ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੋਂ ਬਾਅਦ ਇੱਕ ਹੋਰ ਮਸ਼ਹੂਰ ਰੈਪਰ Trouble ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।ਅਟਲਾਂਟਾ ਰੈਪਰ ਟ੍ਰਬਲ ਦਾ ਜਾਰਜੀਆ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਰੈਪਰ ਦੀ ਲਾਸ਼ ਉਨ੍ਹਾਂ ਦੇ ਅਪਾਰਟਮੈਂਟ ਵਿਚ ਹੀ ਮਿਲੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਰੌਕਡੇਲ ਕਾਉਂਟੀ ਸ਼ੈਰਿਫ ਦੇ ਬੁਲਾਰੇ ਜੇਡੇਦਿਆਹ ਕੈਂਟੀ ਨੇ ਕਿਹਾ ਕਿ 34 ਸਾਲਾ ਟ੍ਰਬਲ, ਅਸਲੀ ਨਾਮ ਮਾਰੀਏਲ ਸੇਮੋਂਟੇ, ਦੀ ਲਾਸ਼ ਲੇਕ ਸੇਂਟ ਜੇਮਸ ਅਪਾਰਟਮੈਂਟ ਵਿੱਚ ਤੜਕੇ 3:20 ‘ਤੇ ਜ਼ਮੀਨ ‘ਤੇ ਪਈ ਮਿਲੀ। ਉਨ੍ਹਾਂ ਦੇ ਸਰੀਰ ‘ਤੇ ਗੋਲੀ ਦਾ ਨਿਸ਼ਾਨ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।

ਉਨ੍ਹਾਂ ਦੇ ਕਤਲ ਦੇ ਸਬੰਧ ਵਿਚ ਸ਼ੱਕੀ ਜੈਮੀਚੇਲ ਜੋਨਸ ਦੀ ਗ੍ਰਿਫ਼ਤਾਰੀ ਲਈ ਵਾਰੰਟ ਪ੍ਰਾਪਤ ਕੀਤਾ ਗਿਆ ਹੈ। ਹਾਲਾਂਕਿ ਅਜੇ ਤੱਕ ਉਸ ਨੂੰ ਹਿਰਾਸਤ ‘ਚ ਨਹੀਂ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਟ੍ਰਬਲ ਅਪਾਰਟਮੈਂਟ ਕੰਪਲੈਕਸ ਵਿੱਚ ਰਹਿਣ ਰਹੀ ਆਪਣੀ ਇੱਕ ਮਹਿਲਾ ਦੋਸਤ ਨੂੰ ਮਿਲਣ ਗਏ ਸਨ। ਜਿੱਥੇ ਅਚਾਨਕ ਹਾਲਾਤ ਬਦਲ ਗਏ। ਸ਼ੱਕੀ ਜੋਨਸ ਮਹਿਲਾ ਨੂੰ ਜਾਣਦਾ ਸੀ, ਪਰ ਟ੍ਰਬਲ ਨੂੰ ਨਹੀਂ ਜਾਣਦਾ ਸੀ। ਉਨ੍ਹਾਂ ਦੇ ਦੇਹਾਂਤ ‘ਤੇ ਸੋਗ ਜ਼ਾਹਰ ਕਰਦੇ ਹੋਏ ਰਿਕਾਰਡਿੰਗ ਕੰਪਨੀ ਡੇਫ ਜੈਮ ਨੇ ਇਕ ਇੰਸਟਾਗ੍ਰਾਮ ਪੋਸਟ ਵਿਚ ਲਿਖਿਆ ਕਿ ਸਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਟ੍ਰਬਲ ਦੇ ਬੱਚਿਆਂ, ਪਰਿਵਾਰਕ ਮੈਂਬਰਾਂ ਅਤੇ ਪ੍ਰਸ਼ੰਸਕਾਂ ਦੇ ਨਾਲ ਹਨ। ਉਹ ਆਪਣੇ ਸ਼ਹਿਰ ਲਈ ਇੱਕ ਸੱਚੀ ਆਵਾਜ਼ ਸਨ ਅਤੇ ਉਸ ਭਾਈਚਾਰੇ ਲਈ ਇੱਕ ਪ੍ਰੇਰਣਾ, ਜਿਸ ਦੀ ਉਨ੍ਹਾਂ ਨੇ ਮਾਣ ਨਾਲ ਨੁਮਾਇੰਦਗੀ ਕੀਤੀ ਸੀ।

LEAVE A REPLY

Please enter your comment!
Please enter your name here