ਗਠੀਆ ਆਮ ਤੌਰ ‘ਤੇ ਸਰੀਰ ਦੇ ਕਾਰਜ ਅਤੇ ਲਾਈਫਸਟਾਈਲ ਨੂੰ ਪ੍ਰਭਾਵਿਤ ਕਰਦਾ ਹੈ। ਗਠੀਆ ਦਾ ਦਰਦ ਅਤੇ ਸੋਜ ਦਾ ਅਨੁਭਵ ਹੋਣ ‘ਤੇ ਆਪਣੇ ਕੰਮ ਅਤੇ ਡੇਲੀ ਐਕਟੀਵਿਟੀਜ਼ ‘ਤੇ ਧਿਆਨ ਕੇਂਦਰਿਤ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਗਠੀਆ ਸਰੀਰ ‘ਚ ਯੂਰਿਕ ਐਸਿਡ ਕ੍ਰਿਸਟਲ ਦੇ ਕਾਰਨ ਜੋੜਾਂ ਦੀ ਸੋਜ ਪੈਦਾ ਕਰਦਾ ਹੈ ਅਤੇ ਰੋਗੀ ਨੂੰ ਜੋੜਾਂ ‘ਚ ਦਰਦ, ਸੋਜ, ਲਾਲਗੀ ਦਾ ਅਨੁਭਵ ਹੋ ਸਕਦਾ ਹੈ। ਹਾਈ ਯੂਰਿਕ ਐਸਿਡ ਬਣਨ ਦੀ ਸਥਿਤੀ ਨੂੰ ਹਾਈਪਰਯੂਰੀਸੀਮੀਆ ਦੇ ਰੂਪ ‘ਚ ਜਾਣਿਆ ਜਾਂਦਾ ਹੈ।

ਹਾਈ ਪ੍ਰੋਟੀਨ ਡਾਈਟ, ਮੋਟਾਪਾ, ਪਰਿਵਾਰਿਕ ਇਤਿਹਾਸ, ਕਿਡਨੀ ਦੀਆਂ ਬੀਮਾਰੀਆਂ ਅਤੇ ਵਾਰ-ਵਾਰ ਹੋਣ ਵਾਲੀ ਸਰਜਰੀ ਵਾਲੇ ਰੋਗੀਆਂ ‘ਚ ਗਠੀਆਂ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਅਸੀਂ ਕੁਝ ਕਾਰਗਰ ਘਰੇਲੂ ਉਪਚਾਰਾਂ ਦੀ ਮਦਦ ਨਾਲ ਹਾਈ ਯੂਰਿਕ ਐਸਿਡ ਨੂੰ ਕੰਟਰੋਲ ਕਰ ਸਕਦੇ ਹਾਂ।

ਅਦਰਕ
ਅਦਰਕ ਸੋਜ ਅਤੇ ਦਰਦ ਲਈ ਕਾਰਗਰ ਜੜ੍ਹੀ ਬੂਟੀ ਹੈ। ਇਹ ਯੂਰਿਕ ਐਸਿਡ ਨੂੰ ਵੀ ਘੱਟ ਕਰਦਾ ਹੈ ਅਤੇ ਜੋੜਾਂ ਦੇ ਦਰਦ ਅਤੇ ਸੋਜ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਅਦਰਕ ਦਾ ਪੇਸਟ ਬਣਾਓ ਅਤੇ ਪ੍ਰਭਾਵਿਤ ਥਾਂ ‘ਤੇ ਲਗਾਓ।
ਮੇਥੀ ਦਾਣਾ

ਮੇਥੀ ਸੋਜ ਤੋਂ ਰਾਹਤ ਦਿਵਾ ਕੇ ਗਠੀਆ ਦੇ ਇਲਾਜ ‘ਚ ਮਦਦ ਕਰਦੀ ਹੈ। ਇਸ ਦੀ ਰੋਜ਼ਾਨਾ ਵਰਤੋਂ ਨਾਲ ਯੂਰਿਕ ਐਸਿਡ ਲੈਵਲ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਇਕ ਚਮਚਾ ਮੇਥੀ ਦਾਣਾ ਲਓ ਅਤੇ ਇਸ ਨੂੰ ਰਾਤ ਭਰ ਅੱਧਾ ਕੱਪ ਪਾਣੀ ‘ਚ ਭਿਓਂ ਦਿਓ ਤੇ ਫਿਰ ਸਵੇਰ ਭਿੱਜੇ ਹੋਏ ਬੀਜਾਂ ਨੂੰ ਚਬਾ ਕੇ ਪਾਣੀ ਪੀ ਲਓ।

ਧਨੀਏ ਦੇ ਬੀਜ
ਧਨੀਏ ‘ਚ ਐਂਟੀ-ਆਕਸੀਡੈਂਟ ਅਤੇ ਪਾਚਨ ਗੁਣ ਹੁੰਦੇ ਹਨ। ਇਸ ਪ੍ਰਕਾਰ ਇਹ ਯੂਰਿਕ ਐਸਿਡ ਲੈਵਲ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਇਕ ਗਲਾਸ ਪਾਣੀ ‘ਚ ਇਕ ਚਮਚਾ ਧਨੀਆ ਪਾਊਡਰ ਮਿਲਾ ਕੇ ਸੇਵਨ ਕਰੋ।

ਹਲਦੀ
ਹਲਦੀ ਇਕ ਜੜ੍ਹੀ ਬੂਟੀ ਹੈ ਜਿਸ ‘ਚ ਕਈ ਸਿਹਤ ਸਬੰਧੀ ਲਾਭ ਹੁੰਦੇ ਹਨ। ਇਹ ਸੋਜ ਨੂੰ ਘੱਟ ਕਰਨ ਅਤੇ ਜੈਂਥਿਕ ਆਕਸੀਡੈਂਟ (ਇਕ ਐਂਜਾਇਮ ਜੋ ਯੂਰਿਕ ਐਸਿਡ ਬਣਦਾ ਹੈ) ਦੀ ਗਤੀਵਿਧੀ ਨੂੰ ਘੱਟ ਕਰਕੇ ਦਰਦ ਤੋਂ ਰਾਹਤ ਦੇਣ ਵਾਲਾ ਮੰਨਿਆ ਜਾਂਦਾ ਹੈ।

ਚੈਰੀ
ਚੈਰੀ ਦੀ ਰੋਜ਼ਾਨਾ ਵਰਤੋਂ ਨਾਲ ਗਠੀਆ ਦਾ ਖਤਰਾ ਲਗਭਗ 35 ਫੀਸਦੀ ਤੱਕ ਘੱਟ ਹੋ ਜਾਂਦਾ ਹੈ। ਰੋਜ਼ਾਨਾ ਅੱਧੇ ਤੋਂ ਇਕ ਕੱਪ ਚੈਰੀ ਲਓ।

ਲਸਣ
ਲਸਣ ਸਭ ਤੋਂ ਚੰਗਾ ਘਰੇਲੂ ਉਪਾਅ ਹੈ ਜੋ ਸਰੀਰ ਤੋਂ ਵਾਧੂ ਯੂਰਿਕ ਐਸਿਡ ਨੂੰ ਬਾਹਰ ਕੱਢਣ ‘ਚ ਮਦਦ ਕਰਦਾ ਹੈ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਦਿਵਾਉਂਦਾ ਹੈ।

LEAVE A REPLY

Please enter your comment!
Please enter your name here