ਗੈਂਗਸਟਰ ਦੀਪਕ ਟੀਨੂੰ ਨਾਲ ਜੁੜੀ ਨਵੀਂ ਅਪਡੇਟ ਸਾਹਮਣੇ ਆਈ। ਦੀਪਕ ਟੀਨੂੰ ਨੂੰ ਅੱਜ ਦਿੱਲੀ ਪਟਿਆਲਾ ਕੋਰਟ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਮਾਨਸਾ ਪੁਲਿਸ ਨੂੰ ਟੀਨੂੰ ਦਾ ਟ੍ਰਾਂਜ਼ਿਟ ਰਿਮਾਂਡ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਦੀਪਕ ਟੀਨੂੰ ਨੂੰ ਅੱਜ 3 ਦਿਨਾਂ ਦ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ।

ਇਸ ਤੋਂ ਪਹਿਲਾਂ ਵੀ ਮਾਨਸਾ ਪੁਲਿਸ ਉਸਦਾ ਰਿਮਾਂਡ ਹਾਸਿਲ ਕਰਨ ਗਈ ਸੀ ਪਰ ਉਸ ਸਮੇਂ ਉਸ ਨੂੰ ਖਾਲੀ ਹੱਥ ਪਰਤਣਾ ਪਿਆ ਸੀ ਕਿਉੁਂਕਿ ਉਸ ਸਮੇਂ ਦਿੱਲੀ ਪੁਲਿਸ ਨੂੰ ਉਸਦਾ 3 ਦਿਨ ਦਾ ਰਿਮਾਂਡ ਮਿਲ ਗਿਆ ਸੀ ਤੇ ਅੱਜ ਇਹ ਤਿੰਨ ਦਿਨ ਦਾ ਰਿਮਾਂਡ ਖਤਮ ਹੋਣ ‘ਤੇ ਟੀਨੂੰ ਨੂੰ ਦੁਬਾਰਾ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ। ਹੁਣ ਪੰਜਾਬ ਪੁਲਿਸ ਨੂੰ ਦੀਪਕ ਟੀਨੂੰ ਦਾ ਟ੍ਰਾਜ਼ਿਟ ਰਿਮਾਂਡ ਮਿਲ ਗਿਆ ਹੈ। ਹੁਣ ਮਾਨਸਾ ਪੁਲਿਸ ਦੀਪਕ ਟੀਨੂੰ ਨੂੰ ਪੰਜਾਬ ਲੈ ਕੇ ਆਵੇਗੀ। ਦੀਪਕ ਟੀਨੂੰ ਨੂੰ 24 ਘੰਟੇ ਅੰਦਰ ਮਾਨਸਾ ਕੋਰਟ ‘ਚ ਪੇਸ਼ ਕਰਨਾ ਹੋਵੇਗਾ।

ਇਸਦੇ ਨਾਲ ਹੀ ਦੱਸ ਦਈਏ ਕਿ ਇਸਤੋਂ ਪਹਿਲਾਂ ਦੀਪਕ ਟੀਨੂੰ ਮਾਨਸਾ ਪੁਲਿਸ ਦੀ ਕਸਟਡੀ ‘ਚ ਹੀ ਸੀ ਤੇ ਉਹ 2 ਅਕਤੂਬਰ ਨੂੰ ਮਾਨਸਾ ਪੁਲਿਸ ਦੀ ਕਸਟਡੀ ‘ਚੋਂ ਫਰਾਰ ਹੋ ਗਿਆ ਸੀ। ਜਿਸਤੋਂ ਬਾਅਦ ਲਗਾਤਾਰ ਉਸਦੀ ਪੁਲਿਸ ਵੱਲੋਂ ਭਾਲ ਕੀਤੀ ਗਈ। ਫਿਰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਰਾਜਸਥਾਨ ਦੇ ਅਜਮੇਰ ਤੋਂ ਉਸਨੂੰ 19 ਅਕਤੂਬਰ ਨੂੰ ਗ੍ਰਿਫਤਾਰ ਕੀਤਾ।

LEAVE A REPLY

Please enter your comment!
Please enter your name here