ਚੰਡੀਗੜ੍ਹ ‘ਚ ਕੱਲ੍ਹ ਛੁੱਟੀ ਦਾ ਹੋਇਆ ਐਲਾਨ, ਜਾਣੋ ਵਜ੍ਹਾ || Chandigarh News

0
249
A holiday was announced in Chandigarh yesterday, know the reason

ਚੰਡੀਗੜ੍ਹ ‘ਚ ਕੱਲ੍ਹ ਛੁੱਟੀ ਦਾ ਹੋਇਆ ਐਲਾਨ, ਜਾਣੋ ਵਜ੍ਹਾ

ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਨੇ 5 ਅਕਤੂਬਰ 2024 ਯਾਨੀ ਸ਼ਨਿਚਰਵਾਰ ਦੀ ਵਿਸ਼ੇਸ਼ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਦਰਅਸਲ, ਇਹ ਛੁੱਟੀ ਹਰਿਆਣਾ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੀ ਗਈ ਹੈ। ਚੰਡੀਗੜ੍ਹ ‘ਚ ਕੰਮ ਕਰਦੇ ਹਰਿਆਣਾ ਦੇ ਵੋਟਰ ਵੋਟ ਪਾਉਣ ਤੋਂ ਵਾਂਝੇ ਨਾ ਰਹਿ ਜਾਣ ਇਸ ਲਈ ਇਹ ਛੁੱਟੀ ਕੀਤੀ ਗਈ ਹੈ। ਸਾਰੀਆਂ ਫੈਕਟਰੀਆਂ, ਦੁਕਾਨਾਂ ਤੇ ਵਪਾਰਕ ਅਦਾਰਿਆਂ ‘ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਪੰਜਾਬ ਸਰਕਾਰ ਪਹਿਲਾਂ ਹੀ ਕਰ ਚੁੱਕੀ ਛੁੱਟੀ ਦਾ ਐਲਾਨ

ਧਿਆਨਯੋਗ ਹੈ ਕਿ ਪੰਜਾਬ ਸਰਕਾਰ ਪਹਿਲਾਂ ਹੀ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜ ਅਕਤੂਬਰ 2024 ਨੂੰ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ ਕਰ ਚੁੱਕੀ ਹੈ। ਪਰਸੋਨਲ ਵਿਭਾਗ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ।

ਛੁੱਟੀ ਅਧਿਕਾਰੀ ਮੁਲਾਜ਼ਮ ਦੇ ਛੁੱਟੀ ਖ਼ਾਤੇ ’ਚੋਂ ਨਹੀਂ ਕੱਟੀ ਜਾਵੇਗੀ

ਇਸ ਮੁਤਾਬਕ ਜੇਕਰ ਕੋਈ ਅਧਿਕਾਰੀ, ਮੁਲਾਜ਼ਮ ਹਰਿਆਣਾ ਵਿਧਾਨ ਸਭਾ ਦੀ ਵੋਟਰ ਸੂਚੀ ’ਚ ਬਤੌਰ ਵੋਟਰ ਸ਼ਾਮਿਲ ਹੈ ਤੇ ਪੰਜਾਬ ਸੂਬੇ ਦੇ ਸਰਕਾਰੀ ਦਫ਼ਤਰਾਂ, ਬੋਰਡਾਂ, ਨਿਗਮਾਂ ਤੇ ਸਰਕਾਰੀ ਵਿਦਿਅਕ ਅਦਾਰਿਆਂ ’ਚ ਕੰਮ ਕਰ ਰਿਹਾ ਹੈ ਤਾਂ ਉਹ ਆਪਣਾ ਵੋਟਰ ਸ਼ਨਾਖਤੀ ਕਾਰਡ ਪੇਸ਼ ਕਰ ਕੇ ਸਮਰੱਥ ਅਥਾਰਟੀ ਤੋਂ 5 ਅਕਤੂਬਰ, 2024 ਨੂੰ ਇਸ ਵਿਸ਼ੇਸ਼ ਛੁੱਟੀ ਦਾ ਲਾਭ ਲੈਣ ਲਈ ਯੋਗ ਹੋਵੇਗਾ। ਇਹ ਛੁੱਟੀ ਅਧਿਕਾਰੀ ਮੁਲਾਜ਼ਮ ਦੇ ਛੁੱਟੀ ਖ਼ਾਤੇ ’ਚੋਂ ਨਹੀਂ ਕੱਟੀ ਜਾਵੇਗੀ।

 

 

LEAVE A REPLY

Please enter your comment!
Please enter your name here