50 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕਿਆ ਮੰਕੀਪੌਕਸ ਭਾਰਤ ਵਿੱਚ ਵੀ ਪਹੁੰਚ ਗਿਆ ਹੈ। ਇਸ ਦਾ ਪਹਿਲਾ ਮਾਮਲਾ ਕੇਰਲ ਦੇ ਕੋਲਮ ਵਿੱਚ ਪਾਇਆ ਗਿਆ ਹੈ। ਇਹ ਵਿਅਕਤੀ ਕੁਝ ਦਿਨ ਪਹਿਲਾਂ ਸੰਯੁਕਤ ਅਰਬ ਅਮੀਰਾਤ ਤੋਂ ਵਾਪਸ ਆਇਆ ਹੈ। ਇਹ ਮਰੀਜ਼ 12 ਜੁਲਾਈ ਨੂੰ ਕੇਰਲ ਆਇਆ ਸੀ।  ਇਸ ਵਿਅਕਤੀ ਵਿਚ ਮੰਕੀਪੌਕਸ ਦੇ ਲੱਛਣ ਮਿਲੇ ਹਨ। ਜਿਸ ਨੂੰ ਕੇਰਲ ਦੀ ਰਾਜਧਾਨੀ ਤ੍ਰਿਵਨੰਤਪੁਰਮ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਮੰਕੀਪੌਕਸ ਦੇ ਲੱਛਣ ਚੇਚਕ ਦੇ ਮਰੀਜ਼ਾਂ ਵਿੱਚ ਪਾਏ ਜਾਣ ਵਾਲੇ ਲੱਛਣ ਸਮਾਨ ਹੀ ਹਨ।

ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਮਨੁੱਖਾਂ ਵਿੱਚ ਮੰਕੀਪੌਕਸ ਦਾ ਪਹਿਲਾ ਕੇਸ 1970 ਵਿੱਚ ਸਾਹਮਣੇ ਆਇਆ ਸੀ। ਉਸ ਸਮੇਂ ਕਾਂਗੋ ਵਿੱਚ ਰਹਿਣ ਵਾਲੇ ਇੱਕ 9 ਸਾਲ ਦੇ ਬੱਚੇ ਵਿੱਚ ਇਹ ਸੰਕਰਮਣ ਪਾਇਆ ਗਿਆ। 1970 ਤੋਂ ਬਾਅਦ 11 ਅਫਰੀਕੀ ਦੇਸ਼ਾਂ ਵਿੱਚ ਮਨੁੱਖਾਂ ਦੇ ਮੰਕੀਪੌਕਸ ਨਾਲ ਸੰਕਰਮਿਤ ਹੋਣ ਦੇ ਮਾਮਲੇ ਸਾਹਮਣੇ ਆਏ। ਮੰਕੀਪੌਕਸ ਦੀ ਲਾਗ ਅਫਰੀਕਾ ਤੋਂ ਦੁਨੀਆ ਵਿੱਚ ਫੈਲੀ ਹੈ। 2003 ਵਿੱਚ ਅਮਰੀਕਾ ਵਿੱਚ ਮੰਕੀਪੌਕਸ ਦੇ ਮਾਮਲੇ ਸਾਹਮਣੇ ਆਏ ਸਨ। ਸਤੰਬਰ 2018 ਵਿੱਚ ਇਜ਼ਰਾਈਲ ਅਤੇ ਯੂਕੇ ਵਿੱਚ ਮੰਕੀਪੌਕਸ ਦੇ ਮਾਮਲੇ ਸਾਹਮਣੇ ਆਏ ਸਨ। 2019 ਵਿੱਚ ਨਾਈਜੀਰੀਆ ਦੀ ਯਾਤਰਾ ਕਰਨ ਤੋਂ ਬਾਅਦ ਵਾਪਸ ਪਰਤਣ ਵਾਲੇ ਲੋਕਾਂ ਵਿੱਚ ਵੀ ਮੰਕੀਪੌਕਸ ਦੀ ਪੁਸ਼ਟੀ ਹੋਈ ਸੀ।
ਮੰਕੀਪੌਕਸ ਕਿਵੇਂ ਫੈਲਦਾ ਹੈ?

ਮੰਕੀਪੌਕਸ ਕਿਸੇ ਲਾਗ ਵਾਲੇ ਜਾਨਵਰ ਦੇ ਖੂਨ, ਪਸੀਨੇ ਜਾਂ ਕਿਸੇ ਹੋਰ ਤਰਲ ਜਾਂ ਉਸਦੇ ਜ਼ਖਮਾਂ ਦੇ ਸਿੱਧੇ ਸੰਪਰਕ ਨਾਲ ਫੈਲਦਾ ਹੈ।  ਅਫ਼ਰੀਕਾ ਵਿੱਚ ਚੂਹਿਆਂ ‘ਚ ਵੀ ਮੰਕੀਪੌਕਸ ਸੰਕਰਮਿਤ ਹੋਣ ਦੇ ਸਬੂਤ ਮਿਲੇ ਹਨ। ਸੰਕਰਮਿਤ ਜਾਨਵਰ ਦੇ ਘੱਟ ਪਕਾਏ ਮੀਟ ਜਾਂ ਸੰਕਰਮਿਤ ਜਾਨਵਰਾਂ ਦੇ ਹੋਰ ਉਤਪਾਦਾਂ ਦਾ ਸੇਵਨ ਵੀ ਲਾਗ ਦੇ ਜੋਖਮ ਨੂੰ ਵਧਾਉਂਦਾ ਹੈ।

LEAVE A REPLY

Please enter your comment!
Please enter your name here