ਜਲੰਧਰ ‘ਚ ਨੌਜਵਾਨ ਨੂੰ ਸੱਪ ਨੇ ਡੰਗਿਆ, ਇਲਾਜ ਦੌਰਾਨ ਹੋਈ ਮੌਤ || Punjab News

0
25

ਜਲੰਧਰ ‘ਚ ਨੌਜਵਾਨ ਨੂੰ ਸੱਪ ਨੇ ਡੰਗਿਆ, ਇਲਾਜ ਦੌਰਾਨ ਹੋਈ ਮੌਤ

ਪੰਜਾਬ ਦੇ ਜਲੰਧਰ ਦੇ ਗੁਰਾਇਆ ਕਸਬੇ ਵਿੱਚ ਇੱਕ 26 ਸਾਲਾ ਨੌਜਵਾਨ ਨੂੰ ਸੱਪ ਨੇ ਡੰਗ ਲਿਆ। ਜਿਸ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਹ ਘਟਨਾ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਪਿੰਡ ਦੁਸਾਂਝ ਕਲਾਂ ਦੀ ਹੈ। ਮ੍ਰਿਤਕ ਦੀ ਪਛਾਣ 26 ਸਾਲਾ ਸੁਖਦੇਵ ਸਿੰਘ ਵਾਸੀ ਪਿੰਡ ਦੁਸਾਂਝ ਕਲਾਂ, ਗੁਰਾਇਆ ਵਜੋਂ ਹੋਈ ਹੈ। ਬੀਤੀ ਰਾਤ ਉਸ ਨੂੰ ਸੱਪ ਨੇ ਡੰਗ ਲਿਆ ਸੀ। ਘਟਨਾ ਦੇ ਸਮੇਂ ਉਹ ਆਪਣੇ ਘਰ ‘ਚ ਸੌਂ ਰਿਹਾ ਸੀ। ਘਰ ਦੇ ਨੌਜਵਾਨ ਦੀ ਮੌਤ ਹੋ ਜਾਣ ਕਾਰਨ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ।

ਸਿਵਲ ਹਸਪਤਾਲ ਜਲੰਧਰ ਵਿੱਚ ਇਲਾਜ ਦੌਰਾਨ ਮੌਤ

ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਨੂੰ ਜਦੋਂ ਸੱਪ ਨੇ ਡੰਗ ਲਿਆ ਤਾਂ ਪਰਿਵਾਰ ਵਾਲੇ ਉਸ ਨੂੰ ਤੁਰੰਤ ਕਪੂਰਥਲਾ ਦੇ ਫਗਵਾੜਾ ਸਿਵਲ ਹਸਪਤਾਲ ਲੈ ਗਏ ਅਤੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ। ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਜਲੰਧਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ-ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਦਾ ਆਖਰੀ ਦਿਨ

ਡਾਕਟਰ ਉਸ ਦਾ ਇਲਾਜ ਕਰ ਰਹੇ ਸਨ ਤਾਂ ਸੁਖਦੇਵ ਸਿੰਘ ਦੀ ਹਾਲਤ ਵਿਗੜਨ ਲੱਗੀ। ਸਵੇਰੇ ਕਰੀਬ 5 ਵਜੇ ਸੁਖਦੇਵ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਤੁਰੰਤ ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ ਗਈ।

 

LEAVE A REPLY

Please enter your comment!
Please enter your name here