A major accident occurred during the fair in Gurdaspur

ਗੁਰਦਾਸਪੁਰ ‘ਚ ਮੇਲੇ ਦੌਰਾਨ ਵਾਪਰਿਆ ਵੱਡਾ ਹਾਦਸਾ || Punjab News

ਪੰਜਾਬ ਵਿੱਚ ਵੱਖ -ਵੱਖ ਥਾਵਾਂ ‘ਤੇ ਦੁਬਈ ਥੀਮ ‘ਤੇ ਆਧਾਰਿਤ ਮੇਲੇ ਲਗਾਏ ਜਾ ਰਹੇ ਹਨ। ਇਸ ਦੌਰਾਨ ਮੇਲਿਆਂ ਵਿਚ ਲੋਹੇ ਦੇ ਬਣੇ ਹੋਏ ਟਾਵਰ ਵੀ ਸਥਾਪਿਤ ਕੀਤੇ ਗਏ ਹਨ ਪਰੰਤੂ ਇਸ ਦਰਮਿਆਨ ਜ਼ਿਲ੍ਹਾ ਗੁਰਦਾਸਪੁਰ ਵਿਖੇ ਇੱਕ ਵੱਡਾ ਹਾਦਸਾ ਵਾਪਰਿਆ ਹੈ ,ਜਿਸ ਵਿੱਚ ਇੱਕ ਟਾਵਰ ਡਿੱਗਣ ਨਾਲ 29 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ । ਮ੍ਰਿਤਕ ਦੀ ਪਛਾਣ ਰਵਿੰਦਰ ਕੁਮਾਰ ਵਜੋਂ ਹੋਈ ਹੈ ਅਤੇ ਨਾਲ ਹੀ ਇੱਕ ਹੋਰ ਨੌਜਵਾਨ ਵੀ ਗੰਭੀਰ ਜਖ਼ਮੀ ਹੋ ਗਿਆ ਹੈ |

ਮੇਲੇ ਦੀ ਗਰਾਊਂਡ ਨੂੰ ਕਰਵਾਇਆ ਖਾਲੀ

ਜ਼ਿਕਰਯੋਗ ਹੈ ਕਿ ਮੇਲੇ ਵਿਚ ਅਚਾਨਕ ਟਾਵਰ ਦਾ ਮਾਡਲ ਡਿੱਗ ਗਿਆ ਜਿਸ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਤੇ ਇਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਤੁਰੰਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਹਾਦਸੇ ਬਾਰੇ ਜਾਣਕਾਰੀ ਦਿੱਤੀ ਗਈ। ਪਰੰਤੂ ਹਾਲੇ ਤੱਕ ਕੋਈ ਅਧਿਕਾਰਕ ਤੌਰ ‘ਤੇ ਬਿਆਨ ਸਾਹਮਣੇ ਨਹੀਂ ਆਇਆ ਹੈ । ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ | ਜਿਸ ਤੋਂ ਬਾਅਦ ਇਸ ਹਾਦਸੇ ਨੂੰ ਦੇਖਦੇ ਹੋਏ ਮੇਲੇ ਦੀ ਗਰਾਊਂਡ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ।

ਵੱਡਾ ਹਾਦਸਾ ਹੋਣ ਤੋਂ ਬਚਾਅ

ਚੱਲਦੇ ਮੇਲੇ ਦੌਰਾਨ ਇਹ ਟਾਵਰ ਕਿਉਂ ਡਿੱਗਿਆ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ | ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਾਂ ਤਾਂ ਤੇਜ਼ ਹਵਾਵਾਂ ਕਾਰਨ ਟਾਵਰ ਡਿੱਗਿਆ ਹੈ ਜਾਂ ਕੋਈ ਇਸ ਵਿਚ ਤਕਨੀਕੀ ਖਰਾਬੀ ਆਈ ਸੀ। ਸਭ ਵਲੋਂ ਇਹ ਸ਼ੁਕਰ ਮਨਾਇਆ ਜਾ ਰਿਹਾ ਹੈ ਕਿ ਇੱਕ ਵੱਡਾ ਹਾਦਸਾ ਹੋਣ ਤੋਂ ਬਚਾਅ ਰਹਿ ਗਿਆ ਕਿਉਂਕਿ ਟਾਵਰ ਲੋਹੇ ਦਾ ਬਣਿਆ ਹੋਇਆ ਸੀ।

ਧਿਆਨਯੋਗ ਹੈ ਕਿ ਕੁਝ ਸਮਾਂ ਪਹਿਲਾਂ ਪਟਿਆਲਾ ਵਿੱਚ ਵੀ ਇੱਕ ਮੇਲੇ ਦੌਰਾਨ ਝੂਲਾ ਟੁੱਟਣ ਦੀ ਖ਼ਬਰ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਹੁਣ ਇੱਕ ਵਾਰ ਫੇਰ ਤੋਂ ਮੇਲੇ ਦੌਰਾਨ ਇਹ ਹਾਦਸਾ ਵਾਪਰਨ ਦੀ ਘਟਨਾ ਸਾਹਮਣੇ ਆਈ ਹੈ |

LEAVE A REPLY

Please enter your comment!
Please enter your name here