ਕੜਾਕੇ ਦੀ ਠੰਡ ਹੁਣ ਜਾਨਲੇਵਾ ਸਾਬਤ ਹੋ ਰਹੀ ਹੈ। ਉੱਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ ਵਿਚ ਹਾਰਟ ਅਟੈਕ ਤੇ ਬ੍ਰੇਨ ਅਟੈਕ ਨਾਲ ਵੀਰਵਾਰ ਨੂੰ 25 ਲੋਕਾਂ ਦੀ ਮੌਤ ਹੋ ਚੁੱਕੀ ਹੈ। 15 ਮਰੀਜ਼ ਤਾਂ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਚੁੱਕੇ ਸਨ ਜਦੋਂ ਕਿ ਇਲਾਜ ਦੌਰਾਨ 7 ਦੀ ਮੌਤ ਹੋ ਗਈ। ਬ੍ਰੇਨ ਅਟੈਕ ਨਾਲ ਮਰਨ ਵਾਲੇ 3 ਮਰੀਜ਼ ਤਾਂ ਹਸਪਤਾਲ ਵੀ ਨਹੀਂ ਪਹੁੰਚ ਸਕੇ।

ਕਾਰਡੀਓਲਾਜੀ ਇੰਸਟੀਚਿਊਟ ਦੇ ਕੰਟਰੋਲ ਰੂਮ ਮੁਤਾਬਕ ਵੀਰਵਾਰ ਨੂੰ ਐਮਰਜੈਂਸੀ ਤੇ ਓਪੀਡੀ ਵਿਚ 723 ਦਿਲ ਦੇ ਮਰੀਜ਼ ਆਏ। ਕਾਰਡੀਓਲਾਜੀ ਦੇ ਨਿਰਦੇਸ਼ਕ ਪ੍ਰੋ. ਵਿਨੈ ਕ੍ਰਿਸ਼ਨਾ ਨੇ ਦੱਸਿਆ ਕਿ ਸੀਤ ਲਹਿਰ ਵਿਚ ਰੋਗੀ ਠੰਡ ਤੋਂ ਬਚਾਅ ਰੱਖਣ।

ਇਹ ਵੀ ਪੜ੍ਹੋ: ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ‘ਚ ਲਏ ਗਏ ਅਹਿਮ ਫੈਸਲੇ

ਉਨ੍ਹਾਂ ਕਿਹਾ ਕਿ ਠੰਡ ਦੀ ਵਜ੍ਹਾ ਨਾਲ ਬਲੱਡ ਪ੍ਰੈਸ਼ਰ ਵਧਣ ਨਾਲ ਨਸਾਂ ਵਿਚ ਖੂਨ ਦਾ ਥੱਕਾ ਜੰਮ ਰਿਹਾ ਹੈ ਜਿਸ ਦੀ ਵਜ੍ਹਾ ਨਾਲ ਬ੍ਰੇਨ ਤੇ ਹਾਰਟ ਅਟੈਕ ਆ ਰਿਹਾ ਹੈ। ਉਨ੍ਹਾਂ ਨੇ ਲੋਕਾਂ ਤੋਂ ਠੰਡ ਵਿਚ ਬਚਣ ਤੇ ਸਮੇਂ ‘ਤੇ ਹਸਪਤਾਲ ਪਹੁੰਚਣ ਦੀ ਸਲਾਹ ਦਿੱਤੀ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਸਾਰੀਆਂ ਸਹੂਲਤਾਂ ਮੌਜੂਦ ਹਨ। ਜ਼ਿਕਰਯੋਗ ਹੈ ਕਿ ਕਾਨਪੁਰ ਵਿਚ ਲਗਾਤਾਰ ਕੜਾਕੇ ਦੀ ਠੰਡ ਪੈ ਰਹੀ ਹੈ ਤੇ ਤਾਪਮਾਨ ਰਾਤ ਵਿਚ 2 ਡਿਗਰੀ ਤੱਕ ਪਹੁੰਚ ਰਿਹਾ ਹੈ।

 

LEAVE A REPLY

Please enter your comment!
Please enter your name here