾ ਸੀ।

ਉੱਚ ਅਧਿਕਾਰੀਆਂ ਅਨੁਸਾਰ ਹੁਣ ਤੱਕ ਇਹ ਗਿਰੋਹ ਸਿਰਫ਼ ਦੋ ਤੋਂ ਤਿੰਨ ਨੌਜਵਾਨਾਂ ਨੂੰ ਹੀ ਆਪਣੇ ਸ਼ਿਕੰਜੇ ਵਿੱਚ ਫਸਾਉਣ ਵਿੱਚ ਕਾਮਯਾਬ ਹੋ ਸਕਿਆ ਸੀ। ਪਰ ਟੀਮ ਨੇ ਸਮਾਂ ਰਹਿੰਦੇ ਇਨ੍ਹਾਂ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਹੁਣ ਪੁਲਿਸ ਨੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਇਸ ਗਿਰੋਹ ਦੇ ਹੋਰ ਕਿੰਨੇ ਮੈਂਬਰ ਹਨ ਅਤੇ ਇਨ੍ਹਾਂ ਨੇ ਹੋਰ ਕਿਸ ਭਰਤੀ ਵਿਚ ਉਮੀਦਵਾਰਾਂ ਨੂੰ ਜਾਅਲੀ ਦਸਤਾਵੇਜ਼ ਮੁਹੱਈਆ ਕਰਵਾਏ ਹਨ।

LEAVE A REPLY

Please enter your comment!
Please enter your name here